ਉਤਰਾਖੰਡ ਚਾਰ ਧਾਮ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਖਰਾਬ ਮੌਸਮ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕੇਦਾਰਨਾਥ ਧਾਮ ਯਾਤਰਾ ਨੂੰ ਭਾਰੀ ਬਰਫ਼ਬਾਰੀ ਅਤੇ ਖ਼ਰਾਬ ਮੌਸਮ ਦੇ ਚੱਲਦਿਆਂ ਕੇਦਾਰਨਾਥ ਧਾਮ ਯਾਤਰਾ ਨੂੰ ਇੱਕ ਵਾਰ ਫਿਰ ਰੋਕ ਦਿੱਤਾ ਗਿਆ ਹੈ । ਬੀਤੇ ਬੁੱਧਵਾਰ ਕੇਦਾਰਨਾਥ ਘਾਟੀ ਵਿੱਚ ਕੁਬੇਰ ਗਲੇਸ਼ੀਅਰ ਦਾ ਇੱਕ ਹਿੱਸਾ ਟੁੱਟ ਕੇ ਪੈਦਲ ਚੱਲਣ ਵਾਲੇ ਰਸਤੇ ‘ਤੇ ਆ ਗਿਆ ਸੀ । ਜਿਸ ਕਾਰਨ ਸਾਰਾ ਰਸਤਾ ਬਰਫ ਨਾਲ ਢੱਕਿਆ ਗਿਆ ਸੀ । ਕੇਦਾਰਨਾਥ ਧਾਮ ਦੀ ਯਾਤਰਾ ਪਹਿਲਾਂ 3 ਮਈ ਤੱਕ ਰੋਕ ਦਿੱਤੀ ਗਈ ਸੀ, ਜਿਸ ਨੂੰ ਸ਼ੁਰੂ ਹੋਣ ਤੋਂ ਕੁਝ ਘੰਟਿਆਂ ਬਾਅਦ ਦੁਬਾਰਾ ਬੰਦ ਕਰਨਾ ਪਿਆ।
ਦੱਸ ਦੇਈਏ ਕਿ ਚਾਰਧਾਮ ਦੀ ਯਾਤਰਾ ਦੇ ਲਈ ਗੰਗੋਤਰੀ ਅਤੇ ਯਮੁਨੋਤਰੀ ਦੇ ਕਪਾਟ 22 ਅਪ੍ਰੈਲ ਨੂੰ, ਕੇਦਾਰਨਾਥ ਦੇ ਦਰਵਾਜ਼ੇ 25 ਅਪ੍ਰੈਲ 2023 ਨੂੰ ਅਤੇ ਬਦਰੀਨਾਥ ਦੇ ਕਪਾਟ 27 ਅਪ੍ਰੈਲ ਨੂੰ ਖੋਲ੍ਹੇ ਜਾ ਚੁੱਕੇ ਹਨ । ਯਾਤਰਾ ਦੀ ਸ਼ੁਰੂਆਤ ਤੋਂ ਹੀ ਇੱਥੇ ਮੌਸਮ ਖਰਾਬ ਬਣਿਆ ਹੋਇਆ ਹੈ। ਕੇਦਾਰਨਾਥ ਵਿੱਚ ਖਰਾਬ ਮੌਸਮ ਕਾਰਨ ਹੁਣ ਯਾਤਰਾ ਦੀ ਰਜਿਸਟ੍ਰੇਸ਼ਨ 8 ਮਈ ਤੱਕ ਰੋਕ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਐਕਸ਼ਨ ‘ਚ ਮਾਨ ਸਰਕਾਰ, ਭ੍ਰਿਸ਼ਟਾਚਾਰ ‘ਚ ਸ਼ਾਮਲ PSPCL ਦੇ 7 ਅਧਿਕਾਰੀਆਂ ਸਣੇ 8 ਮੁਅੱਤਲ
ਦੱਸ ਦੇਈਏ ਕਿ ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣ ਦੇ ਬਾਅਦ ਤੋਂ ਹੀ ਮੌਸਮ ਲਗਾਤਾਰ ਖ਼ਰਾਬ ਬਣਿਆ ਹੋਇਆ ਹੈ । ਇੱਥੇ ਮੌਸਮ ਖਰਾਬ ਕਾਰਨ ਕਈ ਵਾਰ ਯਾਤਰਾ ਅਤੇ ਰਜਿਸਟ੍ਰੇਸ਼ਨ ‘ਤੇ ਪਾਬੰਦੀ ਲਗਾਈ ਗਈ ਹੈ । ਫਿਲਹਾਲ ਮੀਂਹ ਅਤੇ ਭਾਰੀ ਬਰਫਬਾਰੀ ਦੇ ਵਿਚਾਲੇ ਕੇਦਾਰਨਾਥ ਧਾਮ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ । ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ।
ਵੀਡੀਓ ਲਈ ਕਲਿੱਕ ਕਰੋ -: