ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਨੂੰ ਸੰਬੋਧਿਤ ਕੀਤਾ । ਇਸ ਦੌਰਾਨ ਪੀਐੱਮ ਮੋਦੀ ਨੇ ਕਿਹਾ ਕਿ ‘ਮਨ ਕੀ ਬਾਤ’ ਪ੍ਰੋਗਰਾਮ ਇੱਕ ਜਨ ਅੰਦੋਲਨ ਬਣ ਗਿਆ ਹੈ । ‘ਮਨ ਕੀ ਬਾਤ’ ਕਰੋੜਾਂ ਭਾਰਤੀਆਂ ਦੇ ਮਨ ਕੀ ਬਾਤ ਹੈ। 3 ਅਕਤੂਬਰ 2014 ਨੂੰ ਅਸੀਂ ‘ਮਨ ਕੀ ਬਾਤ’ ਦਾ ਸਫ਼ਰ ਸ਼ੁਰੂ ਕੀਤਾ । ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਮਨ ਕੀ ਬਾਤ ਨਾਲ ਜੁੜੇ ਹਨ । ਹਰ ਉਮਰ-ਵਰਗ ਦੇ ਲੋਕ ਜੁੜੇ ਹਨ।
ਪੀਐਮ ਮੋਦੀ ਨੇ ਕਿਹਾ ਕਿ ਅੱਜ ‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਹੈ । ਮੈਨੂੰ ਤੁਹਾਡੇ ਸਾਰਿਆਂ ਦੇ ਹਜ਼ਾਰਾਂ ਪੱਤਰ, ਲੱਖਾਂ ਸੰਦੇਸ਼ ਮਿਲੇ ਹਨ ਅਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਚਿੱਠੀਆਂ ਨੂੰ ਪੜ੍ਹ ਸਕਾਂ, ਦੇਖ ਸਕਾਂ, ਸੰਦੇਸ਼ਾਂ ਨੂੰ ਜ਼ਰਾ ਸਮਝਣ ਦੀ ਕੋਸ਼ਿਸ਼ ਕਰਾਂ। ਤੁਹਾਡੇ ਪੱਤਰ ਪੜ੍ਹਦੇ ਹੋਏ ਕਈ ਵਾਰ ਮੈਂ ਭਾਵੁਕ ਵੀ ਹੋਇਆ ਅਤੇ ਖੁਦ ਨੂੰ ਫਿਰ ਸੰਭਾਲ ਮਵ ਲਿਆ। ਤੁਸੀਂ ਮੈਨੂੰ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ‘ਤੇ ਵਧਾਈ ਦਿੱਤੀ ਹੈ, ਪਰ ਮੈਂ ਇਹ ਦਿਲੋਂ ਆਖਦਾ ਹਾਂ। ਵਧਾਈ ਦੇ ਪਾਤਰ ਤਾਂ ਤੁਸੀਂ ਸਾਰੇ ‘ਮਨ ਕੀ ਬਾਤ’ ਦੇ ਸਰੋਤੇ ਹੋ, ਸਾਡੇ ਦੇਸ਼ਵਾਸੀ ਹਨ।
ਇਹ ਵੀ ਪੜ੍ਹੋ: ਲੁਧਿਆਣਾ ਦੀ ਗਿਆਸਪੁਰਾ ਫੈਕਟਰੀ ‘ਚ ਗੈਸ ਲੀਕ, 9 ਮੌਤਾਂ, ਕਈ ਬੇਹੋਸ਼, ਇਲਾਕਾ ਸੀਲ
ਪੀਐਮ ਮੋਦੀ ਨੇ ਕਿਹਾ ਕਿ 3 ਅਕਤੂਬਰ 2014 ਨੂੰ ਵਿਜੇ ਦਸ਼ਮੀ ਦਾ ਉਹ ਤਿਉਹਾਰ ਸੀ ਅਤੇ ਅਸੀਂ ਸਾਰਿਆਂ ਨੇ ਮਿਲ ਕੇ ਵਿਜੇ ਦਸ਼ਮੀ ਦੇ ਦਿਨ ‘ਮਨ ਕੀ ਬਾਤ’ ਦੀ ਯਾਤਰਾ ਸ਼ੁਰੂ ਕੀਤੀ ਸੀ । ਵਿਜੇ ਦਸ਼ਮੀ ਯਾਨੀ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਤਿਉਹਾਰ ‘ਮਨ ਕੀ ਬਾਤ’ ਵੀ ਦੇਸ਼ ਵਾਸੀਆਂ ਦੀ ਚੰਗਿਆਈ ਦੀ ਸਕਾਰਾਤਮਕਤਾ ਦਾ ਵਿਲੱਖਣ ਤਿਉਹਾਰ ਬਣ ਗਿਆ ਹੈ। ਇੱਕ ਅਜਿਹਾ ਤਿਉਹਾਰ, ਜੋ ਹਰ ਮਹੀਨੇ ਆਉਂਦਾ ਹੈ, ਜਿਸਦਾ ਅਸੀਂ ਸਾਰੇ ਇੰਤਜ਼ਾਰ ਕਰਦੇ ਹਾਂ।
ਦੱਸ ਦੇਈਏ ਕਿ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਮਨ ਕੀ ਬਾਤ’ ਜਿਸ ਵਿਸ਼ੇ ਨਾਲ ਜੁੜਿਆ ਉਹ ਜਨ-ਅੰਦੋਲਨ ਬਣ ਗਿਆ ਤੇ ਜਨ-ਅੰਦੋਲਨ ਤੁਸੀਂ ਲੋਕਾਂ ਨੇ ਬਣਾਇਆ । ਜਦੋਂ ਮੈਂ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ‘ਮਨ ਕੀ ਬਾਤ’ ਸਾਂਝੀ ਕੀਤੀ ਤਾਂ ਦੁਨੀਆਂ ਭਰ ਵਿੱਚ ਇਸ ਦੀ ਚਰਚਾ ਹੋਈ। ‘ਮਨ ਕੀ ਬਾਤ’ ਮੇਰੇ ਲਈ ਦੂਜਿਆਂ ਦੇ ਗੁਣਾਂ ਦੀ ਪੂਜਾ ਕਰਨ ਵਰਗੀ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: