ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ, ਜਿੱਥੇ ਸ਼ਕੂਰਬਸਤੀ ਤੋਂ ਆ ਰਹੀ ਇੱਕ EMU ਟ੍ਰੇਨ ਮਥੁਰਾ ਜੰਕਸ਼ਨ ‘ਤੇ ਹਾ.ਦਸੇ ਦਾ ਸ਼ਿਕਾਰ ਹੋ ਗਈ। ਇਹ ਟ੍ਰੇਨ ਅਚਾਨਕ ਟ੍ਰੈਕ ਛੱਡ ਕੇ ਪਲੇਟਫਾਰਮ ‘ਤੇ ਚੜ੍ਹ ਗਈ। ਗਨੀਮਤ ਇਹ ਰਹੀ ਕਿ ਜਿਸ ਸਮੇਂ ਇਹ ਹਾ.ਦਸਾ ਵਾਪਰਿਆ, ਉਸ ਸਮੇਂ ਟ੍ਰੇਨ ਵਿੱਚ ਕੋਈ ਯਾਤਰੀ ਮੌਜੂਦ ਨਹੀਂ ਸੀ। ਇਸ ਹਾ.ਦਸੇ ਦੇ ਬਾਅਦ ਰੇਲਵੇ ਸਟੇਸ਼ਨ ‘ਤੇ ਅਫਰਾ-ਤਫੜੀ ਮੱਚ ਗਈ। ਲੋਕ ਡਰ ਕਰ ਇੱਧਰ-ਉੱਧਰ ਭੱਜਣ ਲੱਗੇ। ਇਸ ਹਾ.ਦਸੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਆਖਿਰ ਇਹ ਟ੍ਰੇਨ ਕਿਸ ਤਰ੍ਹਾਂ ਅਚਾਨਕ ਟ੍ਰੈਕ ਛੱਡਦੇ ਹੋਏ ਪਲੇਟਫਾਰਮ ‘ਤੇ ਆ ਗਈ, ਇਸਦੀਂ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ EMU ਟ੍ਰੇਨ ਸ਼ਕੂਬਬਸਤੀ ਤੋਂ ਆ ਰਹੀ ਸੀ। ਰਾਤ ਕਰੀਬ 10.49 ਵਜੇ ਟ੍ਰੇਨ ਮਥੁਰਾ ਜੰਕਸ਼ਨ ‘ਤੇ ਪਹੁੰਚੀ, ਜਿਸ ਤੋਂ ਬਾਅਦ ਟ੍ਰੇਨ ਵਿੱਚ ਸਵਾਰ ਸਾਰੇ ਯਾਤਰੀ ਉਤਰ ਗਏ, ਪਰ ਫਿਰ ਇਹ ਟ੍ਰੇਨ ਟਰੈਕ ਤੋਂ ਹਟ ਕੇ ਅੱਗੇ ਪਲੇਟਫਾਰਮ ‘ਤੇ ਚੜ੍ਹ ਗਈ। ਇਸ ਹਾ.ਦਸੇ ਦੀ ਜਿਹੜੀ ਵੀਡੀਓ ਸਾਹਮਣੇ ਆਈ ਹੈ, ਉਸ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਟ੍ਰੇਨ ਦਾ ਇੰਜਣ ਪਲੇਟਫਾਰਮ ‘ਤੇ ਚੜ੍ਹਿਆ ਹੋਇਆ ਹੈ। ਜਿਸ ਕਾਰਨ ਪਲੇਟਫਾਰਮ ਟੁੱਟ ਗਿਆ ਹੈ ਤੇ ਟ੍ਰੇਨ ਦੇ ਵੀ ਕੁਝ ਹਿੱਸੇ ਨੁਕਸਾਨੇ ਗਏ ਹਨ। ਇਸ ਹਾ.ਦਸੇ ਕਾਰਨ ਇੱਥੋਂ ਗੁਜ਼ਰਨ ਵਾਲੀ ਮਾਲਵਾ ਐਕਸਪ੍ਰੈੱਸ ਸਣੇ ਕੁਝ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ।
ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਮਿਲਿਆ ਚੌਥਾ ਗੋਲਡ, 25 ਮੀਟਰ ਰੈਪਿਡ ‘ਚ ਮਹਿਲਾ ਟੀਮ ਨੇ ਜਿੱਤਿਆ ਸੋਨ ਤਮਗਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਥੁਰਾ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਐੱਸਕੇ ਸ਼੍ਰੀਵਾਸਤਵ ਨੇ ਕਿਹਾ ਕਿ ਗੱਡੀ ਸ਼ਕੂਰਬਸਤੀ ਤੋਂ ਆਈ ਸੀ। ਟ੍ਰੇਨ ਦੇ ਜੰਕਸ਼ਨ ‘ਤੇ ਖੜ੍ਹਨ ਮਗਰੋਂ ਸਾਰੇ ਯਾਤਰੀ ਉਤਰ ਗਏ, ਪਰ ਫਿਰ ਅਚਾਨਕ ਕਿਸ ਤਰ੍ਹਾਂ ਇਹ ਗੱਡੀ ਪਟੜੀ ਨੂੰ ਛੱਡ ਕੇ ਪਲੇਟਫਾਰਮ ‘ਤੇ ਚੜ੍ਹ ਗਈ, ਇਸਦੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਨ ਪਲੇਟਫਾਰਮ ਤੇ ਉੱਤੇ ਦੀ ਸ਼ੈੱਡ ਨੂੰ ਨੁਕਸਾਨ ਹੋਇਆ ਹੈ। ਉੱਥੇ ਹੀ ਕੁਝ ਗੱਡੀਆਂ ਵੀ ਪ੍ਰਭਾਵਿਤ ਹੋਈਆਂ ਹਨ। ਗਨੀਮਤ ਇਹ ਰਹੀ ਹੈ ਕਿ ਇਸ ਹਾ.ਦਸੇ ਦੇ ਸਮੇਂ ਟ੍ਰੇਨ ਵਿੱਚ ਕੋਈ ਵੀ ਸਵਾਰ ਨਹੀਂ ਸੀ, ਨਹੀਂ ਤਾਂ ਇਹ ਵੱਡਾ ਹਾ.ਦਸਾ ਹੋ ਸਕਦਾ ਸੀ। ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: