ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਅਚਾਨਕ ਧਾਰਾ 144 ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ । ਸ਼ਹਿਰ ਵਿੱਚ ਸ਼ਾਂਤੀ ਨੂੰ ਯਕੀਨੀ ਬਣਾਉਣ ਅਤੇ ਜਨਤਕ ਵਿਵਸਥਾ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਘਨ ਤੋਂ ਬਚਣ ਲਈ ਮੁੰਬਈ ਪੁਲਿਸ ਨੇ 4 ਦਸੰਬਰ ਤੋਂ 2 ਜਨਵਰੀ ਤੱਕ ਸ਼ਹਿਰ ਵਿੱਚ ਧਾਰਾ 144 ਲਾਗੂ ਕਰਨ ਦਾ ਐਲਾਨ ਕੀਤਾ ਹੈ । ਇਸ ਦੌਰਾਨ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਵੀ ਪਾਬੰਦੀ ਲਗਾਈ ਗਈ ਹੈ।
ਮੁੰਬਈ ਪੁਲਿਸ ਵੱਲੋਂ 4 ਦਸੰਬਰ 2022 ਤੋਂ 2 ਜਨਵਰੀ 2023 ਤੱਕ ਸ਼ਹਿਰ ਵਿੱਚ ਹਥਿਆਰਾਂ, ਫਾਇਰ ਆਰਮਜ਼, ਤਲਵਾਰਾਂ ਅਤੇ ਹੋਰ ਹਥਿਆਰਾਂ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਇੰਨਾ ਹੀ ਨਹੀਂ, ਇਸ ਕਰਫਿਊ ਦੌਰਾਨ ਜਨਤਕ ਥਾਵਾਂ ‘ਤੇ ਨਾਅਰੇਬਾਜ਼ੀ, ਪ੍ਰਦਰਸ਼ਨ ਅਤੇ ਗੀਤਾਂ ਦੇ ਪ੍ਰਦਰਸ਼ਨ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਵੱਡੀ ਖਬਰ : ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ‘ਚ ਕੀਤਾ ਗਿਆ ਨਜ਼ਰਬੰਦ : ਸੂਤਰ
ਜਾਣੋ 2 ਜਨਵਰੀ ਤੱਕ ਕੀ-ਕੀ ਰਹੇਗਾ ਬੈਨ:
- ਜਨਤਕ ਮਨੋਰੰਜਨ ਸਥਾਨਾਂ ਦੇ ਆਲੇ-ਦੁਆਲੇ ਵੱਡੇ ਪੱਧਰ ‘ਤੇ ਸਮਾਜਿਕ ਇਕੱਠਾਂ ਦੀ ਮਨਾਹੀ
- ਪਟਾਕੇ ਚਲਾਉਣਾ, ਲਾਊਡਸਪੀਕਰ ਵਜਾਉਣਾ, ਸੰਗੀਤਕ ਸਾਜ਼ ਤੇ ਬੈਂਡ ਵਜਾਉਣ ‘ਤੇ ਰੋਕ
- ਜਨਤਕ ਥਾਵਾਂ ‘ਤੇ ਨਾਅਰੇਬਾਜ਼ੀ, ਪ੍ਰਦਰਸ਼ਨ ‘ਤੇ ਪਾਬੰਦੀ
- ਉੱਚੀ ਆਵਾਜ਼ ‘ਚ ਗੀਤ ਚਲਾਉਣ ‘ਤੇ ਪਾਬੰਦੀ
- ਵਿਆਹ ਸਮਾਰੋਹ, ਅੰਤਿਮ ਸਸਕਾਰ, ਕੰਪਨੀਆਂ, ਕਲੱਬਾਂ, ਸਹਿਕਾਰੀ ਸਭਾਵਾਂ ਅਤੇ ਅਜਿਹੀਆਂ ਹੋਰ ਐਸੋਸੀਏਸ਼ਨਾਂ ਦੀਆਂ ਸਮੂਹਿਕ ਮੀਟਿੰਗਾਂ ਦੀ ਮਨਾਹੀ
- ਹਰ ਤਰ੍ਹਾਂ ਦੇ ਜਲੂਸ ‘ਤੇ ਰੋਕ
- ਸਰਕਾਰੀ ਜਾਂ ਅਰਧ-ਸਰਕਾਰੀ ਕੰਮ ਕਰਨ ਵਾਲੇ ਸਰਕਾਰੀ ਦਫ਼ਤਰਾਂ, ਅਦਾਲਤਾਂ ਅਤੇ ਹੋਰ ਸੰਸਥਾਵਾਂ ਦੇ ਆਲੇ-ਦੁਆਲੇ 5 ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ
- ਵਿਦਿਅਕ ਗਤੀਵਿਧੀਆਂ ਜਾਂ ਆਮ ਕਾਰੋਬਾਰ ਲਈ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਦੇ ਵੱਡੇ ਇਕੱਠਾਂ ਦੀ ਮਨਾਹੀ।
- ਤਲਵਾਰਾਂ ਤੇ ਹੋਰ ਹਥਿਆਰਾਂ ਦੀ ਇਜਾਜ਼ਤ ਨਹੀਂ
ਵੀਡੀਓ ਲਈ ਕਲਿੱਕ ਕਰੋ -: