ਪ੍ਰਧਾਨ ਮੰਤਰੀ ਮੋਦੀ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਲ-ਨਾਲ ਨੌਜਵਾਨਾਂ ਦੇ ਲਈ ਆਦਰਸ਼ ਵੀ ਹਨ। ਹਾਲ ਹੀ ਵਿੱਚ ਪੀਐੱਮ ਮੋਦੀ ਨੂੰ ਆਦਰਸ਼ ਮੰਨਣ ਵਾਲੀ ਇੱਕ ਮੁਸਲਿਮ ਮਹਿਲਾ ਨੇ ਉਨ੍ਹਾਂ ‘ਤੇ ਆਪਣੀ PhD ਪੂਰੀ ਕੀਤੀ ਹੈ। ਇਹ ਮੁਸਲਿਮ ਮਹਿਲਾ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੀ ਰਹਿਣ ਵਾਲੀ ਹੈ। ਜਿਸਦਾ ਨਾਮ ਨਜਮਾ ਪਰਵੀਨ ਹੈ। ਮਿਲੀ ਜਾਣਕਾਰੀ ਅਨੁਸਾਰ ਨਜਮਾ ਪ੍ਰਵੀਨ ਪੀਐੱਮ ਮੋਦੀ ‘ਤੇ PhD ਕਰਨ ਵਾਲੀ ਦੇਸ਼ ਦੀ ਪਹਿਲੀ ਮੁਸਲਿਮ ਮਹਿਲਾ ਹੈ। ਨਜਮਾ ਨੇ ਪੀਐੱਮ ਮੋਦੀ ‘ਤੇ ਆਪਣੀ ਇਹ ਰਿਸਰਚ ਕਾਸ਼ੀ ਹਿੰਦੂ ਯੂਨੀਵਰਸਿਟੀ ਤੋਂ ਪ੍ਰੋਫੈਸਰ ਸੰਜੇ ਸ਼੍ਰੀਵਾਸਤਵ ਦੇ ਨਿਰਦੇਸ਼ਨ ਵਿੱਚ ਰਹਿ ਕੇ ਪੂਰੀ ਕੀਤੀ ਹੈ।
ਵਾਰਾਣਸੀ ਦੀ ਨਜਮਾ ਪ੍ਰਵੀਨ ਨੇ ਦੱਸਿਆ ਕਿ ਉਨ੍ਹਾਂ ਨੇ ਪੀਐੱਮ ਮੋਦੀ ‘ਤੇ ਆਪਣੀ ਰਿਸਰਚ ਕਰੀਬ 8 ਸਾਲ ਵਿੱਚ ਪੂਰੀ ਕੀਤੀ ਹੈ। ਨਜਮਾ ਪ੍ਰਵੀਨ ਦੀ ਇਹ ਪੀਐੱਚਡੀ ਸਾਲ 2014 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹੈ। ਨਜਮਾ ਪਰਵੀਨ ਨੇ ਆਪਣੀ ਰਿਸਰਚ ਨੂੰ ਲੈ ਕੇ ਕਿਹਾ ਕਿ ਇਸ ਦੌਰਾਨ ਉਹ ਪੀਐੱਮ ਮੋਦੀ ਦੇ ਜੀਵਨ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਈ ਹੈ। ਨਜਮਾ ਪਰਵੀਨ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਰਿਸਰਚ ਦੇ ਦੌਰਾਨ ਪਤਾ ਲੱਗਿਆ ਕਿ ਪ੍ਰਧਾਨ ਮੰਤਰੀ ਮੋਦੀ ਦਾ ਜੀਵਨ ਬਹੁਤ ਸਾਰੇ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ।
ਇਹ ਵੀ ਪੜ੍ਹੋ: ਪਟਿਆਲਾ ‘ਚ ਛੁੱਟੀ ‘ਤੇ ਆਏ ਫੌਜੀ ਨਾਲ ਵਾਪਰਿਆ ਹਾ.ਦਸਾ, ਕੰਬਾਈਨ ਦੀ ਟੱਕਰ ਕਾਰਨ ਹੋਈ ਮੌ.ਤ
ਨਜਮਾ ਪ੍ਰਵੀਨ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2014 ਵਿੱਚ ਪੀਐੱਮ ਮੋਦੀ ‘ਤੇ ਇਸ ਰਿਸਰਚ ਨੂੰ ਸ਼ੁਰੂ ਕੀਤਾ ਸੀ, ਜਿਸਨੂੰ 1 ਨਵੰਬਰ 2023 ਨੂੰ ਉਨ੍ਹਾਂ ਨੇ ਖਤਮ ਕੀਤਾ ਹੈ। ਨਜਮਾ ਨੇ ਆਪਣੀ ਰਿਸਰਚ ਦੇ ਦੌਰਾਨ ਨਰਿੰਦਰ ਮੋਦੀ ਦੇ ਲਗਭਗ ਸਾਰੇ ਰਾਜਨੀਤਿਕ ਪਹਿਲੂਆਂ ‘ਤੇ ਰਿਸਰਚ ਕੀਤੀ ਹੈ। ਨਜਮਾ ਦਾ ਕਹਿਣਾ ਹੈ ਕਿ ਪੀਐੱਮ ਮੋਦੀ ਦੀ ਸ਼ਖ਼ਸੀਅਤ ਨੂੰ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। ਨਰਿੰਦਰ ਮੋਦੀ ਕਿਸੇ ਵਿਸ਼ੇਸ਼ ਧਰਮ ਜਾਂ ਜਾਤ ਦੇ ਨਹੀਂ, ਬਲਕਿ ਪੂਰੇ ਦੇਸ਼ ਦੇ ਪ੍ਰਧਾਨ ਮੋਦੀ ਹਨ। ਉਨ੍ਹਾਂ ਨੇ ਪੂਰੇ ਦੇਸ਼ ਨੂੰ ਨਾਲ ਲੈ ਕੇ ਅੱਗੇ ਵਧਣ ਦਾ ਕੰਮ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ : –