ਨੀਰਜ ਚੋਪੜਾ ਪੈਰਿਸ ਓਲੰਪਿਕ ਦੇ ਜੈਵਲਿਨ ਥ੍ਰੋਅ ਈਵੈਂਟ ਵਿੱਚ ਸਿਲਵਰ ਮੈਡਲ ਜਿੱਤ ਕੇ ਲਗਾਤਾਰ ਦੋ ਓਲੰਪਿਕ ਤਮਗੇ ਜਿੱਤਣ ਵਾਲੇ ਪਹਿਲੇ ਭਾਰਤੀ ਟ੍ਰੈਕ ਤੇ ਫੀਲਡ ਖਿਡਾਰੀ ਬਣ ਗਏ। ਹਾਲਾਂਕਿ ਇਸ ਮੁਕਾਬਲੇ ਵਿੱਚ ਗੋਲਡ ਮੈਡਲ ‘ਤੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਆਪਣਾ ਕਬਜ਼ਾ ਕਰ ਕੇ ਓਲੰਪਿਕ ਵਿੱਚ ਨਵਾਂ ਰਿਕਾਰਡ ਕਾਇਮ ਕਰ ਲਿਆ। ਇੱਥੇ ਹੀ ਇਸ ਨਤੀਜੇ ਦੇ ਬਾਅਦ ਨੀਰਜ ਚੋਪੜਾ ਦੀ ਮਾਤਾ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਜੋ ਗੋਲਡ ਮੈਡਲ ਜਿੱਤ ਕੇ ਗਿਆ ਹੈ ਉਹ ਵੀ ਸਾਡਾ ਮੁੰਡਾ ਹੈ।
ਨੀਰਜ ਚੋਪੜਾ ਦੀ ਮਾਂ ਸਰੋਜ ਦੇਵੀ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ, ਸਾਡੇ ਲਈ ਸਿਲਵਰ ਵੀ ਸੋਨੇ ਦੇ ਬਰਾਬਰ ਹੈ। ਜੋ ਗੋਲਡ ਲੈ ਗਿਆ ਉਹ ਵੀ ਸਾਡਾ ਮੁੰਡਾ ਹੈ। ਮਿਹਨਤ ਕਰ ਕੇ ਮੈਡਲ ਜਿੱਤ ਕੇ ਗਿਆ ਹੈ। ਹਰ ਖਿਡਾਰੀ ਦਾ ਦਿਨ ਹੁੰਦਾ ਹੈ। ਉਸਦੇ ਸੱਟ ਲੱਗ ਗਈ ਸੀ, ਇਸ ਲਈ ਅਸੀਂ ਉਸਦੇ ਪ੍ਰਦਰਸ਼ਨ ਤੋਂ ਖੁਸ਼ ਹਾਂ। ਜਦੋਂ ਨੀਰਜ ਘਰ ਆਵੇਗਾ ਤਾਂ ਉਡਾ ਮਨਪਸੰਦ ਖਾਣਾ ਬਣਾਵਾਂਗੀ।
ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ ‘ਚ ਦਿੱਤੀ ਜ਼ਮਾਨਤ
ਇਸ ਦੇ ਇਲਾਵਾ ਸਿਲਵਰ ਮੈਡਲ ਮਿਲਣ ‘ਤੇ ਨੀਰਜ ਚੋਪੜਾ ਦੇ ਪਿਤਾ ਸਤੀਸ਼ ਕੁਮਾਰ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰੈਸ਼ਰ ਨਹੀਂ ਪਾ ਸਕਦੇ। ਹਰ ਕਿਸੇ ਖਿਡਾਰੀ ਦਾ ਦਿਨ ਹੁੰਦਾ ਹੈ, ਅੱਜ ਪਾਕਿਸਤਾਨੀ ਐਥਲੀਟ ਅਰਸ਼ਦ ਨਦੀਮ ਦਾ ਦਿਨ ਸੀ। ਜਿਸ ਕਾਰਨ ਅਰਸ਼ਦ ਗੋਲਡ ਜਿੱਤ ਸਕੇ। ਉਨ੍ਹਾਂ ਨੇ ਕਿਹਾ ਕਿ ਅਸੀਂ ਦੂਜੇ ਓਲੰਪਿਕ ਵਿੱਚ ਜੈਵਲਿਨ ਵਿੱਚ ਮੈਡਲ ਸਕੇ ਇਹ ਬਹੁਤ ਖੁਸ਼ੀ ਦੀ ਗੱਲ ਹੈ। ਅਸੀਂ ਦੂਜੇ ਦੇਸ਼ਾਂ ਨੂੰ ਫਾਈਟ ਦੇ ਰਹੇ ਹਾਂ।
ਦੱਸ ਦੇਈਏ ਕਿ ਨੀਰਜ ਚੋਪੜਾ ਦਾ ਦੂਜਾ ਥ੍ਰੋਅ ਹੀ ਉਨ੍ਹਾਂ ਦਾ ਇਕਲੌਤਾ ਸਹੀ ਥ੍ਰੋਅ ਰਿਹਾ ਜਿਸ ਵਿੱਚ ਉਨ੍ਹਾਂ ਨੇ 89.45 ਮੀਟਰ ਦੂਰ ਸੁੱਟਿਆ ਜੋ ਇਸ ਸੈਸ਼ਨ ਦਾ ਉਨ੍ਹਾਂ ਦਾ ਵਧੀਆ ਥ੍ਰੋਅ ਸੀ। ਇਸਦੇ ਇਲਾਵਾ ਉਨ੍ਹਾਂ ਦੀਆਂ ਪੰਜ ਕੋਸ਼ਿਸ਼ਾਂ ਅਸਫਲ ਰਹੀਆਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਟੋਕੀਓ ਓਲੰਪਿਕ ਵਿੱਚ 87.58 ਮੀਟਰ ਦੇ ਥ੍ਰੋਅ ਦੇ ਨਾਲ ਗੋਲਡ ਮੈਡਲ ਜਿੱਤਿਆ ਸੀ। ਉੱਥੇ ਹੀ ਇਸ ਮੁਕਾਬਲੇ ਵਿੱਚ ਪਾਕਿਸਤਾਨ ਦੇ ਐਥਲੀਟ ਅਰਸ਼ਦ ਨਦੀਮ ਨੇ ਨਵਾਂ ਓਲੰਪਿਕ ਰਿਕਾਰਡ ਬਣਾਉਂਦੇ ਹੋਏ ਦੂਜਾ ਥ੍ਰੋਅ ਹੀ 92.97 ਮੀਟਰ ਦਾ ਲਗਾਇਆ। ਉਨ੍ਹਾਂ ਨੇ ਛੇਵਾਂ ਤੇ ਆਖਰੀ ਥ੍ਰੋਅ 91.79 ਮੀਟਰ ਦਾ ਲਗਾਇਆ। ਪਾਕਿਸਤਾਨ ਦਾ 1992 ਬਾਰਸੀਲੋਨਾ ਓਲੰਪਿਕ ਦੇ ਬਾਅਦ ਇਹ ਪਹਿਲਾ ਓਲੰਪਿਕ ਮੈਡਲ ਹੈ। ਇਸ ਤੋਂ ਪਹਿਲਾਂ 10 ਮੁਕਾਬਲਿਆਂ ਵਿੱਚ ਨੀਰਜ ਚੋਪੜਾ ਨੇ ਹਮੇਸ਼ਾ ਅਰਸ਼ਦ ਨਦੀਮ ਨੂੰ ਹਰਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: