ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ (NBEMS) ਨੇ NEET PG ਦੀ ਪ੍ਰੀਖਿਆ ਲਈ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰੀਖਿਆ ਹੁਣ 11 ਅਗਸਤ 2024 ਨੂੰ ਆਯੋਜਿਤ ਕੀਤੀ ਜਾਵੇਗੀ। ਪ੍ਰੀਖਿਆ ਦੋ ਸ਼ਿਫਟਾਂ ਵਿੱਚ ਆਯੋਜਿਤ ਕੀਤੀ ਜਾਵੇਗੀ। ਐੱਸਓਪੀ ਤੇ ਪ੍ਰੋਟੋਕੋਲ ਦੀ ਸਮੀਖਿਆ ਦੇ ਬਾਅਦ ਨੀਟ ਪੀਜੀ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਗਿਆ ਹੈ।

New dates announced for NEET-PG 2024
ਦੀ ਸ਼ਿਫਟਾਂ ਵਿੱਚ ਆਯੋਜਿਤ ਹੋਣ ਵਾਲੀ NEET PG ਪ੍ਰੀਖਿਆ ਨਾਲ ਸਬੰਧਿਤ ਵਧੇਰੇ ਜਾਣਕਾਰੀ ਜਲਦ ਹੀ ਬੋਰਡ ਦੀ ਅਧਿਕਾਰਿਕ ਵੈਬਸਾਈਟ natboard.edu.in ‘ਤੇ ਦਿੱਤੀ ਜਾਵੇਗੀ। ਜਿਨ੍ਹਾਂ ਯੂਨੀਦਵਾਰਾਂ ਨੇ ਪੋਸਟ ਗ੍ਰੈਜੂਏਟ ਮੈਡੀਕਲ ਐਂਟਰੈੱਸ ਐਗਜ਼ਾਮ ਦੇ ਲਈ ਅਰਜ਼ੀ ਦਿੱਤੀ ਸੀ ਤੇ 23 ਜੂਨ ਨੂੰ [ਰਿਖੇਆ ਵਿੱਚ ਬੈਠਣ ਵਾਲੇ ਸਨ, ਉਹ NBE ਦੀ ਅਧਿਕਾਰਿਕ ਵੈਬਸਾਈਟ ‘ਤੇ ਜਾ ਕੇ ਨਵੀਂ ਪ੍ਰੀਖਿਆ ਤਰੀਕ ਦਾ ਨੋਟਿਸ ਚੈੱਕ ਕਰ ਸਕਦੇ ਹਨ। ਦਰਅਸਲ, NEET PGਦਾ ਆਯੋਜਨ 23 ਜੂਨ ਨੂੰ ਕੀਤਾ ਜਾਣਾ ਸੀ, ਜਿਸਨੂੰ NEET UG ਅਤੇ UGC NET ਪੇਪਰ ਲੀਕ ਵਿਵਾਦ ਦੇ ਵਿਚਾਲੇ ਇਸਨੂੰ 22 ਜੂਨ ਨੂੰ ਨਿਰਧਾਰਿਤ ਸਮੇਂ ਤੋਂ 12 ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਪ੍ਰੀਖਿਆ ਦੀ ਅਖੰਡਤਾ ਦੇ ਉਲੰਘਣ ਦੀ ਕੋਸ਼ਿਸ਼ ਦਾ ਹਵਾਲਾ ਦਿੰਦੇ ਹੋਏ ਮੁਲਤਵੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਬ੍ਰਿਟੇਨ ਚੋਣਾਂ ‘ਚ ਰਿਸ਼ੀ ਸੁਨਕ ਨੇ ਕਬੂਲ ਕੀਤੀ ਹਾਰ, ਕਿਹਾ- “ਮੈਂ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ”
ਹਰ ਸਾਲ ਦੇਸ਼ ਭਰ ਵਿੱਚ ਲਗਭਗ 52,000 ਮੈਡੀਕਲ ਪੀਜੀ ਸੀਟਾਂ ਲਈ ਲਗਭਗ ਦੋ ਲੱਖ MBBS ਗ੍ਰੈਜੂਏਟ NEET PG ਲਈ ਹਾਜ਼ਰ ਹੁੰਦੇ ਹਨ। ਬੋਰਡ ਦੇ ਅਨੁਸਾਰ, ਪ੍ਰੀਖਿਆ ਨੂੰ ਰੱਦ ਕੀਤਾ ਗਿਆ ਸੀ ਕਿਉਂਕਿ ਮੰਤਰਾਲਾ ਪ੍ਰੀਖਿਆ ਪ੍ਰਕਿਰਿਆ ਦੀ ਮਜ਼ਬੂਤੀ ਦੀ ਜਾਂਚ ਕਰਨਾ ਚਾਹੁੰਦਾ ਸੀ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਪ੍ਰਕਿਰਿਆ ਵਿੱਚ ਕੋਈ ਕਮਜ਼ੋਰੀ ਨਾ ਹੋਵੇ।

New dates announced for NEET-PG 2024
ਦੱਸ ਦੇਈਏ ਕਿ ਉੱਥੇ ਹੀ NBEMS ਨੇ ਨੋਟਿਸ ਜਾਰੀ ਕਰ ਕੇ ਵਿਦਿਆਰਥੀਆਂ ਨੂੰ ਫੇਕ ਸੂਚਨਾਵਾਂ ਤੋਂ ਅਲਰਟ ਕੀਤਾ ਹੈ। ਬੋਰਡ ਨੇ ਕਿਹਾ ਕਿ ਕਿਸੇ ਵੀ ਜਾਣਕਾਰੀ ਦੇ ਲਈ ਕੈਂਡੀਡੇਟ NBEMS ਦੀ ਅਧਿਕਾਰਿਕ ਵੈਬਸਾਈਟ ‘ਤੇ ਹੀ ਵਿਜ਼ਿਟ ਕਰ ਕੇ ਕਰਨ ਤੇ ਉੱਥੇ ਹੀ ਜਾਰੀ ਨੋਟਿਸ ਤੇ ਸੂਚਨਾਵਾਂ ਨੂੰ ਹੀ ਸਹੀ ਮੰਨਣ। ਉੱਥੇ ਹੀ ਬੋਰਡ ਨੇ ਕਿਹਾ ਕਿ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਉਸਦਾ ਕੋਈ ਅਧਿਕਾਰਿਕ ਅਕਾਊਂਟ ਨਹੀਂ ਹੈ। ਇਸ ਲਈ ਸੋਸ਼ਲ ਮੀਡੀਆ ‘ਤੇ ਜਾਰੀ ਕਿਸੇ ਵੀ ਨੋਟਿਸ ‘ਤੇ ਭਰੋਸਾ ਨਾ ਕਰਨ।
ਵੀਡੀਓ ਲਈ ਕਲਿੱਕ ਕਰੋ -:
























