ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਦੂਜੇ ਪੜਾਅ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੀ ਵਿਕਾਸ ਯਾਤਰਾ ਵਿੱਚ ਕੁਝ ਪਲ ਅਮਰ ਹੋ ਜਾਂਦੇ ਹਨ । 28 ਮਈ ਅਜਿਹਾ ਹੀ ਇੱਕ ਦਿਨ ਹੈ । ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਭਵਨ ਨਹੀਂ ਹੈ, ਬਲਕਿ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਅਤੇ ਸੁਪਨਿਆਂ ਦਾ ਪ੍ਰਤੀਬਿੰਬ ਹੈ ।
ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਦੇਸ਼ ਲਈ ਸ਼ੁਭ ਦਿਨ ਹੈ । ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ ਹੈ । ਇਸ ਅੰਮ੍ਰਿਤ ਮਹੋਤਸਵ ਵਿੱਚ ਭਾਰਤ ਦੇ ਲੋਕਾਂ ਨੇ ਆਪਣੇ ਲੋਕਤੰਤਰ ਨੂੰ ਸੰਸਦ ਦੇ ਇਸ ਨਵੇਂ ਭਵਨ ਦਾ ਤੋਹਫ਼ਾ ਦਿੱਤਾ ਹੈ । ਅੱਜ ਸਵੇਰੇ ਸੰਸਦ ਭਵਨ ਕੰਪਲੈਕਸ ਵਿੱਚ ਸਰਬ-ਧਰਮੀ ਪ੍ਰਾਰਥਨਾ ਕੀਤੀ ਗਈ, ਮੈਂ ਸਾਰੇ ਦੇਸ਼ ਵਾਸੀਆਂ ਨੂੰ ਭਾਰਤੀ ਲੋਕਤੰਤਰ ਦੇ ਇਸ ਸੁਨਹਿਰੀ ਪਲ ਲਈ ਵਧਾਈ ਦਿੰਦਾ ਹਾਂ।
ਇਹ ਵੀ ਪੜ੍ਹੋ: ਮਨੁੱਖੀ ਤਸਕਰੀ ਖਿਲਾਫ਼ ਮਾਨ ਸਰਕਾਰ ਦਾ ਐਕਸ਼ਨ, SIT ਗਠਿਤ, ਤੁਰੰਤ ਦਰਜ ਹੋਵੇਗੀ FIR
ਪੀਐੱਮ ਮੋਦੀ ਨੇ ਕਿਹਾ ਕਿ ਨਵੀਂ ਸੰਸਦ ਆਤਮ-ਨਿਰਭਰ ਭਾਰਤ ਦੀ ਗਵਾਹ ਹੋਵੇਗੀ । ਇਹ ਦੁਨੀਆ ਨੂੰ ਭਾਰਤ ਦੀ ਦ੍ਰਿੜਤਾ ਦਾ ਸੰਦੇਸ਼ ਦਿੰਦਾ ਹੈ । ਇਹ ਸਾਡੇ ਲੋਕਤੰਤਰ ਦਾ ਮੰਦਿਰ ਹੈ। ਇਹ ਨਵਾਂ ਸੰਸਦ ਭਵਨ ਹਕੀਕਤ ਨਾਲ ਯੋਜਨਾਬੰਦੀ, ਨੀਤੀ ਨੂੰ ਨਿਰਮਾਣ ਨਾਲ, ਇੱਛਾ ਸ਼ਕਤੀ ਨੂੰ ਕਿਰਿਆ ਸ਼ਕਤੀ ਨਾਲ, ਸੰਕਲਪ ਨੂੰ ਸਿਧਿ ਨਾਲ ਜੋੜਨ ਵਾਲੀ ਮਹੱਤਵਪੂਰਨ ਕੜੀ ਸਾਬਿਤ ਹੋਵੇਗਾ । ਇਹ ਨਵਾਂ ਭਵਨ ਸਾਡੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਮਾਧਿਅਮ ਬਣੇਗੀ । ਇਹ ਨਵਾਂ ਭਵਨ ਆਤਮ-ਨਿਰਭਰ ਭਾਰਤ ਦੇ ਸੂਰਜ ਚੜ੍ਹਨ ਦੀ ਗਵਾਹੀ ਬਣੇਗੀ । ਇਹ ਨਵਾਂ ਭਵਨ ਵਿਕਸਤ ਭਾਰਤ ਦੇ ਸੰਕਲਪਾਂ ਦੀ ਪੂਰਤੀ ਕਰਦਾ ਨਜ਼ਰ ਆਵੇਗਾ । ਇਹ ਨਵਾਂ ਭਵਨ ਨਵੇਂ ਅਤੇ ਪੁਰਾਣੇ ਦੀ ਸਹਿਹੋਂਦ ਲਈ ਵੀ ਆਦਰਸ਼ ਹੋਵੇਗੀ।
ਉਨ੍ਹਾਂ ਕਿਹਾ ਕਿ ਜਦੋਂ ਭਾਰਤ ਅੱਗੇ ਵਧਦਾ ਹੈ ਤਾਂ ਵਿਸ਼ਵ ਅੱਗੇ ਵਧਦਾ ਹੈ। ਸੰਸਦ ਦਾ ਇਹ ਨਵਾਂ ਭਵਨ ਭਾਰਤ ਦੇ ਵਿਕਾਸ ਨਾਲ ਵਿਸ਼ਵ ਦੇ ਵਿਕਾਸ ਦੀ ਮੰਗ ਕਰੇਗਾ । ਅੱਜ ਨਵਾਂ ਭਾਰਤ ਨਵੇਂ ਰਸਤੇ ਬਣਾ ਰਿਹਾ ਹੈ ਅਤੇ ਨਵੇਂ ਟੀਚੇ ਤੈਅ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: