ਗੈਂਗਸਟਰ ਇਸ ਕਦਰ ਬੇਖੌਫ ਹੋ ਗਏ ਹਨ ਕਿ 18-19 ਸਾਲ ਦੇ ਨੌਜਵਾਨਾਂ ਨੂੰ ਆਪਣੀ ਗੈਂਗ ਵਿੱਚ ਭਰਤੀ ਕਰ ਰਹੇ ਹਨ। ਇਸਦੀ ਸ਼ੁਰੂਆਤ ਲਾਰੈਂਸ ਬਿਸ਼ਨੋਈ ਗੈਂਗ ਨੇ ਕੀਤੀ ਹੈ। ਗੈਂਗਸਟਰ ਗੋਲਡੀ ਬਰਾੜ 18-19 ਸਾਲ ਦੇ ਨੌਜਵਾਨਾਂ ਨੂੰ ਕੈਨੇਡਾ ਤੋਂ ਫੋਨ ਰਾਹੀਂ ਭਰਤੀ ਕਰ ਰਿਹਾ ਹੈ। ਉੱਥੇ ਹੀ ਗੋਲਡੀ ਦੇ ਇਸ਼ਾਰੇ ‘ਤੇ ਨੀਰਜ ਬਬਾਨਿਆ ਗੈਂਗ ਦੇ ਮੈਂਬਰ ਨੂੰ ਮੈਂਬਰ ਨੂੰ ਮਾਰਨ ਦੀ ਯੋਜਨਾ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਫ਼ੇਲ੍ਹ ਕਰ ਦਿੱਤਾ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਰਾਜੇਸ਼ ਬਾਬਨਾ ਗੈਂਗ ਦੇ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਗੈਂਗਸਟਰਾਂ ਵਿੱਚ ਇੱਕ ਮਸ਼ਹੂਰ ਰੈਪਰ ਵੀ ਸ਼ਾਮਿਲ ਹੈ।
ਸਪੈਸ਼ਲ ਸੈੱਲ ਦੇ DCP ਪ੍ਰਮੋਦ ਕੁਸ਼ਵਾਹ ਮੁਤਾਬਕ ਹਾਲ ਹੀ ਵਿੱਚ ਰਾਜੇਸ਼ ਬਾਬਨਾ ਨੇ ਆਪਣੇ ਵਿਰੋਧੀ ਗੈਂਗ ਨੀਰਜ ਬਾਬਨਾ ਦੇ ਮੈਂਬਰਾਂ ਨੂੰ ਮਾਰਨ ਦੇ ਲਈ ਗੋਲਡੀ ਬਰਾੜ ਆਏ ਲਾਰੈਂਸ ਬਿਸ਼ਨੋਈ ਦੇ ਨਾਲ ਹੱਥ ਮਿਲਾ ਲਿਆ ਸੀ। ਰਾਜੇਸ਼ ਬਾਬਨਾ ਗੈਂਗ ਦੇ ਗ੍ਰਿਫ਼ਤਾਰ ਗੈਂਗਸਟਰਾਂ ਨੇ ਹਾਲ ਹੀ ਵਿੱਚ ਰਾਜਸਥਾਨ ਅਤੇ ਹਰਿਆਣਾ ਵਿੱਚ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ, ਜਿਸ ਵਿੱਚ ਇੱਕ CCTV ਫੁਟੇਜ ਵੀ ਸਾਹਮਣੇ ਆਈ ਸੀ। ਪੁਲਿਸ ਨੇ ਇਨ੍ਹਾਂ ਕੋਲੋਂ ਤਿੰਨ ਆਟੋਮੈਟਿਕ ਪਿਸਤੌਲ ਅਤੇ 20 ਕਾਰਤੂਸ ਬਰਾਮਦ ਕੀਤੇ ਹਨ।
ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਬਾਅਦ ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਗਰੁੱਪ ਵਿੱਚ ਫੇਸਬੁੱਕ ਵਾਰ ਛਿੜੀ ਹੋਈ ਹੈ। ਮੂਸੇਵਾਲਾ ਦੇ ਕਤਲ ਦੇ ਬਾਅਦ ਕਈ ਗੈਂਗਸਟਰਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਦੋਵੇਂ ਗਰੁੱਪ ਲਗਾਤਾਰ ਇੱਕ-ਦੂਜੇ ਤੋਂ ਬਦਲਾ ਲੈਣ ਦੀਆਂ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: