ਪ੍ਰਧਾਨ ਮੰਤਰੀ ਮੋਦੀ ਤੇ ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਦੇ ਵਿਚਾਲੇ ਅਹਿਮ ਗੱਲਬਾਤ ਹੋਈ। ਇਸ ਵਿੱਚ ਦੋਹਾਂ ਨੇ AI, ਸਿਹਤ ਤੇ ਜਲਵਾਯੂ ਸਣੇ ਕਈ ਮਸਲਿਆਂ ‘ਤੇ ਚਰਚਾ ਕੀਤੀ। ਦੋਹਾਂ ਦੇ ਵਿਚਾਲੇ ਸਿਹਤ ਤੋਂ ਲੈ ਕੇ ਤਕਨੀਕ ਤੇ ਜਲਵਾਯੂ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਹੋਈ। ਪੀਐੱਮ ਮੋਦੀ ਨੇ ਕਿਹਾ ਕਿ ਸਾਡੇ ਇੱਥੇ ਜਦੋਂ ਬੱਚਾ ਪੈਦਾ ਹੁੰਦਾ ਹੈ, ਤਾਂ ‘ਆਈ'(ਮਾਂ) ਵੀ ਬੋਲਦਾ ਹੈ ਤੇ AI (ਅਰਟੀਫਿਸ਼ੀਅਲ ਇੰਟੈਲੀਜੈਂਸ) ਵੀ ਬੋਲਦਾ ਹੈ।
ਪੀਐੱਮ ਮੋਦੀ ਨੇ ਕਿਹਾ ਕਿ ਸਿਹਤ, ਖੇਤੀਬਾੜੀ ਤੇ ਸਿੱਖਿਆ ‘ਤੇ ਮੈਂ ਕੰਮ ਕੀਤਾ ਹੈ। ਮੈਂ ਪਿੰਡਾਂ ਵਿੱਚ ਦੋ ਲੱਖ ਆਯੁਸ਼ਮਾਨ ਆਰੋਗ ਮੰਦਿਰ ਬਣਾਏ। ਹੈਲਥ ਸੈਂਟਰਾਂ ਨੂੰ ਮੈਂ ਤਕਨਾਲੋਜੀ ਨਾਲ ਜੋੜਿਆ ਹੈ। ਮੈਂ ਬੱਚਿਆਂ ਨੂੰ ਵਧੀਆ ਸਿੱਖਿਆ ਪਹੁੰਚਾਉਣਾ ਚਾਹੁੰਦਾ ਹਾਂ। ਅਧਿਆਪਕ ਦੀਆਂ ਕਮੀਆਂ ਨੂੰ ਤਕਨਾਲੋਜੀ ਨਾਲ ਭਰਨਾ ਚਾਹੁੰਦਾ ਹਾਂ। ਬੱਚਿਆਂ ਦਾ ਇੰਟਰੇਸਟ ਵਿਜ਼ੂਅਲ ਵਿੱਚ ਹੈ, ਸਟੋਰੀ ਟੈਲਿੰਗ ਵਿੱਚ ਹੈ। ਇਸ ਤਰ੍ਹਾਂ ਦੇ ਕੰਟੈਂਟ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਾਡੇ ਇੱਥੇ ਖੇਤੀਬਾੜੀ ਵਿੱਚ ਵੀ ਮੈਂ ਵੱਡੀ ਕ੍ਰਾਂਤੀ ਲਿਆਂਦੀ ਹੈ, ਮੈਂ ਮਾਈਂਡਸੈੱਟ ਬਦਲਣਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ: ਟੋਲ ਪਲਾਜ਼ਾ ਤੋਂ ਲੰਘਣਾ ਹੋਵੇਗਾ ਹੋਰ ਮਹਿੰਗਾ, 1 ਅਪ੍ਰੈਲ ਤੋਂ ਟੋਲ ਟੈਕਸ ਦੀਆਂ ਦਰਾਂ ‘ਚ ਹੋਵੇਗਾ ਵਾਧਾ
ਪ੍ਰਧਾਨ ਮੰਤਰੀ ਮੋਦੀ ਨੇ ਬਿਲ ਗੇਟਸ ਨੂੰ ਦੱਸਿਆ ਕਿ ਉਨ੍ਹਾਂ ਨੇ ਇਹ ਵੀ ਦੱਸਿਆ ਕਿ 2023 ਜੀ20 ਸਿਖਰ ਸੰਮੇਲਨ ਦੇ ਦੌਰਾਨ AI ਦੀ ਵਰਤੋਂ ਕਿਵੇਂ ਕੀਤੀ ਗਈ। ਕਾਸ਼ੀ ਤਮਿਲ ਸੰਗਮਮ ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਦੇ ਹਿੰਦੀ ਭਾਸ਼ਣ ਦਾ ਤਮਿਲ ਵਿੱਚ ਵਿੱਚ ਅਨੁਵਾਦ ਕਿਵੇਂ ਕੀਤਾ ਗਿਆ ਤੇ ਨਮੋ ਐਪ ਵਿੱਚ AI ਦਾ ਉਪਯੋਗ ਕਿਵੇਂ ਕੀਤਾ ਗਿਆ। ਗੱਲਬਾਤ ਦੇ ਦੌਰਾਨ ਜਦੋਂ ਬਿਲ ਗੇਟਸ ਨੇ ਪੀਐੱਮ ਮੋਦੀ ਤੋਂ ਤਕਨੀਕੀ ਵਿਕਾਸ ਬਾਰੇ ਪੁੱਛਿਆ, ਜਿਨ੍ਹਾਂ ਤੋਂ ਉਹ ਉਤਸ਼ਾਹਿਤ ਹੈ, ਤਾਂ ਪੀਐੱਮ ਮੋਦੀ ਨੇ ਕਿਹਾ ਕਿ ਇਤਿਹਾਸਿਕ ਰੂਪ ਨਾਲ ਪਹਿਲੀ ਤੇ ਦੂਜੀ ਉਦਯੋਗਿਕ ਕ੍ਰਾਂਤੀ ਦੇ ਦੌਰਾਨ ਅਸੀਂ ਪਿਛੜ ਗਏ ਕਿਉਂਕਿ ਅਸੀਂ ਇੱਕ ਉਪਨਿਵੇਸ਼ ਸੀ। ਹੁਣ ਚੌਥੀ ਉਦਯੋਗਿਕ ਕ੍ਰਾਂਤੀ ਦੇ ਵਿਚਾਲੇ ਡਿਜੀਟਲ ਐਲੀਮੈਂਟ ਇਸਦੇ ਮੂਲ ਵਿੱਚ ਹਨ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਅਜਿਹਾ ਕਰੇਗਾ ਇਸ ਵਿੱਚ ਬਹੁਤ ਲਾਭ ਮਿਲਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ AI ਬਹੁਤ ਅਹਿਮ ਹੈ।
ਪੀਐੱਮ ਮੋਦੀ ਨੇ ਬਿਲ ਗੇਟਸ ਨੂੰ ਕਿਹਾ ਕਿ ਜਦੋਂ ਮੈਂ ਦੁਨੀਆ ਵਿੱਚ ਡਿਜੀਟਲ ਡਿਵਾਇਡ ਗੱਲ ਸੁਣਦਾ ਸੀ ਤਾਂ ਮੈਂ ਕਹਿੰਦਾ ਸੀ ਮੇਰੇ ਦੇਸ਼ ਵਿੱਚ ਮੈਂ ਅਜਿਹਾ ਕੁਝ ਨਹੀਂ ਛਪਣ ਦਿਆਂਗਾ। ਅੱਜ ਮੇਰੇ ਇੱਥੇ ਪਿੰਡਾਂ ਤੱਕ ਡਿਜੀਟਲ ਫੈਸਿਲਿਟੀ ਪਹੁੰਚਾਉਣਾ ਚਾਹੁੰਦਾ ਹਾਂ। ਮੇਰਾ ਅਨੁਭਵ ਹੈ ਕਿ ਮੇਰੇ ਦੇਸ਼ ਦੀਆਂ ਮਹਿਲਾਵਾਂ ਤੁਰੰਤ ਨਵੀਆਂ ਚੀਜ਼ਾਂ ਨੂੰ ਸਵੀਕਾਰ ਕਰਦੀ ਹਾਂ। ਮੈਂ ਇਸ ‘ਤੇ ਕੰਮ ਕਰ ਰਿਹਾ ਹਾਂ ਕਿ ਕਿਹੜੀਆਂ ਚੀਜ਼ਾਂ ਮੈਂ ਉਨ੍ਹਾਂ ਦੇ ਅਨੁਕੂਲ ਤਕਨਾਲੋਜੀ ਵਿੱਚ ਲੈ ਕੇ ਜਾਵਾਂ। ਮੈਂ ਭਾਰਤ ਦੇ ਪਿੰਦਨਾ ਵਿੱਚ 3 ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾਉਣਾ ਚਾਹੁੰਦਾ ਹਾਂ। ਮੈਂ ਇੱਕ ਸਾਈਕੋਲਾਜਿਕਲਬਦਲਾਅ ਕਰਨਾ ਚਾਹੁੰਦਾ ਹਾਂ, ਛੋਟੀਆਂ-ਛੋਟੀਆਂ ਚੀਜ਼ਾਂ ਨਹੀਂ, ਮੈਂ ਵੱਡਿਆਂ ਚੀਜ਼ਾਂ ਕਰਨਾ ਚਾਹੁੰਦਾ ਹਾਂ। ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਮੈਂ ਮਹਿਲਾਵਾਂ ਦੇ ਹੱਥਾਂ ਵਿੱਚ ਤਕਨਾਲੋਜੀ ਦੇਣਾ ਚਾਹੁੰਦਾ ਹਾਂ, ਪਿੰਡ ਦੇ ਸਾਰੇ ਲੋਕਾਂ ਨੂੰ ਲੱਗਣਾ ਚਾਹੀਦਾ ਕਿ ਇਹ ਸਾਡੇ ਪਿੰਡ ਨੂੰ ਬਦਲ ਰਹੀ ਹੈ। ਡਰੋਨ ਦੀਦੀ ਨਾਲ ਮੈਂ ਇਨ੍ਹਾਂ ਦਿਨਾਂ ‘ਚ ਗੱਲਾਂ ਕਰਦਾ ਹਾਂ, ਤਾਂ ਕਹਿੰਦੀ ਹੈ ਕਿ ਮੈਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ ਸੀ, ਅੱਜ ਮੈਂ ਡਰੋਨ ਚਲਾ ਰਹੀ ਹਾਂ। ਪਾਇਲਟ ਬਣ ਗਈ ਹਾਂ।
ਵੀਡੀਓ ਲਈ ਕਲਿੱਕ ਕਰੋ -: