ਉੱਤਰਾਖੰਡ ਦੀ ਚਾਰ ਧਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ । ਕੇਦਾਰਨਾਥ ਦੇ ਕਪਾਟ ਸਵੇਰੇ 6.55 ਵਜੇ ਖੋਲ੍ਹੇ ਗਏ। ਇਸ ਤੋਂ ਇਲਾਵਾ ਯਮੁਨੋਤਰੀ ਦੇ ਕਪਾਟ ਸਵੇਰੇ 10.29 ਵਜੇ ਖੋਲ੍ਹੇ ਗਏ ਤੇ ਉੱਥੇ ਹੀ 12.25 ਵਜੇ ਗੰਗੋਤਰੀ ਧਾਮ ਦੇ ਕਪਾਟ ਖੋਲ੍ਹੇ ਜਾਣਗੇ, ਜਦਕਿ ਬਦਰੀਨਾਥ ਮੰਦਰ ਵਿੱਚ ਦਰਸ਼ਨ 12 ਮਈ ਤੋਂ ਹੋਣਗੇ । ਇਸ ਮੌਕੇ ਹਜ਼ਾਰਾਂ ਤੀਰਥ ਯਾਤਰੀ ਉੱਥੇ ਦਰਸ਼ਨ ਕਰਨ ਲਈ ਮੌਜੂਦ ਸਨ। ਹਜ਼ਾਰਾਂ ਸ਼ਰਧਾਲੂਆਂ ਦੇ ਨਾਲ ਸੀਐੱਮ ਪੁਸ਼ਕਰ ਸਿੰਘ ਧਾਮੀ ਵੀ ਆਪਣੀ ਪਤਨੀ ਨਾਲ ਦਰਸ਼ਨ ਲਈ ਪਹੁੰਚੇ।
ਚਾਰ ਧਾਮ ਦੀ ਯਾਤਰਾ ਦੀ ਸ਼ੁਰੁਆਤ ਦੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਵਧਾਈ ਦਿੱਤੀ ਹੈ। ਪੀਐੱਮ ਮੋਦੀ ਨੇ ਟਵੀਟ ਕਰਦਿਆਂ ਕਿਹਾ, “ਦੇਵਭੂਮੀ ਉੱਤਰਾਖੰਡ ਦੀ ਪਵਿੱਤਰ ਚਾਰ ਧਾਮ ਯਾਤਰਾ ਦੀ ਸ਼ੁਰੂਆਤ ਦੀਆਂ ਬਹੁਤ-ਬਹੁਤ ਵਧਾਈਆਂ । ਬਾਬਾ ਕੇਦਾਰਨਾਥ ਧਾਮ ਸਮੇਤ ਚਾਰ ਧਾਮਾਂ ਦੀ ਇਹ ਯਾਤਰਾ ਸ਼ਰਧਾਲੂਆਂ ਲਈ ਇੱਕ ਅਜਿਹੀ ਅਧਿਆਤਮਿਕ ਅਤੇ ਸੱਭਿਆਚਾਰਕ ਯਾਤਰਾ ਹੈ, ਜਿਸ ਨਾਲ ਉਨ੍ਹਾਂ ਦੀ ਆਸਥਾ ਅਤੇ ਸ਼ਰਧਾ ਨੂੰ ਨਵਾਂ ਹੁਲਾਰਾ ਮਿਲਦਾ ਹੈ । ਇਸ ਯਾਤਰਾ ‘ਤੇ ਨਿਕਲੇ ਸਾਰੇ ਭਗਤਾਂ ਅਤੇ ਸ਼ਰਧਾਲੂਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਜੈ ਬਾਬਾ ਭੋਲੇਨਾਥ !”
ਇਹ ਵੀ ਪੜ੍ਹੋ: ਅੱਜ ਨਾਮਜ਼ਦਗੀ ਭਰਨ ਜਾਣਗੇ ਰਵਨੀਤ ਬਿੱਟੂ, ਆਪਣੇ ਦਾਦੇ ਦੀ ਗੱਡੀ ‘ਚ ਬੈਠ ਕੇ ਭਰਨਗੇ ਪਰਚਾ
ਦੱਸ ਦੇਈਏ ਕਿ ਇਨ੍ਹਾਂ ਧਾਮਾਂ ‘ਤੇ ਦਿਨ ਦਾ ਤਾਪਮਾਨ 0 ਤੋਂ 3 ਡਿਗਰੀ ਦਰਜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਰਾਤ ਵਿੱਚ ਪਾਰਾ ਮਾਈਨਸ ਵਿੱਚ ਪਹੁੰਚ ਰਿਹਾ ਹੈ । ਇਸ ਦੇ ਬਾਵਜੂਦ ਕੇਦਾਰਨਾਥ ਧਾਮ ਤੋਂ 16 ਕਿਲੋਮੀਟਰ ਪਹਿਲਾਂ ਗੌਰੀਕੁੰਡ ਵਿੱਚ ਲਗਭਗ 10,000 ਸ਼ਰਧਾਲੂ ਪਹੁੰਚ ਚੁੱਕੇ ਹਨ । ਪਿਛਲੇ ਸਾਲ ਇਹ ਅੰਕੜਾ 7 ਤੋਂ 8 ਹਜ਼ਾਰ ਦੇ ਵਿੱਚ ਸੀ। ਹਰਿਦੁਆਰ ਤੇ ਰਿਸ਼ੀਕੇਸ਼ ਵਿੱਚ 15 ਹਜ਼ਾਰ ਤੋਂ ਜ਼ਿਆਦਾ ਯਾਤਰੀ ਪਹੁੰਚ ਚੁੱਕੇ ਹਨ । ਚਾਰ ਧਾਮ ਯਾਤਰਾ ਲਈ ਹੁਣ ਤੱਕ 22.15 ਲੱਖ ਤੋਂ ਜ਼ਿਆਦਾ ਸ਼ਰਧਾਲੂ ਰਜਿਸਟ੍ਰੇਸ਼ਨ ਕਰਾ ਚੁੱਕੇ ਹਨ। ਪਿਛਲੇ ਸਾਲ ਰਿਕਾਰਡ 55 ਲੱਖ ਲੋਕਾਂ ਨੇ ਦਰਸ਼ਨ ਕੀਤੇ ਸੀ।
ਵੀਡੀਓ ਲਈ ਕਲਿੱਕ ਕਰੋ -: