ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਸੋਲਾਪੁਰ ਪਹੁੰਚੇ। ਪੀਐੱਮ ਨੇ ਇੱਥੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਮੋਦੀ ਨੇ ਪੀਐੱਮ ਆਵਾਸ ਯੋਜਨਾ ਦੇ ਤਹਿਤ ਬਣਾਏ ਗਏ 90,000 ਤੋਂ ਵੱਧ ਘਰਾਂ ਨੂੰ ਲੋਕਾਂ ਨੂੰ ਸੌਂਪਿਆ। ਇਸ ਦੌਰਾਨ ਪੀਐੱਮ ਮੋਦੀ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸੋਲਾਪੁਰ ਦੇ ਹਜ਼ਾਰਾਂ ਗਰੀਬਾਂ ਤੇ ਮਜ਼ਦੂਰ ਸਾਥੀਆਂ ਦੇ ਲਈ ਅਸੀਂ ਜੋ ਸੰਕਲਪ ਲਿਆ ਸੀ, ਉਹ ਅੱਜ ਪੂਰਾ ਹੋ ਰਿਹਾ ਹੈ। ਅੱਜ ਪੀਐੱਮ ਆਵਾਸ ਯੋਜਨਾ ਦੇ ਤਹਿਤ ਬਣੀ ਦੇਸ਼ ਦੀ ਸਭ ਤੋਂ ਵੱਡੀ ਸੋਸਾਇਟੀ ਦਾ ਉਦਘਾਟਨ ਕੀਤਾ ਗਿਆ ਹੈ।
ਪੀਐੱਮ ਨੇ ਕਿਹਾ ਕਿ ਸਾਡੀ ਸਰਕਾਰ ਪਹਿਲੇ ਦਿਨ ਤੋਂ ਹੀ ਕੋਸ਼ਿਸ਼ਾਂ ਕਰ ਰਹੀ ਹੈ ਕਿ ਸ਼੍ਰੀ ਰਾਮ ਦੇ ਆਦੇਸ਼ਾਂ ‘ਤੇ ਚੱਲਦੇ ਹੋਏ ਦੇਸ਼ ਵਿੱਚ ਇਮਾਨਦਾਰੀ ਦਾ ਰਾਜ ਹੋਵੇ। ਇਹ ਰਾਮ ਰਾਜ ਹੀ ਹੈ ਜਿਸਨੇ ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ ਤੇ ਸਭ ਦੀਆਂ ਕੋਸ਼ਿਸ਼ਾਂ ਦੀ ਪ੍ਰੇਰਨਾ ਦਿੱਤੀ ਹੈ। ਪੀਐੱਮ ਨੇ ਕਿਹਾ ਕਿ ਸਾਡਾ ਮਾਰਗ ਮਜ਼ਦੂਰਾਂ ਦਾ ਸਨਮਾਨ, ਆਤਮ-ਨਿਰਭਰ ਮਜ਼ਦੂਰ ਤੇ ਗਰੀਬਾਂ ਦਾ ਕਲਿਆਣ ਕਰਨਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਗਰੀਬਾਂ ਦੇ ਯੋਜਨਾਵਾਂ ਤਾਂ ਬਣਦੀਆਂ ਸਨ, ਪਰ ਉਨ੍ਹਾਂ ਦਾ ਫਾਇਦਾ ਗਰੀਬਾਂ ਨੂੰ ਨਹੀਂ ਮਿਲਦਾ ਸੀ।
ਇਸ ਤੋਂ ਅੱਗੇ ਪੀਐੱਮ ਮੋਦੀ ਨੇ ਕਿਹਾ ਕਿ ਜਿਨ੍ਹਾਂ ਨੂੰ ਕਦੇ ਕਿਸੇ ਨੇ ਨਹੀਂ ਪੁੱਛਿਆ, ਉਨ੍ਹਾਂ ਨੂੰ ਮੋਦੀ ਨੇ ਪੁੱਛਿਆ ਹੈ। ਪੀਐੱਮ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਸੋਸਾਇਟੀ ਦਾ ਉਦਘਾਟਨ ਸੋਲਾਪੁਰ ਵਿੱਚ ਹੋਇਆ ਹੈ। ਪੀਐੱਮ ਨੇ ਕਿਹਾ ਕਿ ਮੈਂ ਜਦੋਂ ਸੋਸਾਇਟੀ ਗਿਆ ਤਾਂ ਦੇਖ ਲੱਗਿਆ ਕਿ ਕਾਸ਼ ਬਚਪਨ ਵਿੱਚ ਮੈਨੂੰ ਵੀ ਅਜਿਹੇ ਘਰ ਵਿੱਚ ਰਹਿਣ ਦਾ ਮੌਕਾ ਮਿਲਿਆ ਹੁੰਦਾ। ਇੰਨਾ ਕਹਿੰਦੇ ਹੀ ਪੀਐੱਮ ਮੋਦੀ ਭਾਵੁਕ ਹੋ ਗਏ। ਪੀਐੱਮ ਬੋਲਦੇ ਹੋਏ ਰੁਕ ਗਏ। ਕੁਝ ਸਮੇਂ ਦੀ ਬ੍ਰੇਕ ਲੈਣ ਮਗਰੋਂ ਉਨ੍ਹਾਂ ਨੇ ਆਪਣਾ ਭਾਸ਼ਣ ਅੱਗੇ ਸ਼ੁਰੂ ਕੀਤਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”