ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ CBI ਦੀ ਸਥਾਪਨਾ ਦੇ 60 ਸਾਲ ਪੂਰੇ ਹੋਣ ਦੇ ਡਾਇਮੰਡ ਜੁਬਲੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਪ੍ਰਧਾਨ ਮੰਤਰੀ ਨੇ ਆਪਣੇ 25 ਮਿੰਟ ਦੇ ਸੰਬੋਧਨ ਵਿੱਚ CBI ਦੇ 6 ਦਹਾਕਿਆਂ ਦੇ ਸਫ਼ਰ ਤੇ ਅੱਗੇ ਆਉਣ ਵਾਲਿਆਂ ਚੁਣੌਤੀਆਂ ਨੂੰ ਲੈ ਕੇ ਗੱਲ ਕੀਤੀ। ਉਨ੍ਹਾਂ ਨੇ CBI ਨੂੰ ਕਿਹਾ ਕਿ ਤੁਹਾਨੂੰ ਕਿਤੇ ਵੀ ਰੁਕਣ ਦੀ ਜ਼ਰੂਰਤ ਨਹੀਂ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਜਿਨ੍ਹਾਂ ਖਿਲਾਫ਼ ਐਕਸ਼ਨ ਲੈ ਰਹੇ ਹੋ ਉਹ ਬਹੁਤ ਤਾਕਤਵਰ ਲੋਕ ਹਨ। ਸਦੀਆਂ ਤੱਕ ਉਹ ਸਰਕਾਰ ਤੇ ਸਿਸਟਮ ਦਾ ਹਿੱਸਾ ਰਹੇ ਹਨ। ਇਹ ਵੀ ਉਹ ਕਈ ਜਗ੍ਹਾ ਕਿਸੇ ਰਾਜ ਵਿੱਚ ਸੱਤਾ ਦਾ ਹਿੱਸਾ ਹਨ, ਪਰ ਤੁਹਾਨੂੰ ਆਪਣੇ ਕੰਮ ‘ਤੇ ਫੋਕਸ ਰੱਖਣਾ ਹੈ ਤੇ ਕੋਈ ਵੀ ਭ੍ਰਿਸ਼ਟਾਚਾਰੀ ਬਚਣਾ ਨਹੀਂ ਚਾਹੀਦਾ।
PM ਮੋਦੀ ਨੇ ਕਿਹਾ ਕਿ ਅੱਜ ਵੀ ਜਿਨ੍ਹਾਂ ਮਾਮਲਿਆਂ ‘ਤੇ ਐਕਸ਼ਨ ਹੋ ਰਹੇ ਹਨ, ਉਹ ਕਈ ਸਾਲ ਪੁਰਾਣੇ ਹਨ। ਇਸਦੇ ਕਾਰਨ ਵੀ ਨੁਕਸਾਨ ਹੁੰਦਾ ਹੈ। ਭ੍ਰਿਸ਼ਟਾਚਾਰੀ ਨੂੰ ਸਜ਼ਾ ਦੇਰ ਨਾਲ ਮਿਲਦੀ ਹੈ ਤੇ ਨਿਰਦੋਸ਼ ਪਰੇਸ਼ਾਨ ਹੁੰਦੇ ਰਹਿੰਦੇ ਹਨ। ਦੇਸ਼ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਦੇ ਲਈ ਰਾਜਨੀਤਿਕ ਇੱਛਾਸ਼ਕਤੀ ਦੀ ਕਮੀ ਨਹੀਂ ਹੈ। ਉਨ੍ਹਾਂ ਨੇ CBI ਨੂੰ ਕਿਹਾ ਕਿ ਤੁਹਾਨੂੰ ਕਿਤੇ ਵੀ ਹਿਚਕਿਚਾਉਣ ਦੀ ਜ਼ਰੂਰਤ ਨਹੀਂ ਹੈ। ਪੀਐੱਮ ਮੋਦੀ ਨੇ ਅੱਖਾਂ ਕਿ ਇਹ ਗੱਲ ਸਹੀ ਹੈ ਕਿ ਜਿਨ੍ਹਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ, ਉਹ ਬਹੁਤ ਤਾਕਤਵਰ ਹਨ ਤੇ ਕਈ ਸਾਲ ਤੱਕ ਰਾਜਨੀਤੀ ਦਾ ਹਿੱਸਾ ਰਹੇ ਹਨ। ਉਨ੍ਹਾਂ ਕਿਹਾ ਭ੍ਰਿਸ਼ਟਾਚਾਰੀ, ਲੋਕਤੰਤਰ ਤੇ ਨਿਆਂ ਦੇ ਰਸਤੇ ਵਿੱਚ ਸਭ ਤੋਂ ਵੱਡਾ ਰੋੜਾ ਹੁੰਦੇ ਹਨ। ਭ੍ਰਿਸ਼ਟਾਚਾਰ ਗਰੀਬ ਤੋਂ ਉਨ੍ਹਾਂ ਦ ਹੱਕ ਨੂੰ ਖੋਹ ਲੈਂਦਾ ਹੈ। ਉਹ ਲੋਕਤੰਤਰ ਨੂੰ ਵਧਣ ਨਹੀਂ ਦਿੰਦਾ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਪਹਿਲਕਦਮੀ ! ਸੂਬੇ ‘ਚ ਜਲਦ ਸ਼ੁਰੂ ਹੋਵੇਗੀ ‘CM ਦੀ ਯੋਗਸ਼ਾਲਾ’
ਇਸ ਤੋਂ ਅੱਗੇ PM ਮੋਦੀ ਨੇ ਕਿਹਾ ਕਿ ਅਸੀਂ ਕਾਲੇ ਧਨ ਨੂੰ ਲੈ ਕੇ ਬੇਨਾਮੀ ਜਾਇਦਾਦ ਨੂੰ ਲੈ ਕੇ ਮਿਸ਼ਨ ਮੋਡ ‘ਏ ਐਕਸ਼ਨ ਸ਼ੁਰੂ ਕੀਤਾ। ਅਸੀਂ ਭ੍ਰਿਸ਼ਟਾਚਾਰੀਆਂ ਦੇ ਨਾਲ-ਨਾਲ ਭ੍ਰਿਸ਼ਟਾਚਾਰ ਨੂੰ ਵਧਾਵਾ ਦੇਣ ਵਾਲੇ ਕਾਰਨਾਂ ‘ਤੇ ਹਮਲਾ ਕਰਨਾ ਸ਼ੁਰੂ ਕੀਤਾ। ਪੀਐੱਮ ਮੋਦੀ ਨੇ ਕਿਹਾ ਕਿ ਭਵਿੱਖ ਦੀਆਂ ਚੁਣੌਤੀਆਂ ‘ਤੇ ਚਿੰਤਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ CBI ਦੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਪਿਛਲੇ ਕੁਝ ਦਿਨਾਂ ਵਿੱਚ CBI ਨੇ ਆਪਣੀ ਮਲਟੀ ਡਾਇਮੈਂਸ਼ਨਲ ਅਕਸ ਬਣਾਇਆ ਹੈ। ਉਨ੍ਹਾਂ ਕਿਹਾ ਕਿ ਨਿਆਂ ਤੇ ਇਨਸਾਫ ਦੇ ਪ੍ਰਤੀਕ ਦੇ ਰੂਪ ਵਿੱਚ CBI ਹਰ ਜਗ੍ਹਾ ਮੌਜੂਦ ਹੈ। ਇਸ ਸੰਗਠਨ ਵਿੱਚ ਰਹੇ ਸਾਰੇ ਅਧਿਕਾਰੀ ਵਧਾਈ ਦੇ ਪਾਤਰ ਹਨ।
ਵੀਡੀਓ ਲਈ ਕਲਿੱਕ ਕਰੋ -: