ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੁਨੀਆ ਦੀ ਸਭ ਤੋਂ ਵੱਡੇ ਦਫ਼ਤਰ ਕੰਪਲੈਕਸ- ਸੂਰਤ ਡਾਇਮੰਡ ਬੋਰਸ ਦਾ ਉਦਘਾਟਨ ਕੀਤਾ। ਇਸ ਦੇ ਨਾਲ ਅਮਰੀਕਾ ਦੇ ਰੱਖਿਆ ਮੰਤਰਾਲੇ ਪੈਂਟਾਗਨ ਨੂੰ ਪਿੱਛੇ ਛੱਡਦੇ ਹੋਏ ਹੁਣ ਭਾਰਤ ਵਿੱਚ ਦੁਨੀਆ ਦੀ ਸਭ ਤੋਂ ਵੱਡਾ ਦਫ਼ਤਰ ਕੰਪਲੈਕਸ ਸ਼ੁਰੂ ਗਿਆ ਹੈ। 80 ਸਾਲਾਂ ਤੱਕ ਪੈਂਟਾਗਨ ਦੁਨੀਆ ਦੀ ਸਭ ਤੋਂ ਵੱਡੀ ਦਫਤਰੀ ਇਮਾਰਤ ਸੀ । ਪਰ, ਇਹ ਖਿਤਾਬ ਹੁਣ ਗੁਜਰਾਤ ਦੇ ਸੂਰਤ ਵਿੱਚ ਬਣੀ ਇਮਾਰਤ ਨੇ ਲੈ ਲਿਆ ਹੈ। ਇਸ ਇਮਾਰਤ ਵਿੱਚ ਹੀਰਾ ਵਪਾਰ ਕੇਂਦਰ ਹੋਵੇਗਾ।
ਗੌਰਤਲਬ ਹੈ ਕਿ ਸੂਰਤ ਨੂੰ ਦੁਨੀਆ ਦੀ ਰਤਨ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਦੁਨੀਆ ਦੇ 90% ਹੀਰੇ ਤਰਾਸ਼ੇ ਜਾਂਦੇ ਹਨ । ਨਵੇਂ ਬਣੇ ਸੂਰਤ ਡਾਇਮੰਡ ਬੋਰਸ ਵਿੱਚ 65,000 ਤੋਂ ਵੱਧ ਹੀਰਾ ਪੇਸ਼ੇਵਰ ਇਕੱਠੇ ਕੰਮ ਕਰਨ ਦੇ ਯੋਗ ਹੋਣਗੇ । 15 ਮੰਜ਼ਿਲਾ ਇਹ ਇਮਾਰਤ 35 ਏਕੜ ਜ਼ਮੀਨ ਵਿੱਚ ਫੈਲੀ ਹੋਈ ਹੈ ਅਤੇ ਇਸ ਵਿੱਚ ਨੌ ਆਇਤਾਕਾਰ ਢਾਂਚੇ ਹਨ ਜੋ ਕਿ ਇੱਕ ਕੇਂਦਰ ਨਾਲ ਆਪਸ ਵਿੱਚ ਜੁੜੇ ਹੋਏ ਹਨ। ਇਸ ਸ਼ਾਨਦਾਰ ਇਮਾਰਤ ਦਾ ਨਿਰਮਾਣ ਕਰਨ ਵਾਲੀ ਕੰਪਨੀ ਦੇ ਅਨੁਸਾਰ ਇਸ ਵਿੱਚ 7.1 ਮਿਲੀਅਨ ਵਰਗ ਫੁੱਟ ਤੋਂ ਜ਼ਿਆਦਾ ਜਗ੍ਹਾ ਮੌਜੂਦ ਹੈ। ਇਮਾਰਤ ਦੀ ਉਸਾਰੀ ਚਾਰ ਸਾਲਾਂ ਵਿੱਚ ਮੁਕੰਮਲ ਹੋਈ ਹੈ ।
ਇਹ ਵੀ ਪੜ੍ਹੋ: ਪੰਜਾਬ ’ਚ ਕੜਾਕੇ ਦੀ ਠੰਢ ਜਾਰੀ, ਮੌਸਮ ਵਿਭਾਗ ਵੱਲੋਂ ਅਗਲੇ 5 ਦਿਨਾਂ ਦਾ ਅਲਰਟ
ਵਪਾਰਕ ਕੰਪਲੈਕਸ ਵਿੱਚ ਇੱਕ ਮਨੋਰੰਜਨ ਖੇਤਰ ਅਤੇ ਪਾਰਕਿੰਗ ਖੇਤਰ 20 ਲੱਖ ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ । ਪ੍ਰਾਜੈਕਟ ਦੇ ਸੀਈਓ ਮਹੇਸ਼ ਗੜ੍ਹਵੀ ਨੇ ਇਸ ਇਮਾਰਤ ਦੇ ਨਿਰਮਾਣ ਦੌਰਾਨ ਕਿਹਾ ਸੀ ਕਿ ਨਵਾਂ ਕੰਪਲੈਕਸ ਦੇ ਖੁੱਲ੍ਹਣ ਤੋਂ ਬਾਅਦ ਹਜ਼ਾਰਾਂ ਲੋਕਾਂ ਨੂੰ ਕਾਰੋਬਾਰ ਕਰਨ ਲਈ ਟ੍ਰੇਨ ਰਾਹੀਂ ਮੁੰਬਈ ਜਾਣ ਦੀ ਲੋੜ ਨਹੀਂ ਪਵੇਗੀ। ਜਿਨ੍ਹਾਂ ਨੂੰ ਕਈ ਵਾਰ ਹਰ ਰੋਜ਼ ਮੁੰਬਈ ਜਾਣਾ ਪੈਂਦਾ ਸੀ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਗੁਜਰਾਤ ਦੇ ਸੂਰਤ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਵੀ ਕੀਤਾ। ਇਸ ਹਵਾਈ ਅੱਡੇ ‘ਤੇ ਨਵੀਂ ਏਕੀਕ੍ਰਿਤ ਟਰਮੀਨਲ ਇਮਾਰਤ ਪੀਕ ਘੰਟਿਆਂ ਦੌਰਾਨ 1,200 ਘਰੇਲੂ ਯਾਤਰੀਆਂ ਅਤੇ 600 ਅੰਤਰਰਾਸ਼ਟਰੀ ਯਾਤਰੀਆਂ ਨੂੰ ਸੰਭਾਲਣ ਦੇ ਸਮਰੱਥ ਹੈ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਇਸ ਵਿੱਚ 3,000 ਯਾਤਰੀਆਂ ਦੁਆਰਾ ਪੀਕ ਆਵਰ ਸਮਰੱਥਾ ਨੂੰ ਵਧਾਉਣ ਦੇ ਨਾਲ-ਨਾਲ ਸਾਲਾਨਾ ਪ੍ਰਬੰਧਨ ਸਮਰੱਥਾ ਨੂੰ 55 ਲੱਖ ਯਾਤਰੀਆਂ ਤੱਕ ਵਧਾਉਣ ਦਾ ਪ੍ਰਬੰਧ ਹੈ।
ਵੀਡੀਓ ਲਈ ਕਲਿੱਕ ਕਰੋ : –