ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੌਰੇ ‘ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸ਼੍ਰੀ ਕਲਕੀ ਧਾਮ ਮੰਦਿਰ ਦਾ ਉਦਘਾਟਨ ਕੀਤਾ। ਇਸਦੇ ਨਾਲ ਹੀ ਪੀਐੱਮ ਮੋਦੀ ਅੱਜ ਲਖਨਊ ਵੱਖ-ਵੱਖ ਯੋਜਨਾਵਾਂ ਦਾ ਵੀ ਉਦਘਾਟਨ ਕਰਨਗੇ। ਪੀਐੱਮ ਮੋਦੀ ਦੇ ਦੌਰੇ ਨੂੰ ਦੇਖਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦੱਸ ਦੇਈਏ ਕਿ ਕਲਕੀ ਧਾਮ ਦਾ ਨਿਰਮਾਣ ਸ਼੍ਰੀ ਕਲਕੀ ਧਾਮ ਨਿਰਮਾਣ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਜਿਸਦੇ ਪ੍ਰਧਾਨ ਆਚਾਰਿਆ ਪ੍ਰਮੋਦ ਕ੍ਰਿਸ਼ਨਮ ਹੈ। ਪ੍ਰੋਗਰਾਮ ਵਿੱਚ ਕਈ ਸੰਤ, ਧਾਰਮਿਕ ਨੇਤਾ ਤੇ ਹੋਰ ਕਈ ਲੋਕ ਸ਼ਾਮਿਲ ਹੋਏ।
ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਰੇ ਚੰਗੇ ਕੰਮ ਮੇਰੇ ਲਈ ਹੀ ਬਚੇ ਰਹੇ ਹਨ। ਅੱਜ ਇੱਕ ਹੋਰ ਪਵਿੱਤਰ ਧਾਮ ਦੀ ਨੀਂਹ ਰੱਖੀ ਗਈ ਹੈ। ਉੱਤਰ ਪ੍ਰਦੇਸ਼ ਦੀ ਧਰਤੀ ਨਾਲ ਭਗਤੀ ਦੀ ਇੱਕ ਹੋਰ ਧਾਰਾ ਪ੍ਰਵਾਹਿਤ ਹੋਈ ਹੈ। ਅੱਜ ਜਿੰਨੀ ਖੁਸ਼ੀ ਮੈਨੂੰ ਹੈ ਉਨ੍ਹਾਂ ਹੀ ਆਨੰਦ ਆਚਾਰਿਆ ਪ੍ਰਮੋਦ ਕ੍ਰਿਸ਼ਨਮ ਨੂੰ ਹੋ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਸੰਤਾਂ ਦੀ ਭਗਤੀ ਤੇ ਜਨ-ਜਨ ਦੀ ਭਾਵਨਾ ਨਾਲ ਇੱਕ ਹੋਰ ਪਵਿੱਤਰ ਸਥਾਨ ਦਾ ਉਦਘਾਟਨ ਹੋ ਰਿਹਾ ਹੈ। ਮੈਨੂੰ ਆਚਾਰਿਆ ਤੇ ਸੰਤਾਂ ਦੀ ਮੌਜੂਦਗੀ ਵਿੱਚ ਕਲਕੀ ਧਾਮ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਕਲਕੀ ਧਾਮ ਭਾਰਤੀ ਆਸਥਾ ਦਾ ਇੱਕ ਹੋਰ ਵੱਡਾ ਕੇਂਦਰ ਬਣ ਕੇ ਉਭਰੇਗਾ।
ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਅੱਜ ਯੂਪੀ ਦੀ ਧਰਤੀ ਤੋਂ ਭਗਤੀ, ਸ਼ਰਧਾ ਅਤੇ ਅਧਿਆਤਮਿਕਤਾ ਦੀ ਇੱਕ ਹੋਰ ਧਾਰਾ ਪ੍ਰਵਾਹਿਤ ਹੋਣ ਲਈ ਉਭਰੀ ਹੈ। ਅੱਜ ਸੰਤਾਂ ਦੀ ਸਾਧਨਾ ਨਾਲ ਇੱਕ ਹੋਰ ਪਵਿੱਤਰ ਧਾਮ ਦੀ ਨੀਂਹ ਰੱਖੀ ਜਾ ਰਹੀ ਹੈ। ਤੁਹਾਡੇ ਸਾਰਿਆਂ ਦੀ ਮੌਜੂਦਗੀ ਵਿੱਚ ਮੈਨੂੰ ਕਲਕੀ ਧਾਮ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਕਲਕੀ ਧਾਮ ਭਾਰਤੀ ਆਸਥਾ ਦੇ ਇੱਕ ਹੋਰ ਵਿਰਾਟ ਕੇਂਦਰ ਦੇ ਰੂਪ ਵਬੀਚ ਉੱਭਰ ਕੇ ਸਾਹਮਣੇ ਆਵੇਗਾ।
ਇਹ ਵੀ ਪੜ੍ਹੋ: ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈਕੇ ਵੱਡੀ ਖ਼ਬਰ! ਆਮ ਆਦਮੀ ਪਾਰਟੀ ਦੇ 3 ਕੌਂਸਲਰ ਭਾਜਪਾ ‘ਚ ਹੋਏ ਸ਼ਾਮਿਲ
ਇਸ ਤੋਂ ਅੱਗੇ ਉਨ੍ਹਾਂ ਨੇ ਕਿਹਾ ਕਿ ਅੱਜ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਜਨਮ-ਜਯੰਤੀ ਵੀ ਹੈ। ਇਹ ਦਿਨ ਇਸ ਲਈ ਹੋਰ ਵੀ ਪਵਿੱਤਰ ਤੇ ਪ੍ਰੇਰਣਾਦਾਇਕ ਹੋ ਜਾਂਦਾ ਹੈ। ਅੱਜ ਅਸੀਂ ਦੇਸ਼ ਵਿੱਚ ਸੰਸਕ੍ਰਿਤਿਕ ਵਿਕਾਸ ਦੇਖ ਰਹੇ ਹਾਂ, ਆਪਣੀ ਪਹਿਚਾਣ ‘ਤੇ ਮਾਣ ਮਹਿਸੂਸ ਕਰ ਰਹੇ ਹਾਂ। ਇਹ ਪ੍ਰੇਰਣਾ ਸਾਨੂੰ ਸ਼ਿਵਾਜੀ ਮਹਾਰਾਜ ਤੋਂ ਹੀ ਮਿਲਦੀ ਹੈ। ਮੈਂ ਇਸ ਮੌਕੇ ‘ਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਚਰਨਾਂ ਵਿੱਚ ਸ਼ਰਧਾਪੂਰਵਕ ਨਮਨ ਕਰਦਾ ਹਾਂ।