26 ਜੁਲਾਈ ਯਾਨੀ ਕਿ ਅੱਜ ਪੂਰਾ ਦੇਸ਼ 24ਵਾਂ ਕਾਰਗਿਲ ਵਿਜੇ ਦਿਵਸ ਮਨਾ ਰਿਹਾ ਹੈ। ਇਹ ਦਿਨ ਭਾਰਤੀ ਫੌਜ ਦੇ ਬਹਾਦਰ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਕਰਨ ਦਾ ਦਿਨ ਹੈ। ਕਾਰਗਿਲ ਵਿਜੇ ਦਿਵਸ ‘ਤੇ ਪੂਰਾ ਭਾਰਤ ਕਾਰਗਿਲ ਯੁੱਧ ਦੇ ਜਵਾਨਾਂ ਦੀ ਬਹਾਦਰੀ ਨਮਨ ਕਰਦਾ ਹੈ। ਸਾਲ 1999 ਵਿੱਚ ਕਾਰਗਿਲ ਯੁੱਧ ਵਿੱਚ ਦੇਸ਼ ਦੇ ਬਹਾਦਰ ਜਵਾਨਾਂ ਨੇ ਪਾਕਿਸਤਾਨ ਨੂੰ ਧੂੜ ਚਟਾਈ ਸੀ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿਜੇ ਦਿਵਸ ‘ਤੇ ਟਵੀਟ ਕਰਦਿਆਂ ਲਿਖਿਆ ਕਿ ਇਹ ਦਿਨ ਭਾਰਤ ਦੇ ਉਨ੍ਹਾਂ ਅਦਭੁਤ ਤਾਕਤਾਂ ਦੀ ਸ਼ੌਰੀਆ ਗਾਥਾ ਨੂੰ ਸਾਹਮਣੇ ਲਿਆਉਂਦਾ ਹੈ, ਜੋ ਦੇਸ਼ ਵਾਸੀਆਂ ਦੇ ਲਈ ਹਮੇਸ਼ਾ ਪ੍ਰੇਰਣਾ ਸ਼ਕਤੀ ਬਣੇ ਰਹਿਣਗੇ। ਇਸ ਵਿਸ਼ੇਸ਼ ਦਿਨ ‘ਤੇ ਮੈਂ ਉਨ੍ਹਾਂ ਨੂੰ ਦਿਲੋਂ ਨਮਨ ਕਰਦਾ ਹਾਂ। ਜੈ ਹਿੰਦ !
ਇਹ ਵੀ ਪੜ੍ਹੋ: ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ! ਗਾਇਕ ਸੁਰਿੰਦਰ ਛਿੰਦਾ ਦਾ ਹੋਇਆ ਦੇਹਾਂਤ
ਉੱਥੇ ਹੀ ਦੂਜੇ ਪਾਸੇ ਰੱਖਿਆ ਮੰਤਰੀ ਰਾਜਨਾਥ ਸਿੰਘ ਕਾਰਗਿਲ ਵਿਜੇ ਦਿਵਸ ਦੇ ਮੌਕੇ ‘ਤੇ ਲੱਦਾਖ ਵਿੱਚ ਕਾਰਗਿਲ ਯੁੱਧ ਸਮਾਰਕ ਪਹੁੰਚੇ। ਉਨ੍ਹਾਂ ਨੇ ਕਾਰਗਿਲ ਯੁੱਧ ਵਿੱਚ ਆਪਣੀ ਜਾਨ ਗਵਾਉਣ ਵਾਲੇ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇੱਕ ਸੰਬੋਧਨ ਬਿਚ ਉਨ੍ਹਾਂ ਕਿਹਾ ਕਿ ਭਾਰਤ ਦੀ ਰਾਖੀ ਲਈ 1999 ਵਿੱਚ ਦੇਸ਼ ਦੇ ਜਵਾਨਾਂ ਨੇ ਜੋ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਉਹ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਅਸੀਂ ਖੁੱਲ੍ਹੀ ਹਵਾ ਵਿੱਚ ਸਾਹ ਇਸ ਲਈ ਲੈ ਪਾ ਰਹੇ ਹਾਂ ਕਿਉਂਕਿ ਕਿਸੇ ਸਮੇਂ 0 ਡਿਗਰੀ ਤੋਂ ਘੱਟ ਤਾਪਮਾਨ ਵਿੱਚ ਸਾਡੇ ਜਵਾਨਾਂ ਨੇ ਆਕਸੀਜਨ ਦੀ ਕਮੀ ਦੇ ਬਜੂਦ ਆਪਣੀਆਂ ਬੰਦੂਕਾਂ ਕਦੇ ਨੀਚੇ ਨਹੀਂ ਕੀਤੀਆਂ।
ਵੀਡੀਓ ਲਈ ਕਲਿੱਕ ਕਰੋ -: