ਓਲੰਪੀਅਨ ਵਿਨੇਸ਼ ਫੋਗਾਟ ਦੀ ਓਲੰਪਿਕ ਫਾਇਨਲ ਮੈਚ ਤੋਂ ਪਹਿਲਾਂ ਓਵਰਵੋਟ ਹੋਣ ਕਾਰਨ ਆਯੋਗ ਘੋਸ਼ਿਤ ਕੀਤੇ ਜਾਣ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨਾਲ ਗੱਲਬਾਤ ਕੀਤੀ ਹੈ। ਨਿਊਜ਼ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਪੀਐੱਮ ਮੋਦੀ ਨੇ ਪੀਟੀ ਊਸ਼ਾ ਨਾਲ ਇਸ ਮੁੱਦੇ ਅਤੇ ਵਿਨੇਸ਼ ਦੀ ਹਾਰ ਦੇ ਬਾਅਦ ਭਾਰਤ ਕੋਲ ਮੌਜੂਦ ਵਿਕਲਪਾਂ ਬਾਰੇ ਪੂਰੀ ਜਾਣਕਾਰੀ ਮੰਗੀ ਹੈ। ਉਨ੍ਹਾਂ ਨੇ ਪੀਟੀ ਊਸ਼ਾ ਤੋਂ ਵਿਨੇਸ਼ ਦੇ ਮਾਮਲੇ ਵਿੱਚ ਮਦਦ ਦੇ ਲਈ ਸਾਰੇ ਵਿਕਲਪਾਂ ਦਾ ਪਤਾ ਲਗਾਉਣ ਦੇ ਲਈ ਕਿਹਾ। ਉਨ੍ਹਾਂ ਨੇ ਪੀਟੀ ਊਸ਼ਾ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਇਸ ਨਾਲ ਵਿਨੇਸ਼ ਨੂੰ ਮਦਦ ਮਿਲਦੀ ਹੈ ਤਾਂ ਉਹ ਆਪਣੀ ਅਯੋਗਤਾ ਦੇ ਸਬੰਧ ਵਿੱਚ ਸਖਤ ਵਿਰੋਧ ਦਰਜ ਕਰਵਾਏ।
ਪੀਐੱਮ ਮੋਦੀ ਨੇ ਐਕਸ ‘ਤੇ ਇੱਕ ਪੋਸਟ ਸਾਂਝੀ ਕਰ ਕੇ ਵਿਨੇਸ਼ ਫੋਗਾਟ ਦੀ ਅਯੋਗਤਾ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ। ਪੀਐੱਮ ਮੋਦੀ ਨੇ ਲਿਖਿਆ, ” ਵਿਨੇਸ਼ ਤੁਸੀਂ ਚੈਂਪੀਅਨਾਂ ਦੇ ਚੈਂਪੀਅਨ ਹੋ। ਤੁਸੀਂ ਭਾਰਤ ਦਾ ਮਾਣ ਹੋਤੇ ਹਰੇਕ ਭਾਰਤੀ ਦੇ ਲਈ ਪ੍ਰੇਰਨਾ ਹੋ। ਅੱਜ ਦਾ ਝਟਕਾ ਬਹੁਤ ਦੁੱਖ ਦਿੰਦਾ ਹੈ। ਕਾਸ਼ ਸ਼ਬਦ ਉਸ ਨਿਰਾਸ਼ਾ ਦੀ ਭਾਵਨਾ ਨੂੰ ਦੱਸ ਸਕਦੇ ਜੋ ਮੈਂ ਅਨੁਭਵ ਕਰ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਦ੍ਰਿੜਤਾ ਦਾ ਪ੍ਰਤੀਕ ਹੋ। ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਨਾ ਹਮੇਸ਼ਾ ਤੋਂ ਤੁਹਾਡਾ ਸੁਭਾਅ ਰਿਹਾ ਹੈ। ਮਜ਼ਬੂਤ ਹੋ ਕੇ ਵਾਪਸ ਆਓ। ਅਸੀਂ ਸਾਰੇ ਤੁਹਾਡੇ ਨਾਲ ਹਾਂ।”
ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ ਵਿਨੇਸ਼ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸੰਸਦੀ ਮਾਮਲਿਆਂ ਬਾਰੇ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਐਕਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਲਿਖਿਆ, “ਤੁਸੀਂ ਹਮੇਸ਼ਾ ਭਾਰਤ ਲਈ ਉਮੀਦ ਅਤੇ ਮਾਣ ਦੀ ਕਿਰਨ ਰਹੇ ਹੋ। ਅੱਜ ਸਾਨੂੰ ਜੋ ਝਟਕਾ ਲੱਗਾ ਹੈ, ਉਸ ਨੂੰ ਹਜ਼ਮ ਕਰਨਾ ਔਖਾ ਹੈ, ਪਰ ਅਜਿਹੇ ਸਮੇਂ ਵਿੱਚ ਤੁਹਾਡੀ ਅਸਲੀ ਤਾਕਤ ਸਾਹਮਣੇ ਆਉਂਦੀ ਹੈ। ਤੁਹਾਡੀ ਦ੍ਰਿੜਤਾ ਹਮੇਸ਼ਾ ਤੁਹਾਡੀ ਸਭ ਤੋਂ ਵੱਡਾ ਸਹਿਯੋਗੀ ਰਹੀ ਹੈ। ਮੈਨੂੰ ਤੁਹਾਡੇ ਅਟੁੱਟ ਸਮਰਪਣ ਨਾਲ ਭਰੀ ਯਾਤਰਾ ਨੂੰ ਦੇਖਣਾ ਯਾਦ ਹੈ । ਸਾਨੂੰ ਤੁਹਾਡੇ ‘ਤੇ ਵਿਸ਼ਵਾਸ ਹੈ, ਵਿਨੇਸ਼। ਭਾਰਤ ਤੁਹਾਡੇ ਨਾਲ ਖੜ੍ਹਾ ਹੈ, ਹਰ ਕਦਮ ‘ਤੇ ਤੁਹਾਨੂੰ ਉਤਸ਼ਾਹਿਤ ਕਰ ਰਿਹਾ ਹੈ।”
ਵੀਡੀਓ ਲਈ ਕਲਿੱਕ ਕਰੋ -: