ਅੱਜ ਪੂਰੇ ਦੇਸ਼ ਵਿੱਚ ਦੁਸਹਿਰਾ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਦਿੱਲੀ ਵਿੱਚ ਪਹਿਲੀ ਵਾਰ ਬਿਨ੍ਹਾਂ ਪਟਾਕਿਆਂ ਦੇ ਰਾਵਣ ਦਾ ਦਹਿਨ ਹੋਵੇਗਾ ਤੇ ਉਥੇ ਹੀ ਦੂਜੇ ਪਾਸੇ ਕੁੱਲੂ, ਬਸਤਰ ਅਤੇ ਮੈਸੂਰ ਵਿੱਚ ਅਜਿਹਾ ਦੁਸਹਿਰਾ ਮਨਾਇਆ ਜਾਵੇਗਾ, ਜਿੱਥੇ ਨਾ ਤਾਂ ਰਾਮ ਹੋਣਗੇ ਅਤੇ ਨਾ ਹੀ ਰਾਵਣ ਦਾ ਦਹਿਨ, ਫਿਰ ਵੀ ਦੁਸਹਿਰਾ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੁੱਲੂ ਦੇ ਦੁਸਹਿਰੇ ਵਿੱਚ ਸ਼ਾਮਲ ਹੋਣਗੇ।
ਕੁੱਲੂ ਦਾ ਦੁਸਹਿਰਾ 372 ਸਾਲਾਂ ਤੋਂ ਭਗਵਾਨ ਰਘੁਨਾਥ ਦੀ ਪ੍ਰਧਾਨਗੀ ਵਿੱਚ ਮਨਾਇਆ ਜਾ ਰਿਹਾ ਹੈ । ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਉਤਸਵ ਕਮੇਟੀ ਵੱਲੋਂ ਦੇਵੀ-ਦੇਵਤਿਆਂ ਨੂੰ ਸੱਦਾ ਪੱਤਰ ਭੇਜੇ ਗਏ ਹਨ । ਕੁੱਲੂ ਦੇ ਨਾਲ-ਨਾਲ ਖਰਾਹਲ, ਉਝੀ ਘਾਟੀ, ਬੰਜਾਰ, ਸੈਂਜ, ਰੂਪੀ ਵੈਲੀ ਦੇ ਸੈਂਕੜੇ ਦੇਵੀ-ਦੇਵਤੇ ਦੁਸਹਿਰੇ ਦੀ ਝਾਂਕੀਆਂ ਇੱਥੇ ਸ਼ੋਭਾ ਵਧਾਉਣ ਦੇ ਲਈ ਸੁੰਦਰਤਾ ਵਧਾਉਣ ਲਈ ਇੱਥੇ ਪਹੁੰਚਣਗੇ । ਦਿਲਚਸਪ ਗੱਲ ਇਹ ਹੈ ਕਿ ਬ੍ਰਹਮ ਸਰਾਜ ਆਨੀ-ਨਿਰਮੰਡ ਦੇ ਦੇਵੀ ਦੇਵਤਾ 200 ਕਿਲੋਮੀਟਰ ਦਾ ਲੰਬਾ ਸਫਰ ਤੈਅ ਕਰਕੇ ਦੁਸਹਿਰੇ ‘ਤੇ ਪਹੁੰਚਣਗੇ । ਇਹ ਸਮਾਗਮ ਇਤਿਹਾਸਕ ਢਾਲਪੁਰ ਮੈਦਾਨ ਵਿੱਚ ਆਯੋਜਿਤ ਹੋਵੇਗਾ । ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋਣਗੇ। ਇੱਥੇ ਉਹ ਕਈ ਐਲਾਨ ਕਰਨਗੇ।
ਦੱਸ ਦੇਈਏ ਕਿ ਬਸਤਰ ਦੇ ਇਤਿਹਾਸਕ ਦੁਸਹਿਰੇ ਦੀ ਪਰੰਪਰਾ 622 ਸਾਲਾਂ ਤੋਂ ਜਾਰੀ ਹੈ । ਬਸਤਰ ਦੇ ਇਤਿਹਾਸਕਾਰਾਂ ਅਨੁਸਾਰ 1400 ਈਸਵੀ ਵਿੱਚ ਰਾਜਾ ਪੁਰਸ਼ੋਤਮ ਦੇਵ ਨੇ ਇਸ ਪਰੰਪਰਾ ਦੀ ਸ਼ੁਰੂਆਤ ਕੀਤੀ ਸੀ । ਬਸਤਰ ਦੇ ਦੇ ਮਹਾਰਾਜਾ ਪੁਰਸ਼ੋਤਮ ਨੇ ਜਗਨਨਾਥ ਪੂਰੀ ਜਾ ਕੇ ਰਥਪਤੀ ਦੀ ਉਪਾਧੀ ਪ੍ਰਾਪਤ ਕੀਤੀ ਸੀ। ਬਸਤਰ ਵਿੱਚ ਨਵਰਾਤਰੀ ਦੇ ਦੂਜੇ ਦਿਨ ਤੋਂ ਲੈ ਕੇ ਸੱਤਵੀਂ ਤੱਕ ਮਾਈ ਜੀ ਦੀ ਸਵਾਰੀ ਨੂੰ ਪਰਿਕ੍ਰਮਾ ਲਗਵਾਉਣ ਵਾਲੇ ਇਸ ਰੱਥ ਨੂੰ ਫੁਲ ਰੱਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਹਰ ਸਾਲ ਦੁਸਹਿਰੇ ਮੌਕੇ 6 ਲੱਖ ਤੋਂ ਵੱਧ ਸੈਲਾਨੀ ਇੱਥੇ ਆਉਂਦੇ ਹਨ । ਮੈਸੂਰ ਵਿੱਚ ਦੁਸਹਿਰੇ ਦਾ ਤਿਉਹਾਰ 10 ਦਿਨਾਂ ਤੱਕ ਚੱਲਦਾ ਹੈ। ਦੁਸਹਿਰੇ ‘ਤੇ ਮੈਸੂਰ ਦੇ ਮਹਿਲ ਵਿੱਚ ਖਾਸ ਲਾਈਟਨਿੰਗ ਕੀਤੀ ਜਾਂਦੀ ਹੈ। ਸੋਨੇ ਅਤੇ ਚਾਂਦੀ ਨਾਲ ਸਜੇ ਹਾਥੀਆਂ ਦਾ ਕਾਫਲਾ 21 ਤੋਪਾਂ ਦੀ ਸਲਾਮੀ ਤੋਂ ਬਾਅਦ ਮੈਸੂਰ ਮਹਿਲ ਤੋਂ ਰਵਾਨਾ ਹੁੰਦਾ ਹੈ । ਇਸ ਦੀ ਅਗਵਾਈ ਕਰਨ ਵਾਲੇ ਹਾਥੀ ਦੀ ਪਿੱਠ ‘ਤੇ 750 ਕਿਲੋਗ੍ਰਾਮ ਸ਼ੁੱਧ ਸੋਨੇ ਦੀ ਅੰਬਰੀ (ਸਿੰਘਾਸਣ) ਹੁੰਦਾ ਹੈ, ਜਿਸ ਵਿੱਚ ਮਾਤਾ ਚਾਮੁੰਡੇਸ਼ਵਰੀ ਦੀ ਮੂਰਤੀ ਰੱਖੀ ਹੁੰਦੀ ਹੈ।
ਦੱਸ ਦੇਈਏ ਕਿ ਉੱਥੇ ਹੀ ਦਿੱਲੀ ਵਿੱਚ ਪਟਾਕਿਆਂ ‘ਤੇ ਲੱਗੀ ਪਾਬੰਦੀ ਦਾ ਅਸਰ ਇਸ ਵਾਰ ਇੱਥੇ ਰਾਮਲੀਲਾ ਵਿੱਚ ਦੇਖਣ ਨੂੰ ਮਿਲੇਗਾ । ਦਿੱਲੀ ਦੀ ਰਾਮਲੀਲਾ ਵਿੱਚ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਲਾਈਟ ਅਤੇ ਸਾਊਂਡ ਨਾਲ ਸ਼ੋਰ-ਸ਼ਰਾਬੇ ਵਿਚਾਲੇ ਜਲਾਏ ਜਾਣਗੇ। ਦਿੱਲੀ ਵਿੱਚ 70 ਤੋਂ 100 ਫੁੱਟ ਤੱਕ ਰਾਵਣ ਦੇ ਪੁਤਲੇ ਤਿਆਰ ਕੀਤੇ ਗਏ ਹਨ। ਲਾਲ ਕਿਲੇ ਵਿੱਚ ਲਵਕੁਸ਼ ਰਾਮਲੀਲਾ ਵਿੱਚ 100 ਫੁੱਟ, ਨਵਸ਼੍ਰੀ ਵਿੱਚ 90 ਫੁੱਟ ਦਾ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ ਹੈ। ਰਾਮਲੀਲਾ ਮੈਦਾਨ ਵਿੱਚ 90 ਫੁੱਟ ਦਾ ਰਾਵਣ ਜਲਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: