ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਅਪ੍ਰੈਲ ਨੂੰ ਕੇਰਲਾ ਨੂੰ ਵਾਟਰ ਮੈਟਰੋ ਦਾ ਤੋਹਫ਼ਾ ਦੇਣਗੇ । ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਪਹਿਲੀ ਵਾਟਰ ਮੈਟਰੋ ਸੌਂਪਣਗੇ । ਕਾਫ਼ੀ ਲੰਬੇ ਸਮੇਂ ਬਾਅਦ ਇਸ ਮੈਟਰੋ ਨੂੰ ਹਰੀ ਝੰਡੀ ਮਿਲੀ ਹੈ । ਵਾਟਰ ਮੈਟਰੋ ਪਟੜੀਆਂ ‘ਤੇ ਨਹੀਂ ਸਗੋਂ ਪਾਣੀ ‘ਤੇ ਦੌੜੇਗੀ । ਮਿਲੀ ਜਾਣਕਾਰੀ ਅਨੁਸਾਰ ਇਸ ਪ੍ਰਾਜੈਕਟ ਲਈ 23 ਪਾਣੀ ਦੀਆਂ ਕਿਸ਼ਤੀਆਂ ਅਤੇ 14 ਟਰਮੀਨਲ ਹੋਣਗੇ, ਜਿਨ੍ਹਾਂ ਵਿੱਚੋਂ ਚਾਰ ਟਰਮੀਨਲ ਪੂਰੀ ਤਰ੍ਹਾਂ ਸ਼ੁਰੂ ਕੀਤੇ ਜਾ ਚੁੱਕੇ ਹਨ। ਦੱਸ ਦੇਈਏ ਕਿ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੇ ਏਸ਼ੀਆ ਵਿੱਚ ਪਹਿਲੀ ਵਾਰ ਵਾਟਰ ਮੈਟਰੋ ਚਲਾਈ ਜਾ ਰਹੀ ਹੈ।
ਐਤਵਾਰ ਨੂੰ ਅਧਿਕਾਰਿਕ ਤੌਰ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਸੇਵਾ ਦੀ ਸ਼ੁਰੂਆਤ ਹੋਣ ‘ਤੇ ਸ਼ਹਿਰ ਦੇ ਲੋਕਾਂ ਦੇ ਆਉਣ-ਜਾਣ ਵਿੱਚ ਆਸਾਨੀ ਹੋਵੇਗੀ। ਵਾਟਰ ਮੈਟਰੋ ਕੋਚੀ ਵਰਗੇ ਸ਼ਹਿਰ ਕਾਫੀ ਉਪਯੋਗੀ ਹੈ। ਇਹ ਯਾਤਰਾ ਵਿੱਚ ਆਸਾਨੀ ਨਾਲ ਇੱਕ ਘੱਟ ਲਾਗਤ ਵਾਲੀ ਮਾਸ ਰੈਪਿਡ ਟਰਾਂਜਿਟ ਸਿਸਟਮ ਸਾਬਿਤ ਹੋਣ ਵਾਲਾ ਹੈ। ਇਹ ਕੋਚੀ ਤੇ ਉਸਦੇ ਆਸਪਾਸ ਦੇ 10 ਦੀਪਾਂ ਨੂੰ ਜੋੜਨ ਵਾਲੀ ਕੇਰਲਾ ਦਾ ਅਭਿਲਾਸ਼ੀ ਪ੍ਰੋਜੈਕਟ ਹੈ।
ਕੋਚੀ ਕੇਰਲ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ ਅਤੇ ਇਸ ਤਰ੍ਹਾਂ ਆਵਾਜਾਈ ਦੀ ਭੀੜ ਨੂੰ ਘਟਾਉਣ ਅਤੇ ਕੋਚੀ ਝੀਲ ਦੇ ਕਿਨਾਰਿਆਂ ਤੱਕ ਆਸਾਨੀ ਨਾਲ ਪਹੁੰਚਣ ਦੇ ਲਈ ਆਵਾਜਾਈ ਦੇ ਨਵੇਂ ਢੰਗਾਂ ਦੀ ਕਲਪਨਾ ਕੀਤੀ ਗਈ ਹੈ । ਵਾਟਰ ਮੈਟਰੋ ਪ੍ਰੋਜੈਕਟ 78 ਕਿਲੋਮੀਟਰ ਤੱਕ ਫੈਲੀ ਹੈ ਅਤੇ 15 ਰੂਟਾਂ ਤੋਂ ਹੁੰਦੇ ਹੋਏ ਜਾਵੇਗੀ । ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ‘ਕੋਚੀ ਵਾਟਰ ਮੈਟਰੋ’ ਨੂੰ ਰਾਜ ਦਾ ‘ਅਭਿਲਾਸ਼ੀ ਪ੍ਰਾਜੈਕਟ’ ਕਰਾਰ ਦਿੱਤਾ, ਜੋ ਕਿ ਬੰਦਰਗਾਹ ਸ਼ਹਿਰ ਕੋਚੀ ਦੇ ਵਿਕਾਸ ਅਤੇ ਵਿਕਾਸ ਨੂੰ ਤੇਜ਼ ਕਰੇਗਾ।
ਦੱਸ ਦੇਈਏ ਕਿ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 25 ਅਪ੍ਰੈਲ ਨੂੰ ਇੱਥੇ ਇੱਕ ਸਮਾਗਮ ਦੌਰਾਨ ਕੋਚੀ ਵਾਟਰ ਮੈਟਰੋ (KWM) ਸੇਵਾ ਦੀ ਸ਼ੁਰੂਆਤ ਕਰਨਗੇ । ਵਿਜਯਨ ਨੇ ਫੇਸਬੁੱਕ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਕੋਚੀ ਵਿੱਚ 1,136.83 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਮੁੱਖ ਯੋਜਨਾ ਦੀ ਸ਼ੁਰੂਆਤ ਦੇ ਨਾਲ LDF ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਦਿੱਤਾ ਗਿਆ ਇੱਕ ਹੋਰ ਭਰੋਸਾ ਪੂਰਾ ਹੋਣ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: