ਪ੍ਰਧਾਨ ਮੰਤਰੀ ਮੋਦੀ ਐਤਵਾਰ ਯਾਨੀ ਕਿ ਅੱਜ ਦਿੱਲੀ-ਮੁੰਬਈ ਐਕਸਪ੍ਰੈੱਸ ਦਾ ਉਦਘਾਟਨ ਕਰਨਗੇ। ਇਸਦੇ ਨਾਲ ਹੀ ਦਿੱਲੀ ਤੋਂ ਜੈਪੁਰ ਤੱਕ ਦੇ ਸਫ਼ਰ ਲਈ ਪੰਜ ਘੰਟਿਆਂ ਤੋਂ ਘਟਾ ਕੇ ਲਗਭਗ ਸਾਢੇ ਤਿੰਨ ਘੰਟੇ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ। ਜਿੱਥੇ ਦਿੱਲੀ-ਮੁੰਬਈ ਆਉਣ-ਜਾਣ ਵਾਲਿਆਂ ਦਾ ਵੀ ਸਫ਼ਰ ਆਸਾਨ ਹੋ ਜਾਵੇਗਾ। ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ 12,150 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਦਿੱਲੀ-ਮੁੰਬਈ ਐਕਸਪ੍ਰੈੱਸ-ਵੇਅ ਤਿਆਰ ਹੋਇਆ ਹੈ। ਇਹ ਪਹਿਲਾ ਹਿੱਸਾ ਪੂਰੇ ਖੇਤਰ ਦੇ ਆਰਥਿਕ ਵਿਕਾਸ ਨੂੰ ਵਧਾਵਾ ਦੇਵੇਗਾ। ਮੋਦੀ ਦੌਸਾ ਤੋਂ 18, 100 ਕਰੋੜ ਰੁਪਏ ਤੋਂ ਵੱਧ ਦੀਆਂ ਸੜਕ ਵਿਕਾਸ ਯੋਜਨਾਵਾਂ ਦੀ ਸ਼ੁਰੂਆਤ ਕਰਨਗੇ।
ਪੀਐੱਮਓ ਨੇ ਕਿਹਾ ਕਿ ਨਿਊ ਇੰਡੀਆ ਵਿੱਚ ਵਿਕਾਸ ਤੇ ਸੰਪਰਕ ਦੇ ਇੰਜਣ ਦੇ ਰੂਪ ਵਿੱਚ ਸੜਕ ਬੁਨਿਆਦੀ ਢਾਂਚੇ ਦੇ ਨਿਰਮਾਣ ‘ਤੇ ਮੋਦੀ ਦਾ ਜ਼ੋਰ ਦੇਸ਼ ਭਰ ਵਿੱਚ ਚੱਲ ਰਹੇ ਕਈ ਵਿਸ਼ਵ ਪੱਧਰੀ ਐਕਸਪ੍ਰੈੱਸ-ਵੇਅ ਦੇ ਨਿਰਮਾਣ ਤੋਂ ਮਹਿਸੂਸ ਕੀਤਾ ਜਾ ਸਕਦਾ ਹੈ। 1,386 ਕਿਲੋਮੀਟਰ ਦੀ ਲੰਬਾਈ ਵਾਲਾ ਦਿੱਲੀ-ਮੁੰਬਈ ਐਕਸਪ੍ਪ੍ਰੈੱਸ-ਵੇਅ ਭਾਰਤ ਦ ਸਭ ਤੋਂ ਲੰਬਾ ਐਕਸਪ੍ਰੈੱਸ-ਵੇਅ ਹੋਵੇਗਾ। ਇਹ ਦਿੱਲੀ ਤੇ ਮੁੰਬਈ ਦੇ ਵਿਚਾਲੇ ਦੀ ਦੂਰੀ ਨੂੰ 12 ਫ਼ੀਸਦੀ ਘਟਾ ਕੇ 1,424 ਕਿਲੋਮੀਟਰ ਤੋਂ 1,242 ਕਿਲੋਮੀਟਰ ਕਰ ਦੇਵੇਗਾ। ਇਸ ਨਾਲ ਦੋਹਾਂ ਮਹਾਨਗਰਾਂ ਦੇ ਵਿਚਾਲੇ ਸਫ਼ਰ ਦੇ ਸਮੇਂ ਵਿੱਚ 50 ਫ਼ੀਸਦੀ ਦੀ ਕਮੀ ਆਵੇਗੀ। ਦਿੱਲੀ ਤੋਂ ਮੁੰਬਈ ਜਾਣ ਵਿੱਚ ਮੌਜੂਦਾ ਸਮੇਂ ਵਿੱਚ 24 ਘੰਟਿਆਂ ਦਾ ਸਮਾਂ ਲੱਗਦਾ ਹੈ. ਪਰ ਇਸ ਐਕਸਪ੍ਰੈੱਸ-ਵੇਅ ਦੇ ਸ਼ੁਰੂ ਹੋਣ ਮਗਰੋਂ ਇਸ ਨੂੰ ਪੂਰਾ ਕਰਨ ਵਿੱਚ ਕਰੀਬ 12 ਘੰਟਿਆਂ ਨਦਾ ਸਮਾਂ ਲੱਗੇਗਾ।
ਦੱਸ ਦਯਿਏ ਕਿ ਇਹ ਐਕਸਪ੍ਰੈੱਸ-ਵੇਅ ਛੇ ਰਾਜਾਂ ਦਿੱਲੀ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਤੇ ਮਹਾਰਾਸ਼ਟਰ ਤੋਂ ਹੋ ਕੇ ਗੁਜਰੇਗਾ ਤੇ ਕੋਟਾ, ਇੰਦੌਰ, ਜੈਪੁਰ, ਭੋਪਾਲ, ਵਡੋਦਰਾ ਤੇ ਸੂਰਤ ਵਰਗੇ ਸ਼ਹਿਰਾਂ ਨੂੰ ਜੋੜੇਗਾ। ਪੀਐੱਮਓ ਨੇ ਕਿਹਾ ਕਿ ਇਸਦਾ ਸਾਰੇ ਨੇੜਲੇ ਖੇਤਰਾਂ ਦੇ ਵਿਕਾਸ ਰਸਤੇ ‘ਤੇ ਇੱਕ ਵਧੀਆ ਪ੍ਰਭਾਵ ਪਵੇਗਾ ਤੇ ਇਸ ਤਰ੍ਹਾਂ ਇਹ ਦੇਸ਼ ਦੇ ਆਰਥਿਕ ਪਰਿਵਰਤਨ ਵਿੱਚ ਇੱਕ ਪ੍ਰਮੁੱਖ ਯੋਗਦਾਨ ਦੇਵੇਗਾ। ਪ੍ਰੋਗਰਾਮ ਦੌਰਾਨ ਮੋਦੀ 5.940 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਹੋਣ ਵਾਲੀ 247 ਕਿਲੋਮੀਟਰ ਲੰਬੀ ਰਾਸ਼ਟਰੀ ਰਾਜਮਾਰਗ ਯੋਜਨਾਵਾਂ ਦਾ ਨੀਂਹ ਪੱਥਰ ਵੀ ਰੱਖਣਗੇ।
ਵੀਡੀਓ ਲਈ ਕਲਿੱਕ ਕਰੋ -: