ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਲੋਕਾਂ ਨੂੰ ਈਸਟਰ ਦੀ ਵਧਾਈ ਦਿੱਤੀ। ਉਨ੍ਹਾਂ ਨੇ ਕਾਮਨਾ ਕੀਤੀ ਕਿ ਇਹ ਵਿਸ਼ੇਸ਼ ਮੌਕਾ ਸਮਾਜ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਹੋਰ ਡੂੰਘਾ ਕਰੇ ।ਪੀਐੱਮ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ ਈਸਟਰ ਦੀਆਂ ਸ਼ੁੱਭਕਾਮਨਾਵਾਂ! ਇਹ ਵਿਸ਼ੇਸ਼ ਮੌਕਾ ਸਮਾਜ ਵਿੱਚ ਲੋਕਾਂ ਦੇ ਅੰਦਰ ਸ਼ਾਂਤੀ ਅਤੇ ਸਦਭਾਵਨਾ ਦੀ ਭਾਵਨਾ ਨੂੰ ਹੋਰ ਡੂੰਘਾ ਕਰੇ । ਉਨ੍ਹਾਂ ਕਿਹਾ ਕਿ ਇਹ ਤਿਉਹਾਰ ਲੋਕਾਂ ਨੂੰ ਸਮਾਜ ਦੀ ਸੇਵਾ ਕਰਨ ਅਤੇ ਗਰੀਬ ਵਾਂਝੇ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਪ੍ਰੇਰਿਤ ਕਰੇ । ਅੱਜ ਦੇ ਦਿਨ ਅਸੀਂ ਇਸ ਦਿਨ ਪ੍ਰਭੂ ਈਸਾ ਮਸੀਹ ਦੇ ਪਵਿੱਤਰ ਵਿਚਾਰਾਂ ਨੂੰ ਯਾਦ ਕਰਦੇ ਹਾਂ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀ ਦੇਸ਼ਵਾਸੀਆਂ ਨੂੰ ਈਸਟਰ ਦੀ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰ ਲਿਖਿਆ ਸਾਰੇ ਨਾਗਰਿਕਾਂ ਵਿਸ਼ੇਸ਼ ਕਰ ਕੇ ਈਸਾਈ ਭਾਈਚਾਰੇ ਨੂੰ ਈਸਟਰ ਦੀ ਵਧਾਈ। ਈਸਟਰ ਪ੍ਰੇਮ ਦਾ ਪ੍ਰਤੀਕ ਹੈ। ਯਿਸ਼ੂ ਨੇ ਸਚਾਈ ਤੇ ਨਿਆਂ ਦੇ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇ ਕੇ ਪ੍ਰੇਮ ਤੇ ਮੁਆਫ਼ੀ ਦਾ ਸੰਦੇਸ਼ ਦਿੱਤਾ। ਆਓ ਅਸੀਂ ਪ੍ਰਭੂ ਯਿਸ਼ੂ ਦੇ ਆਦਰਸ਼ਾਂ ਨੂੰ ਅਪਣਾ ਕੇ ਪ੍ਰੇਮ ਫੈਲਾਈਏ।
ਇਹ ਵੀ ਪੜ੍ਹੋ: SGPC ਵੱਲੋਂ 1052 ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਹੋਵੇਗਾ ਰਵਾਨਾ, ਕੁੱਲ 2856 ਨੂੰ ਮਿਲਿਆ ਵੀਜ਼ਾ
ਦੱਸ ਦੇਈਏ ਕਿ ਈਸਟਰ ਈਸਾਈ ਧਰਮ ਦਾ ਇੱਕ ਮੁੱਖ ਤਿਓਹਾਰ ਹੈ। ਗੁੱਡ ਫ੍ਰਾਈਡੇ ਨੂੰ ਈਸਾ ਮਸੀਹ ਨੂੰ ਸੂਲੀ ‘ਤੇ ਚੜ੍ਹਾਇਆ ਗਿਆ ਸੀ, ਪਰ ਉਸਦੇ ਇੱਕ ਦਿਨ ਬਾਅਦ ਯਿਸ਼ੂ ਮਸੀਹ ਫਿਰ ਤੋਂ ਜ਼ਿੰਦਾ ਹੋ ਗਏ ਸਨ। ਈਸਾਈ ਲੋਕ ਇਸ ਤਿਓਹਾਰ ਨੂੰ ਯਿਸ਼ੂ ਮਸੀਹ ਦੇ ਦੁਬਾਰਾ ਜਨਮ ਲੈਣ ਦਾ ਜਸ਼ਨ ਮਨਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: