ਜੰਮੂ ਦੇ ਸਰਹੱਦੀ ਪੁੰਛ ਜ਼ਿਲ੍ਹੇ ਦੀ ਪ੍ਰਸੰਨਜੀਤ ਕੌਰ ਨੇ UPSC ਦੀ ਪ੍ਰੀਖਿਆ ਵਿੱਚ ਪੂਰੇ ਦੇਸ਼ ਵਿੱਚ 11ਵਾਂ ਰੈਂਕ ਹਾਸਿਲ ਕੀਤਾ ਹੈ। ਇਹ ਰੈਂਕ ਹਾਸਿਲ ਕਰ ਕੇ ਉਸਨੇ ਸਾਬਿਤ ਕਰ ਦਿੱਤਾ ਹੈ ਕਿ ਹਾਲਾਤ ਚਾਹੇ ਕਿਸ ਤਰ੍ਹਾਂ ਦੇ ਵੀ ਹੋਣ, ਜੇਕਰ ਮੰਜ਼ਿਲ ‘ਤੇ ਨਜ਼ਰ ਹੋਵੇ ਤਾਂ ਕੋਈ ਵੀ ਟੀਚਾ ਹਾਸਿਲ ਕੀਤਾ ਜਾ ਸਕਦਾ ਹੈ।
ਪ੍ਰਸੰਨਜੀਤ ਪਿੱਤਰੀ ਨਿਰਮਲ ਸਿੰਘ ਨੇ ਦੱਸਿਆ ਕਿ ਜਿਸ ਦੌਰ ਵਿੱਚੋਂ ਮੈਂ ਗੁਜ਼ਰੀ ਉਸ ਸਮੇਂ ਪੁੰਛ ਵਿੱਚ ਇੰਟਰਨੈੱਟ ਦੀ ਸੁਵਿਧਾ ਨਹੀਂ ਸੀ ਤੇ ਨਾ ਹੀ ਕੋਈ ਵਧੀਆ ਕੋਚਿੰਗ ਸੈਂਟਰ, ਜਿਸ ਨਾਲ ਉਸਨੂੰ ਮਦਦ ਮਿਲਦੀ। ਉਸਨੇ ਦੱਸਿਆ ਕਿ ਇਸ ਸਭ ਕਰ ਕੇ ਉਸਨੂੰ ਨੋਟਸ ਵਗੈਰਾ ਬਣਾਉਣ ਵਿੱਚ ਵੀ ਦਿੱਕਤ ਆਉਂਦੀ ਸੀ। ਉਸਨੇ ਦੱਸਿਆ ਕਿ ਇਸ ਪ੍ਰੀਖਿਆ ਦੀ ਤਿਆਰੀ ਲਈ ਉਸਨੂੰ ਪਰਿਵਾਰ, ਸਾਥੀਆਂ, ਸਕੂਲ ਦੇ ਅਧਿਆਪਕਾਂ ਤੇ ਕਾਲਜ ਦੇ ਪ੍ਰੋਫੈਸਰਾਂ ਦਾ ਪੂਰਾ ਸਹਿਯੋਗ ਮਿਲਿਆ।
ਇਹ ਵੀ ਪੜ੍ਹੋ: ਬਰਗਾੜੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਨਹੀਂ ਗ੍ਰਿਫ਼ਤਾਰ ਹੋਇਆ ਮੁੱਖ ਸਾਜ਼ਿਸ਼ਕਰਤਾ ਸੰਦੀਪ ਬਰੇਟਾ
ਇਸ ਤੋਂ ਅੱਗੇ ਉਸਨੇ ਦੱਸਿਆ ਕਿ ਪਿਛਲੇ ਸਾਲ JKAS ਦੀ ਪ੍ਰੀਖਿਆ ਵਿੱਚ ਸਫਲਤਾ ਮਿਲੀ ਸੀ, ਪਰ ਉਸ ਨਾਲ ਉਹ ਸੰਤੁਸ਼ਟ ਨਹੀਂ ਸੀ। ਉਸਨੇ ਦੱਸਿਆ ਕਿ ਉਸਦਾ ਇੱਕ ਹੀ ਸੁਪਨਾ ਸੀ ਕਿ ਉਹ IAS ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰ ਸਕੇ। ਜਿਸਦੇ ਲਈ ਉਸਨੇ ਆਪਣੀ ਹਰ ਖੁਸ਼ੀ ਦਾ ਤਿਆਗ ਕਰ ਦਿੱਤਾ ਤੇ ਸਾਰਾ ਧਿਆਨ ਪੜ੍ਹਾਈ ਵਿੱਚ ਲਗਾਇਆ। ਇਥੋਂ ਤੱਕ ਕਿ ਪਰਿਵਾਰਿਕ ਸਮਾਗਮਾਂ ਤੋਂ ਵੀ ਖੁਦ ਨੂੰ ਅਲੱਗ ਕਰ ਲਿਆ। ਦੱਸ ਦੇਈਏ ਕਿ ਪ੍ਰਸੰਨਜੀਤ ਦੇ ਪਿਤਾ ਨਿਰਮਲ ਸਿੰਘ ਸਿਹਤ ਵਿਭਾਗ ਵਿੱਚ ਫਾਰਮਾਸਿਸਟ ਹਨ। ਉਨ੍ਹਾਂ ਕਿਹਾ ਕਿ ਪੁੰਛ ਇੱਕ ਸਰਹੱਦੀ ਤੇ ਪਛੜਿਆ ਹੋਇਆ ਜ਼ਿਲ੍ਹਾ ਹੈ। ਇੱਥੇ ਸੁਵਿਧਾਵਾਂ ਦੀ ਕਮੀ ਹੈ, ਫਿਰ ਵੀ ਉਨ੍ਹਾਂ ਦੀ ਧੀ ਨੇ ਸਖਤ ਮਿਹਨਤ ਤੇ ਲਗਨ ਨਾਲ ਇਹ ਸਫਲਤਾ ਹਾਸਿਲ ਕੀਤੀ।
ਵੀਡੀਓ ਲਈ ਕਲਿੱਕ ਕਰੋ -: