ਇੱਕ ਕੈਂਸਰ ਪੀੜਤ 10 ਸਾਲ ਦੇ ਬੱਚੇ ਨੂੰ 20 ਮਿੰਟ ਦੇ ਲਈ ਪ੍ਰਯਾਗਰਾਜ ਦਾ ਕਮਿਸ਼ਨਰ ਬਣਾ ਦਿੱਤਾ ਗਿਆ। ਪ੍ਰਯਾਗਰਾਜ ਦੇ ਕਮਿਸ਼ਨਰ ਨੇ ਇਹ ਇਸ ਲਈ ਕੀਤਾ, ਕਿਉਂਕਿ ਕੈਂਸਰ ਨਾਲ ਪੀੜਤ 10 ਸਾਲ ਦੇ ਬੱਚੇ ਦਾ ਸੁਪਨਾ ਪੜ੍ਹ ਲਿਖ ਕੇ IAS ਬਣਨਾ ਸੀ। ਇਸ ਲਈ ਪ੍ਰਯਾਗਰਾਜ ਦੇ ਕਮਿਸ਼ਨਰ ਨੇ ਉਸਨੂੰ 20 ਮਿੰਟ ਦਾ ਕਮਿਸ਼ਨਰ ਬਣਾ ਕੇ ਉਸਦਾ ਸੁਪਨਾ ਪੂਰਾ ਕਰ ਦਿੱਤਾ। 10 ਸਾਲ ਦੇ ਸਚਿਨ ਦੀ ਵੀ ਇੱਛਾ ਸੀ ਕਿ ਉਹ ਵੱਡਾ ਹੋ ਕੇ IAS ਬਣੇ ਤੇ ਅਨਾਥ ਬੱਚਿਆਂ ਦੀ ਮਦਦ ਕਰੇ। ਪ੍ਰਯਾਗਰਾਜ ਦੇ ਮੰਡਲ ਕਮਿਸ਼ਨਰ ਨੇ ਪ੍ਰਤੀਕਾਤਮਕ ਤੌਰ ‘ਤੇ ਕੈਂਸਰ ਪੀੜਤ ਸਚਿਨ ਨੂੰ ਕਮਿਸ਼ਨਰ ਦੀ ਕੁਰਸੀ ‘ਤੇ ਬਿਠਾ ਕੇ ਉਸਦੇ ਸੁਪਨੇ ਨੂੰ ਸਾਕਾਰ ਕੀਤਾ। ਇਸ ਦੌਰਾਨ ਕੈਂਸਰ ਪੀੜਤ ਬੱਚੇ ਦੇ ਚਿਹਰੇ ‘ਤੇ ਖੁਸ਼ੀ ਦੀ ਚਮਕ ਦਿਖਾਈ ਦਿੱਤੀ।
ਪ੍ਰਯਾਗਰਾਜ ਦੇ ਸ਼ੰਕਰਗੜ੍ਹ ਇਲਾਕੇ ਦੇ ਧਾਰ ਪਿੰਡ ਦੇ ਸਚਿਨ ਨੂੰ ਪਿਸ਼ਾਬ ਦੀ ਥੈਲੀ ਦਾ ਕੈਂਸਰ ਹੈ। ਉਸਦਾ ਇਲਾਜ ਯੂਪੀ ਦੇ ਪ੍ਰਯਾਗਰਾਜ ਦੇ ਸਵਰੂਪ ਰਾਣੀ ਨਹਿਰੂ ਹਸਪਤਾਲ ਵਿੱਚ ਚੱਲ ਰਿਹਾ ਹੈ। ਪਿੰਡ ਦੇ ਸਕੂਲ ਵਿੱਚ ਛੇਵੀਂ ਕਲਾਸ ਵਿੱਚ ਪੜ੍ਹਨ ਵਾਲੇ ਸਚਿਨ ਦੀ ਇੱਛਾ ਸੀ ਕਿ ਉਹ ਵੱਡਾ ਹੋ ਕੇ IAS ਬਣੇ। ਕੈਂਸਰ ਨਾਲ ਪੀੜਤ ਹੋਣ ਦੇ ਬਾਵਜੂਦ ਸਚਿਨ ਪਿਛਲੇ ਦਿਨਾਂ ਤੱਕ ਸਕੂਲ ਜਾਂਦਾ ਰਿਹਾ।
ਇਹ ਵੀ ਪੜ੍ਹੋ: ਲੁਧਿਆਣਾ ‘ਚ ਸਬ-ਇੰਸਪੈਕਟਰ ਦੀ ਭੇਦ-ਭਰੇ ਹਾਲਾਤ ‘ਚ ਮੌਤ, LIG ਫਲੈਟ ‘ਚੋਂ ਮਿਲੀ ਮ੍ਰਿਤਕ ਦੇਹ
ਇਸ ਮੌਕੇ ਕਮਿਸ਼ਨਰ ਨਾਲ ਗੱਲ ਕਰਦੇ ਹੋਏ ਸਚਿਨ ਨੇ ਕਿਹਾ ਕਿ ਮੈਂ ਹਾਰ ਨਹੀਂ ਮੰਨਾਂਗਾ ਸਰ, ਮੈਂ ਡਰਦਾ ਨਹੀਂ ਹਾਂ। ਪ੍ਰਯਾਗਰਾਜ ਦੇ ਡਵੀਜ਼ਨਲ ਕਮਿਸ਼ਨਰ ਵਿਜੇ ਵਿਸ਼ਵਾਸ ਪੰਤ ਨੇ ਕਿਹਾ ਕਿ ਸਚਿਨ ਦੀ ਇੱਛਾ ਸ਼ਕਤੀ ਕਾਫੀ ਪੱਕੀ ਹੈ। ਇਸਦੀ ਚਾਹਤ ਦੇ ਬਾਰੇ ਜਦੋਂ ਪਤਾ ਲੱਗਿਆ ਤਾਂ ਇਹ ਖਾਸ ਪ੍ਰੋਗਰਾਮ ਰੱਖਿਆ ਗਿਆ ਹੈ ਕਿ ਉਸਦੇ ਅੰਦਰ ਸਕਾਰਾਤਮਕ ਊਰਜਾ ਦਾ ਸੰਚਾਰ ਹੋਵੇ, ਤਾਂ ਜੋ ਉਹ ਆਪਣੀ ਇਸ ਬਿਮਾਰੀ ਨਾਲ ਲੜ੍ਹਨ ਵਿੱਚ ਮਾਨਸਿਕ ਰੂਪ ਵਿੱਚ ਮਜ਼ਬੂਤ ਬਣੇ।
ਵੀਡੀਓ ਲਈ ਕਲਿੱਕ ਕਰੋ -: