ਦੇਸ਼ ਭਰ ਵਿੱਚ ਅੱਜ 74ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ । ਇਸ ਮੌਕੇ ਪਹਿਲੀ ਵਾਰ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਕਰਤੱਵਿਆ ਪਥ ‘ਤੇ ਤਿਰੰਗਾ ਲਹਿਰਾਇਆ ਗਿਆ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮਹਿਮਾਨ ਅਬਦੇਲ ਫਤਿਹ ਅਲ-ਸੀਸੀ ਵੀ ਮੌਜੂਦ ਰਹੇ। ਪ੍ਰਧਾਨ ਮੰਤਰੀ ਮੋਦੀ ਵੱਲੋਂ ਬਹੁਤ ਹੀ ਜ਼ੋਰਦਾਰ ਢੰਗ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਪਰੇਡ ਸ਼ੁਰੂ ਹੋਈ, ਜਿਸ ਵਿਚ ਫੌਜ ਦੇ ਸਵਦੇਸ਼ੀ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਦੌਰਾਨ ਨਾਰੀ ਸ਼ਕਤੀ ਦੀ ਤਸਵੀਰ ਦੇਖਣ ਨੂੰ ਮਿਲੀ।
ਦੱਸ ਦੇਈਏ ਜੁ ਗਣਤੰਤਰ ਦਿਵਸ ਵਿੱਚ ਰਾਸ਼ਟਰੀ ਗੀਤ ਦੇ ਦੌਰਾਨ 21 ਤੋਪਾਂ ਦੀ ਸਲਾਮੀ ਦਿੱਤੇ ਜਾਣ ਦੀ ਪਰੰਪਰਾ ਹੈ। ਹੁਣ ਤੱਕ ਇਹ ਸਲਾਮੀ ਬ੍ਰਿਟੇਨ ਵਿੱਚ ਬਣੀ 25-ਪਾਊਡਰ ਤੋਪਾਂ ਰਾਹੀਂ ਦਿੱਤੀ ਜਾਂਦੀ ਸੀ, ਜੋ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਵੀ ਵਰਤੀਆਂ ਗਈਆਂ ਸਨ। ਇਸ ਵਾਰ ਇਨ੍ਹਾਂ ਦੀ ਜਗ੍ਹਾ ਭਾਰਤ ਵਿੱਚ ਬਣੀ 105MM ਇੰਡੀਅਨ ਫੀਲਡ ਗਨ ਤੋਂ ਸਲਾਮੀ ਦਿੱਤੀ ਗਈ ਸੀ। ਇਹ ਤੋਪਾਂ ਜਬਲਪੁਰ ਤੇ ਕਾਨਪੁਰ ਦੀ ਗਨ ਫੈਕਟਰੀ ਵਿੱਚ ਬਣਾਈਆਂ ਗਈਆਂ ਸਨ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ CM ਭਗਵੰਤ ਮਾਨ ਨੇ ਲਹਿਰਾਇਆ ਤਿਰੰਗਾ, ਬੋਲੇ- ‘ਮੇਰਾ ਇੱਕ-ਇੱਕ ਸਾਹ ਪੰਜਾਬ ਵਾਸਤੇ’
ਇਸ ਤੋਂ ਇਲਾਵਾ ਕਰਤੱਵਿਆ ਪਥ ‘ਤੇ ਪਰੇਡ ਦੌਰਾਨ ਨਾਰੀ ਸ਼ਕਤੀ ਦਾ ਵੀ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਏਅਰ ਡਿਫੈਂਸ ਮਿਜ਼ਾਇਲ ਰੈਜੀਮੈਂਟ ਵੱਲੋਂ ਆਕਾਸ਼ ਵੈਪਨ ਸਿਸਟਮ ਨੂੰ ਲੈਫਟੀਨੈਂਟ ਚੇਤਨਾ ਸ਼ਰਮਾ ਨੇ ਲੀਡ ਕੀਤਾ। ਉੱਥੇ ਹੀ ਨੌਸੇਨਾ ਦੀ ਟੁਕੜੀ ਦੇ 144 ਸੇਲਰਸ ਨੂੰ ਲੈਫਟੀਨੈਂਟ ਕਮਾਂਡਰ ਦਿਸ਼ਾ ਅੰਮ੍ਰਿਤ ਨੇ ਲੀਡ ਕੀਤਾ।
ਵੀਡੀਓ ਲਈ ਕਲਿੱਕ ਕਰੋ -: