ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸਿੰਘ ਦੇ ਖਿਲਾਫ਼ ਧਰਨਾ ਦੇਣ ਵਾਲੇ ਪਹਿਲਵਾਨ ਅੱਜ ਯਾਨੀ ਕਿ ਮੰਗਲਵਾਰ ਸ਼ਾਮ ਨੂੰ ਹਰਿਦੁਆਰ ਵਿੱਚ ਆਪਣੇ ਮੈਡਲ ਗੰਗਾ ਵਿੱਚ ਵਹਾਉਣਗੇ। ਪਹਿਲਵਾਨ ਬਜਰੰਗ ਪੂਨਿਆ, ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਨੇ ਸੋਢਲ ਮੀਡੀਆ ‘ਤੇ ਬਿਆਨ ਜਾਰੀ ਕਰ ਕਿਹਾ ਕਿ ਇਨ੍ਹਾਂ ਮੈਡਲਾਂ ਨੂੰ ਅਸੀਂ ਗੰਗਾ ਵਿੱਚ ਵਹਾਉਣ ਜਾ ਰਹੇ ਹਾਂ, ਕਿਉਂਕਿ ਉਹ ਗੰਗਾ ਮਾਂ ਹੈ। ਜਿੰਨਾ ਪਵਿੱਤਰ ਅਸੀਂ ਗੰਗਾ ਨੂੰ ਮੰਨਦੇ ਹਾਂ, ਓਨੀ ਹੀ ਪਵਿੱਤਰਤਾ ਨਾਲ ਅਸੀਂ ਮਿਹਨਤ ਕਰ ਇਨ੍ਹਾਂ ਮੈਡਲਾਂ ਨੂੰ ਹਾਸਿਲ ਕੀਤਾ ਸੀ। ਇਨ੍ਹਾਂ ਦੇ ਗੰਗਾ ਵਿੱਚ ਵਹਿ ਜਾਣ ਤੋਂ ਬਾਅਦ ਸਾਡੇ ਜਿਉਣ ਦਾ ਕੋਈ ਵੀ ਮਤਲਬ ਨਹੀਂ ਰਹਿ ਜਾਵੇਗਾ। ਇਸ ਲਈ ਅਸੀਂ ਇੰਡੀਆ ਗੇਟ ‘ਤੇ ਧਰਨੇ ‘ਤੇ ਬੈਠ ਜਾਵਾਂਗੇ।
ਐਤਵਾਰ ਨੂੰ ਜੰਤਰ-ਮੰਤਰ ਤੋਂ ਮਹਾਪੰਚਾਇਤ ਵਿੱਚ ਜਾਣ ਦੀ ਕੋਸ਼ਿਸ਼ ਦੇ ਸਮੇਂ ਪਹਿਲਵਾਨਾਂ ਦੀ ਦਿੱਲੀ ਪੁਲਿਸ ਨਾਲ ਝੜਪ ਹੋ ਗਈ ਸੀ। ਜਿਸ ਤੋਂ ਬਾਅਦ ਪਹਿਲਵਾਨ ਵਿਨੇਸ਼ ਫੋਗਾਟ, ਬਜਰੰਗ ਪੂਨਿਆ, ਸਾਕਸ਼ੀ ਮਲਿਕ ਤੇ ਸੰਗੀਤਾ ਫੋਗਾਟ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਜਿਸ ਤੋਂ ਬੜਾ ਪਹਿਲਵਾਨਾਂ ਨੇ ਅੱਗੇ ਦੀ ਰਣਨੀਤੀ ਤਿਆਰ ਕੀਤੀ।
ਇਹ ਵੀ ਪੜ੍ਹੋ: UK ‘ਚ ਪੰਜਾਬੀ ਨੇ ਰਚਿਆ ਇਤਿਹਾਸ, ਚਮਨ ਲਾਲ ਬਣੇ ਬਰਮਿੰਘਮ ਦੇ ਪਹਿਲੇ ਬ੍ਰਿਟਿਸ਼ ਇੰਡੀਅਨ ਲਾਰਡ ਮੇਅਰ
ਪਹਿਲਵਾਨਾਂ ਨੇ ਆਪਣੇ ਬਿਆਨ ਵਿੱਚ ਕਿਹਾ ਕਿ 28 ਮਈ ਨੂੰ ਜੋ ਹੋਇਆ ਉਹ ਸਾਰਿਆਂ ਨੇ ਦੇਖਿਆ। ਪੁਲਿਸ ਨੇ ਸਾਡੇ ਨਾਲ ਕਿਹੋ-ਜਿਹਾ ਸਲੂਕ ਕੀਤਾ ? ਅਸੀਂ ਸ਼ਾਂਤੀਪੂਰਨ ਅੰਦੋਲਨ ਕਰ ਰਹੇ ਸੀ। ਸਾਡੇ ਅੰਦੋਲਨ ਦੀ ਜਗ੍ਹਾ ਨੂੰ ਵੀ ਪੁਲਿਸ ਨੇ ਤਹਿਸ-ਨਹਿਸ ਕਰ ਸਾਡੇ ਤੋਂ ਖੋਹ ਲਿਆ। ਕੀ ਮਹਿਲਾ ਪਹਿਲਵਾਨਾਂ ਨੇ ਆਪਣੇ ਨਾਲ ਹੋਏ ਤਸ਼ੱਦਦ ਦੇ ਲਈ ਨਿਆਂ ਮੰਗ ਕੇ ਕੋਈ ਗੁਨਾਹ ਕੀਤਾ ਹੈ ? ਪੁਲਿਸ ਸਾਡੇ ਨਾਲ ਅਪਰਾਧੀਆਂ ਵਰਗਾ ਸਲੂਕ ਕਰ ਰਹੀ ਹੈ।
ਦੱਸ ਦੇਈਏ ਕਿ ਪਹਿਲਵਾਨਾਂ ਨੂੰ ਧਰਨਾ ਦੇਣ ਲਈ ਹੁਣ ਜੰਤਰ-ਮੰਤਰ ‘ਤੇ ਜਗ੍ਹਾ ਨਹੀਂ ਮਿਲੇਗੀ। ਦਿੱਲੀ ਪੁਲਿਸ ਨੇ ਕਿਹਾ ਕਿ ਐਤਵਾਰ ਨੂੰ ਉਨ੍ਹਾਂ ਨੇ ਨਵੇਂ ਸੰਸਦ ਭਵਨ ਵੱਲ ਜਾਣ ਦੀ ਕੋਸ਼ਿਸ਼ ਕਰ ਕਾਨੂੰਨ ਤੋੜਿਆ ਹੈ। ਇਸ ਲਈ ਉਨ੍ਹਾਂ ਦਾ ਸਾਮਾਨ ਵੀ ਜੰਤਰ-ਮੰਤਰ ਤੋਂ ਹਟਾ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: