ਮਈ ਦਾ ਮਹੀਨਾ ਜਾਂਦੇ-ਜਾਂਦੇ ਲੋਕਾਂ ਨੂੰ ਠੰਡ ਦਾ ਅਹਿਸਾਸ ਕਰਵਾ ਗਿਆ । ਇਸ ਵਾਰ ਮਈ ਵਿੱਚ ਮੀਂਹ ਨੇ ਪੰਜਾਬ, ਹਰਿਆਣਾ ਤੇ ਹਿਮਾਚਲ ਵਿੱਚ ਬਾਰਿਸ਼ ਨੇ ਰਿਕਾਰਡ ਤੋੜ ਦਿੱਤੇ ਹਨ । ਜੇਕਰ ਇੱਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸਾਲ 1970 ਤੋਂ ਬਾਅਦ 53 ਸਾਲਾਂ ਬਾਅਦ ਅਜਿਹਾ ਦੇਖਣ ਨੂੰ ਮਿਲਿਆ ਹੈ। 31 ਮਈ ਨੂੰ ਦਿਨ ਦਾ ਔਸਤ ਤਾਪਮਾਨ 25.9 ਡਿਗਰੀ ਰਿਕਾਰਡ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ ਲਗਪਗ 15 ਡਿਗਰੀ ਘੱਟ ਰਿਹਾ।
ਦੱਸ ਦਈਏ ਕਿ ਫਰਵਰੀ ਦੇ ਮਹੀਨੇ ਵਿੱਚ ਤਾਪਮਾਨ 25.9 ਡਿਗਰੀ ਦਰਜ ਕੀਤਾ ਜਾਂਦਾ ਹੈ । ਇਸ ਵਾਰ ਮਈ ਦਾ ਮਹੀਨਾ ਪਿਛਲੇ 10 ਸਾਲਾਂ ਦੇ ਮੁਕਾਬਲੇ ਸਭ ਤੋਂ ਠੰਡਾ ਰਿਹਾ ਹੈ । ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਇਸ ਵਾਰ 6 ਵੈਸਟਰਨ ਡਿਸਟਰਬੈਂਸ ਬਣੇ ਤੇ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਈ ਹੈ। ਇਸ ਕਾਰਨ ਇਸ ਵਾਰ 1 ਮਈ ਤੋਂ 31 ਮਈ ਤੱਕ 161 ਫੀਸਦੀ ਬਾਰਿਸ਼ ਸਰਪਲੱਸ ਹੋ ਚੁੱਕੀ ਹੈ। ਮਈ ਵਿੱਚ ਹੋਈ ਬਾਰਿਸ਼ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ: CM ਮਾਨ ਨਹੀਂ ਲੈਣਗੇ Z+ ਸਿਕਓਰਿਟੀ, ਕਿਹਾ- ਮੇਰੀ ਸੁਰੱਖਿਆ ਲਈ ਪੰਜਾਬ ਪੁਲਿਸ ਹੀ ਕਾਫੀ
ਉੱਥੇ ਹੀ ਜੇਕਰ ਹਰਿਆਣਾ ਵਿੱਚ ਪਿਛਲੇ 24 ਘੰਟਿਆਂ ਵਿੱਚ 7.6 ਮਿ.ਮੀ. ਬਾਰਿਸ਼ ਹੋਈ ਹੈ, ਜੋ ਆਮ ਨਾਲੋਂ 741% ਵੱਧ ਹੈ । ਇਸ ਨਾਲ ਦਿਨ ਦਾ ਤਾਪਮਾਨ ਆਮ ਨਾਲੋਂ 16 ਡਿਗਰੀ ਤੱਕ ਘੱਟ ਗਿਆ । ਪੂਰੇ ਮਈ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਮੀਂਹ ਨੇ 14 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ । 1 ਮਈ ਤੋਂ 31 ਮਈ ਤੱਕ 52.4 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ ਆਮ ਨਾਲੋਂ 161 ਫੀਸਦੀ ਵੱਧ ਹੈ । ਇਸ ਤੋਂ ਪਹਿਲਾਂ ਸਾਲ 2008 ਵਿੱਚ 68 MM ਮੀਂਹ ਪਿਆ ਸੀ।
ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਬਾਅਦ ਪਾਰਾ ਚੜ੍ਹਨਾ ਸ਼ੁਰੂ ਹੋਵੇਗਾ । ਪਰ ਜੂਨ ਵਿੱਚ ਵੀ ਜ਼ਿਆਦਾ ਗਰਮੀ ਨਹੀਂ ਹੋਵੇਗੀ, ਕਿਉਂਕਿ ਵਿਚਕਾਰ ਪੱਛਮੀ ਗੜਬੜੀ ਆ ਸਕਦੀ ਹੈ । ਲਗਾਤਾਰ ਮੀਂਹ ਪੈਣ ਕਾਰਨ ਧਰਤੀ ਗਿੱਲੀ ਹੋ ਗਈ ਹੈ। ਅਜਿਹੇ ਵਿੱਚ ਗਰਮੀ ਤੇਜ਼ੀ ਨਾਲ ਨਹੀਂ ਵਧੇਗੀ । 1 ਜੂਨ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਮੀਂਹ ਦਾ ਹਲਕਾ ਪ੍ਰਭਾਵ ਦੇਖਿਆ ਜਾ ਸਕਦਾ ਹੈ । 2 ਜੂਨ ਤੋਂ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਜਾਵੇਗਾ । ਹਾਲਾਂਕਿ 5 ਜੂਨ ਤੱਕ ਤਾਪਮਾਨ ਅਜੇ ਵੀ 40 ਡਿਗਰੀ ਤੋਂ ਹੇਠਾਂ ਰਹੇਗਾ, ਜਿਸ ਨਾਲ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਰਾਹਤ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: