ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਹੁਣ ਮੱਧ ਪ੍ਰਦੇਸ਼ ਤੋਂ ਰਾਜਸਥਾਨ ਵਿੱਚ ਐਂਟਰੀ ਲੈਣ ਜਾ ਰਹੀ ਹੈ। ਇਸ ਦੌਰੇ ਦੌਰਾਨ ਰਾਹੁਲ ਲਗਾਤਾਰ ਮੋਦੀ ਸਰਕਾਰ ‘ਤੇ ਹਮਲੇ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹ ਪੂਰੇ ਭਾਰਤ ਨੂੰ ਜੋੜ ਕੇ ਰਹਿਣਗੇ । ਇਸ ਵਿਚਾਲੇ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪੀਐੱਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ । ਜਿਸ ਵਿੱਚ ਉਨ੍ਹਾਂ ਨੇ ਸਵਾਲ ਚੁੱਕਿਆ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਤਾਂ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਿਉਂ ਨਹੀਂ ਘੱਟ ਰਹੀਆਂ? ਇਸ ਦੇ ਲਈ ਰਾਹੁਲ ਨੇ ਟਵਿਟਰ ‘ਤੇ ਕੁਝ ਅੰਕੜੇ ਵੀ ਸਾਂਝੇ ਕੀਤੇ ਹਨ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, “ਕੱਚਾ ਤੇਲ – 25% ਸਸਤਾ, LPG – 40% ਸਸਤਾ… ਇਹ 6 ਮਹੀਨਿਆਂ ਦੇ ਅੰਤਰਰਾਸ਼ਟਰੀ ਕੀਮਤਾਂ ਦੇ ਅੰਕੜੇ ਹਨ, ਫਿਰ ਵੀ ਪੈਟਰੋਲ, ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਕਿਉਂ ਨਹੀਂ ਘਟੀਆਂ ਹਨ? ਪ੍ਰਧਾਨ ਮੰਤਰੀ ਹੀ , ਤੂਹਾਡੀ ‘ਲੁੱਟ-ਪ੍ਰਣਾਲੀ’ ਦੇ ਖਿਲਾਫ ਲੋਕਤੰਤਰ ਦੀ ਆਵਾਜ਼ ਹੈ – ਭਾਰਤ ਜੋੜੋ ਯਾਤਰਾ। ਜਵਾਬ ਦਿਓ !
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਨੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ‘ਤੇ ਹਮਲਾ ਬੋਲਿਆ ਸੀ । ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ”ਭਾਰਤ ਦੇ ਲੋਕ ਮਹਿੰਗਾਈ ਤੋਂ ਪੀੜਤ ਹਨ, ਪ੍ਰਧਾਨ ਮੰਤਰੀ ਆਪਣੀ ਵਸੂਲੀ ਵਿੱਚ ਮਸਤ ਹਨ।” ਇਸ ਦੌਰਾਨ ਵੀ ਰਾਹੁਲ ਨੇ ਸਰਕਾਰ ਨੂੰ ਕਈ ਸਵਾਲ ਪੁੱਛੇ ਸਨ। ਇਸ ਤੋਂ ਇਲਾਵਾ ਰਾਹੁਲ ਆਰਐਸਐਸ ਬਾਰੇ ਵੀ ਲਗਾਤਾਰ ਬੋਲਦੇ ਰਹੇ ਹਨ । ਹਾਲ ਹੀ ਵਿੱਚ ਰਾਹੁਲ ਨੇ ਕਿਹਾ ਸੀ ਕਿ ”ਭਾਜਪਾ (ਭਾਰਤੀ ਜਨਤਾ ਪਾਰਟੀ) ਅਤੇ ਆਰਐੱਸਐੱਸ (ਰਾਸ਼ਟਰੀ ਸਵੈਮ ਸੇਵਕ ਸੰਘ) ਦੇ ਲੋਕ ਭਗਵਾਨ ਰਾਮ ਵਾਂਗ ਆਪਣੀ ਜ਼ਿੰਦਗੀ ਨਹੀਂ ਜਿਉਂਦੇ ਹਨ । ਭਾਜਪਾ ਅਤੇ ਆਰਐਸਐਸ ਦੇ ਲੋਕ ਔਰਤਾਂ ਦੇ ਸਨਮਾਨ ਲਈ ਨਹੀਂ ਲੜ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: