ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਿਆਸੀ ਘਮਾਸਾਨ ਵਿਚਾਲੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਗਾਜ਼ੀਪੁਰ ਸਰਹੱਦ ‘ਤੇ ਪਹੁੰਚ ਕੇ ਕਿਸਾਨਾਂ ਅਤੇ ਪ੍ਰਦਰਸ਼ਨ ਵਿੱਚ ਸ਼ਾਮਿਲ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ । ਉਨ੍ਹਾਂ ਨੇ ਇਲਜ਼ਾਮ ਲਾਇਆ ਹੈ ਕਿ ਕੱਲ੍ਹ ਤੋਂ ਪੁਲਿਸ ਵਰਕਰਾਂ ਦੇ ਘਰ ਜਾ ਰਹੀ ਹੈ । ਦਿੱਲੀ ਜਾਣ ਦੇ ਹਰ ਰਸਤੇ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ । ਇਹ ਲੋਕ ਕਹਿ ਰਹੇ ਹਨ ਕਿ ਅੱਗੇ ਨਾ ਜਾਓ । ਅਜਿਹਾ ਤਾਨਾਸ਼ਾਹੀ ਰਵੱਈਆ ਕਦੇ ਨਹੀਂ ਦੇਖਿਆ ।
ਗਾਜ਼ੀਪੁਰ ਬਾਰਡਰ ‘ਤੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨਾਂ ਦੀਆਂ ਪਹਿਲਾਂ ਵੀ ਗ੍ਰਿਫ਼ਤਾਰੀਆਂ ਹੋਈਆਂ ਤੇ ਅੱਗੇ ਵੀ ਹੋਣਗੀਆਂ, ਪਰ ਸਰਕਾਰ ਦੇ ਲੋਕਾਂ ਦੀ ਨਹੀਂ ਹੋਵੇਗੀ। ਮੈਡਲ ਦੇ ਲਈ ਬੱਚਿਆਂ ਨੇ ਜਾਨ ਲਗਾ ਦਿੱਤੀ ਤੇ ਅੱਜ ਅਸੀਂ ਸਰਕਾਰ ਨੂੰ ਮੈਡਲ ਦੀ ਕੀਮਤ ਦੱਸਾਂਗੇ। ਉਨ੍ਹਾਂ ਕਿਹਾ ਕਿ ਜਿਵੇਂ ਕੋਰੀਆ ਦਾ ਹਾਲ ਹੈ ਉਸੇ ਪਾਸੇ ਦੇਸ਼ ਜਾ ਰਿਹਾ ਹੈ। ਦਿੱਲੀ ਪੁਲਿਸ ਕਿਸਾਨਾਂ ਦੇ ਖ਼ਿਲਾਫ਼ ਕਰਨ ਦੇ ਲਈ ਬਹਾਨਾ ਲੱਭ ਰਹੀ ਹੈ।
ਇਹ ਵੀ ਪੜ੍ਹੋ: ਮਨੁੱਖੀ ਤਸਕਰੀ ਖਿਲਾਫ਼ ਮਾਨ ਸਰਕਾਰ ਦਾ ਐਕਸ਼ਨ, SIT ਗਠਿਤ, ਤੁਰੰਤ ਦਰਜ ਹੋਵੇਗੀ FIR
ਨਵੇਂ ਸੰਸਦ ਭਵਨ ਦੇ ਉਦਘਾਟਨ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸੇ ਦਾ ਬਣੇ ਤਾਂ ਕੀ ਮੁਸ਼ਕਿਲ ਪਰ ਰਾਸ਼ਟਰਪਤੀ ਉਦਘਾਟਨ ਤਾਂ ਬਿਹਤਰ ਸੀ। ਰਾਕੇਸ਼ ਟਿਕੈਤ ਨੇ ਅੱਗੇ ਕਿਹਾ ਕਿ ਇਹ ਅੰਦੋਲਨ ਜੋ ਪਾਰਲੀਮੈਂਟ ਜਾਣ ਦਾ ਸੀ ਉਹ ਕਾਮਯਾਬ ਹੋ ਗਿਆ। ਪਹਿਲਾਂ ਵੀ ਗ੍ਰਿਫ਼ਤਾਰੀ ਹੋਈ ਤੇ ਅੱਗੇ ਵੀ ਹੋਵੇਗੀ ਪਰ ਸਰਕਾਰ ਦੇ ਲੋਕਾਂ ਦੀ ਨਹੀਂ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: