ਡੇਰਾ ਮੁਖੀ ਰਾਮ ਰਹੀਮ ਨੇ ਪੈਰੋਲ ਦੌਰਾਨ ਐਤਵਾਰ ਨੂੰ ਆਪਣਾ 5ਵਾਂ ਗੀਤ ‘ਆਸ਼ੀਰਵਾਦ ਮਾਂਓ’ ਹਰਿਆਣਵੀ ਵਿੱਚ ਲਾਂਚ ਕੀਤਾ ਹੈ । ਉਸਦੇ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਬਰਨਾਵਾ ਦੇ ਡੇਰਾ ਸੱਚਾ ਸੌਦਾ ਆਸ਼ਰਮ ਵਿੱਚ 40 ਦਿਨ ਦੀ ਪੈਰੋਲ ਕੱਟ ਰਹੇ ਡੇਰਾ ਮੁਖੀ ਨੇ ਇਸ ਵਾਰ ਹਰਿਆਣਵੀ ਗੀਤ ‘ਆਸ਼ੀਰਵਾਦ ਮਾਂਓ ਕਾ’ ਲਾਂਚ ਕੀਤਾ ਹੈ। ਗੀਤ ਵਿੱਚ ਡੇਰਾ ਮੁਖੀ ਨੇ ਸ਼ਹਿਰ ਤੇ ਪਿੰਡਾਂ ਦੇ ਸਰਪੰਚ ਅਤੇ ਪਤਵੰਤਿਆਂ ਨੂੰ ਨਸ਼ੇ ਦੀ ਲਤ ਨਾਲ ਮਰ ਰਹੇ ਨੌਜਵਾਨਾਂ ਨੂੰ ਬਚਾਉਣ ਤੇ ਆਪਣੀਆਂ ਮਾਵਾਂ ਦਾ ਆਸ਼ੀਰਵਾਦ ਲੈਣ ਦਾ ਸੱਦਾ ਦਿੱਤਾ ਹੈ।
ਦੱਸ ਦੇਈਏ ਕਿ ਚਾਰ ਮਿੰਟ 35 ਸੈਕਿੰਡ ਦੇ ਇਸ ਗੀਤ ਵਿੱਚ ਡੇਰਾ ਮੁਖੀ ਦੱਸ ਰਿਹਾ ਹੈ ਕਿ ਅੱਜ ਹਰ ਪਿੰਡ, ਸ਼ਹਿਰ ਅਤੇ ਕੋਨੇ-ਕੋਨੇ ਵਿੱਚ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਵੀ ਨਸ਼ੇ ਵਿੱਚ ਡੁੱਬੀਆਂ ਹੋਈਆਂ ਹਨ ਤੇ ਸ਼ਰਾਬੀ ਹੋ ਕੇ ਮਰ ਰਹੀਆਂ ਹਨ। ਗੀਤ ਵਿੱਚ ਹਉਹ ਰਿਆਣਵੀ ਪੱਗ ਬੰਨ੍ਹ ਕੇ ਕਹਿ ਰਿਹਾ ਹੈ ਕਿ ਕਿਸੇ ਧਰਮ ਵਿੱਚ ਨਸ਼ਾ ਕਰਨ ਲਈ ਨਹੀਂ ਕਿਹਾ ਗਿਆ ਹੈ । ਪਰ ਫਿਰ ਵੀ ਨਸ਼ਾ ਵਧਦਾ ਜਾ ਰਿਹਾ ਹੈ, ਇਸ ਲਈ ਨਸ਼ੇ ਦੇ ਸੌਦਾਗਰਾਂ ਦਾ ਪਿੱਛਾ ਕਰੋ ਤੇ ਪਹਿਰਾ ਦੇ ਕੇ ਇਸਨੂੰ ਰੋਕੋ ਅਤੇ ਹਰਿਆਣਵੀ ਪੱਗ ਦੀ ਲਾਜ ਰੱਖੋ।
ਇਹ ਵੀ ਪੜ੍ਹੋ: 2 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਬਣਾਇਆ ਵਿਸ਼ਵ ਰਿਕਾਰਡ, 195 ਦੇਸ਼ਾਂ ਦੇ ਝੰਡਿਆਂ ਦੀ ਕਰਦਾ ਹੈ ਪਛਾਣ
ਇਸ ਦੇ ਨਾਲ ਹੀ ਉਸਨੇ ਗਾਣੇ ਰਾਹੀਂ ਕਿਹਾ ਕਿ ਨਸ਼ੇ ਵੇਚਣ ਵਾਲੇ ਦੁਕਾਨਦਾਰ ਨੂੰ ਰੋਕੋ ਅਤੇ ਜੇਕਰ ਉਹ ਨਾ ਰੁਕੇ ਤਾਂ ਸਖ਼ਤੀ ਦਿਖਾ ਕੇ ਉਸ ‘ਤੇ ਜੁਰਮਾਨਾ ਲਗਾਇਆ ਜਾਵੇ। ਇਸ ਤੋਂ ਇਲਾਵਾ ਨਸ਼ਾ ਕਰਨ ਵਾਲਿਆਂ ਨੂੰ ਰੱਬ ਦਾ ਨਾਮ ਦਵਾਓ ਤਾਂ ਜੋ ਉਨ੍ਹਾਂ ਦਾ ਨਸ਼ਾ ਦੂਰ ਹੋ ਸਕੇ। ਰਾਮ ਰਹੀਮ ਨੇ ਐਤਵਾਰ ਨੂੰ ਡੇਪਥ ਮੁਹਿੰਮ ਨੂੰ ਸਪੋਰਟ ਕਰਦੀ ਸੇਫ ਕੈਂਪੇਨ ਮੁਹਿੰਮ ਸ਼ੁਰੂ ਕੀਤੀ। ਜਿਸਦੇ ਤਹਿਤ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ Healthy Diet ਦਿੱਤੀ ਜਾਵੇਗੀ। ਇਸ ਮੁਹਿੰਮ ਦੇ ਤਹਿਤ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ 15 ਜਾਂ ਇੱਕ ਮਹੀਨੇ ਦੀ ਪੌਸ਼ਟਿਕ ਡਾਈਟ ਕਿੱਟ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: