ਮਹਿਲਾ ਅਧਿਕਾਰੀ ਸਤਵੰਤ ਅਟਵਾਲ ਤ੍ਰਿਵੇਦੀ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਹਿਮਾਚਲ ਸਰਕਾਰ ਨੇ ਇਹ ਫੈਸਲਾ ਸੰਜੇ ਕੁੰਡੂ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਲਿਆ ਹੈ। ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਉਹ ਅਗਲੇ ਹੁਕਮਾਂ ਤੱਕ ਡੀਜੀਪੀ ਦਾ ਵਾਧੂ ਚਾਰਜ ਸੰਭਾਲਣਗੇ। ਮੌਜੂਦਾ ਸਮੇਂ ਵਿੱਚ ਉਹ ਸਟੇਟ ਵਿਜੀਲੈਂਸ ਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੀ ADG ਹੈ। ਸਾਲ 2023 ਵਿੱਚ ਜੂਨ ਤੋਂ ਲੈ ਕੇ 13 ਜੁਲਾਈ ਤੱਕ ਉਹ ਪਹਿਲਾਂ ਵੀ ਹਿਮਾਚਲ ਪ੍ਰਦੇਸ਼ ਪੁਲਿਸ ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਸੰਭਾਲ ਚੁੱਕੇ ਹਨ। ਉਸ ਸਮੇਂ DGP ਰਹੇ ਸੰਜੇ ਕੁੰਡੂ ਲੰਬੀ ਛੁੱਟੀ ‘ਤੇ ਗਏ ਸਨ।
ਦੱਸ ਦੇਈਏ ਕਿ ਜਦੋਂ ਸਤਵੰਤ ਅਟਵਾਲ ਤ੍ਰਿਵੇਦੀ ਕੋਲ ਹਿਮਾਚਲ ਦੇ ਪੁਲਿਸ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਆਇਆ ਤਾਂ ਉਨ੍ਹਾਂ ਨੇ ਕੁੱਲੂ, ਮਨਾਲੀ ਤੇ ਮੰਡੀ ਵਿੱਚ ਆਈ ਕੁਦਰਤੀ ਆਫ਼ਤ ਦੇ ਦੌਰਾਨ ਆਪਣੀ ਟੀਮ ਦੇ ਨਾਲ ਸ਼ਾਨਦਾਰ ਕੰਮ ਕਰ ਸੂਬੇ ਦੇ ਨਾਲ ਦੇਸ਼ ਭਰ ਵਿੱਚ ਆਪਣਾ ਨਾਮ ਬਣਾਇਆ। ਕੁਦਰਤੀ ਆਫ਼ਤ ਦੌਰਾਨ ਸ਼ਾਨਦਾਰ ਕੰਮ ਕਰਨ ਦਾ ਹੀ ਤੋਹਫ਼ਾ ਹੁਣ ਮੁੱਖ ਮੰਤਰੀ ਸੁੱਖੂ ਨੇ ਸਤਵੰਤ ਅਟਵਾਲ ਨੂੰ ਦਿੱਤਾ ਹੈ।
ਇਹ ਵੀ ਪੜ੍ਹੋ: ਸੀਤ ਲਹਿਰ ਵਿਚਾਲੇ ਪੰਜਾਬ ‘ਚ ਸੰਘਣੀ ਧੁੰਦ ਤੇ ਕੋਲਡ-ਡੇ ਦਾ ਅਲਰਟ, ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ 26 ਦਸੰਬਰ 2023 ਨੂੰ ਸੰਜੇ ਕੁੰਡੂ ਨੂੰ DGP ਅਹੁਦੇ ਤੋਂ ਹਟਾਉਣ ਦੇ ਆਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ 2 ਜਨਵਰੀ ਨੂੰ ਸੰਜੇ ਕੁੰਡੂ ਨੂੰ DGP ਦੇ ਅਹੁਦੇ ਤੋਂ ਹਟਾ ਕੇ ਆਯੁਸ਼ ਵਿਭਾਗ ਦਾ ਪ੍ਰਧਾਨ ਸਕੱਤਰ ਬਣਾਇਆ ਗਿਆ। ਜਿਸ ਤੋਂ ਬਾਅਦ ਸੁੱਖੂ ਸਰਕਾਰ ਨੇ ਸਤਵੰਤ ਅਟਵਾਲ ਤ੍ਰਿਵੇਦੀ ਨੂੰ ਹਿਮਾਚਲ ਪ੍ਰਦੇਸ਼ ਦੀ ਨਵੀਂ DGP ਦਾ ਵਾਧੂ ਚਾਰਜ ਸੌਂਪਿਆ ਗਿਆ।
ਵੀਡੀਓ ਲਈ ਕਲਿੱਕ ਕਰੋ –