ਬੁਲੰਦਸ਼ਹਿਰ ਦੇ ਪਿੰਡ ਸੇਗਲੀ ਵਿੱਚ ਆਯੋਜਿਤ ਕਿਸਾਨ ਮਹਾਸੰਮੇਲਨ ਮੇਘਾਲਿਆ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਤੇਵਰ ਕਾਫ਼ੀ ਤਲਖ ਨਜ਼ਰ ਆਏ । ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਆਪਣਾ ਅਸਤੀਫਾ ਆਪਣੀ ਜੇਬ ਵਿੱਚ ਲੈ ਕੇ ਘੁੰਮ ਰਿਹਾ ਸੀ। ਹੁਣ ਮੈਂ ਆਜ਼ਾਦ ਹਾਂ, ਕੁਝ ਵੀ ਕਰ ਸਕਦਾ ਹਾਂ, ਜੇਲ੍ਹ ਜਾ ਸਕਦਾ ਹਾਂ।
ਕਿਸਾਨਾਂ ਦੇ ਸਮਰਥਨ ਵਿੱਚ ਆਵਾਜ਼ ਚੁੱਕਣ ਵਾਲੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਉਹ ਮੈਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰਨਗੇ । ਉਹ ਮੇਰਾ ਕੁਝ ਨਹੀਂ ਵਿਗਾੜ ਸਕਦੇ। ਮੇਰੇ 100 ਟੈਸਟ ਕਰ ਲਓ ਤੇ ਆਪਣਾ ਇੱਕ ਟੈਸਟ ਕਰਵਾ ਲਓ, ਫਿਰ ਤੁਹਾਨੂੰ ਪਤਾ ਲੱਗ ਜਾਵੇਗਾ । ਮੈਂ ਤਾਂ ਆਪਣੀ ਕਰਵਾਉਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੇਰੇ ਖਿਲਾਫ ਕੋਈ ਪੁੱਛਗਿੱਛ ਨਹੀਂ ਹੋ ਸਕਦੀ, ਕੋਈ ਮੁਕੱਦਮਾ ਨਹੀਂ ਹੋ ਸਕਦਾ, ਮੈਂ ਪੰਜ ਕੁੜਤਿਆਂ ਵਿੱਚ ਗਿਆ ਸੀ ਅਤੇ ਪੰਜ ਕੁੜਤੇ ਲੈ ਕੇ ਘਰ ਵਾਪਸ ਆਇਆ ਹਾਂ । ਮੈਂ ਇੱਕ ਫਕੀਰ ਹਾਂ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੈਂ 2024 ਵਿੱਚ ਹੋਣ ਵਾਲੀਆਂ ਚੋਣਾਂ ਨਹੀਂ ਲੜਾਂਗਾ ਪਰ ਉੱਥੇ ਜਾ ਕੇ ਲੜਾਈ ਵਿੱਚ ਮਦਦ ਕਰਾਂਗਾ। ਮੈਂ ਬਿਲਕੁਲ ਨਹੀਂ ਚਾਹੁੰਦਾ ਕਿ 2024 ਵਿੱਚ NDA ਅਤੇ ਭਾਜਪਾ ਮੁੜ ਆਉਣ । ਜੇ ਮੈਨੂੰ ਜੇਲ੍ਹ ਜਾਣਾ ਪਿਆ ਤਾਂ ਮੈਂ ਕਿਸਾਨਾਂ ਲਈ ਜੇਲ੍ਹ ਜਾਵਾਂਗਾ, ਨਾ ਤਾਂ ਕਿਸੇ ਪਾਰਟੀ ਵਿੱਚ ਜਾਵਾਂਗਾ ਅਤੇ ਨਾ ਹੀ ਚੋਣ ਲੜਾਂਗਾ।
ਦੱਸ ਦੇਈਏ ਕਿ ਇਸ ਤੋਂ ਅੱਗੇ ਉਨ੍ਹਾਂ ਨੇ ਦੇਸ਼ ਵਿੱਚ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਤੇ ਭੁੱਖਮਰੀ ਬਹੁਤ ਹੈ। ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਅਗਨੀਵੀਰ ਯੋਜਨਾ ਲਿਆਉਂਦੀ ਗਈ ਹੈ, ਜਿਸਦੇ ਤਹਿਤ ਨੌਜਵਾਨਾਂ ਨੂੰ ਤਿੰਨ ਸਾਲ ਦੀ ਨੌਕਰੀ ਮਿਲੇਗੀ, ਕੋਈ ਪੈਨਸ਼ਨ ਨਹੀਂ ਹੋਵੇਗੀ, ਉਸ ਲਈ ਕੋਈ ਕਿਉਂ ਮਰੇਗਾ ।
ਵੀਡੀਓ ਲਈ ਕਲਿੱਕ ਕਰੋ -: