ਅਯੁੱਧਿਆ ਵਿੱਚ 16 ਜਨਵਰੀ ਨੂੰ ਸ਼ੁਰੂ ਹੋਏ ਪ੍ਰਾਣ ਪ੍ਰਤਿਸ਼ਠਾ ਰਸਮ ਦਾ ਚੌਥਾ ਦਿਨ ਹੈ । 22 ਜਨਵਰੀ ਨੂੰ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ 22 ਜਨਵਰੀ ਨੂੰ ਕੀਤੀ ਜਾਵੇਗੀ । ਵੀਰਵਾਰ ਨੂੰ ਰਾਮਲੱਲਾ ਦੀ ਮੂਰਤੀ ਨੂੰ ਗਰਭ ਗ੍ਰਹਿ ਵਿੱਚ ਆਸਣ ‘ਤੇ ਰੱਖ ਦਿੱਤਾ ਗਿਆ । ਜਿਸ ਦੀਆਂ ਨਵੀਆਂ 2 ਤਸਵੀਰਾਂ ਸਾਹਮਣੇ ਆਈਆਂ ਹਨ। ਕਾਰੀਗਰਾਂ ਨੇ ਮੂਰਤੀ ਨੂੰ 4 ਘੰਟਿਆਂ ਵਿੱਚ ਆਸਣ ‘ਤੇ ਖੜ੍ਹਾ ਕੀਤਾ । ਦੱਸਿਆ ਗਿਆ ਹੈ ਕਿ ਹੁਣ ਮੂਰਤੀ ਨੂੰ ਸੁਗੰਧ ਵਾਲੇ ਪਾਣੀ ਵਿੱਚ ਰੱਖਿਆ ਜਾਵੇਗਾ ਤਾਂ ਜੋ ਮਾਰਬਲ ਦੀ ਮਹਿਕ ਹਟ ਜਾਵੇ । ਇਸ ਤੋਂ ਬਾਅਦ ਫਿਰ ਇਸ ਨੂੰ ਅਨਾਜ, ਫਲ ਅਤੇ ਘਿਓ ਵਿੱਚ ਵੀ ਰੱਖਿਆ ਜਾਵੇਗਾ।
ਅੱਜ ਰਾਮਲੱਲਾ ਵੈਦਿਕ ਮੰਤਰਾਂ ਨਾਲ ਔਸ਼ਧੀਵਾਸ, ਕੇਸਰਾਧਿਵਾਸ, ਘ੍ਰਿਤਾਧਿਵਾਸ ਕਰਨਗੇ । ਫਿਰ ਆਰਣੀ ਮੰਥਨ ਰਾਹੀਂ ਕੁੰਡਾਂ ਵਿੱਚ ਅੱ.ਗ ਪ੍ਰਗਟ ਕੀਤੀ ਜਾਵੇਗੀ । ਆਚਾਰੀਆ ਅਰੁਣ ਦੀਕਸ਼ਿਤ ਨੇ ਕਿਹਾ ਕਿ ਅਗਨੀ ਦੇਵ ਨੂੰ ਪ੍ਰਗਟ ਕਰਨ ਲਈ ਆਰਣੀ ਮੰਥਨ ਹੋਵੇਗਾ । ਸ਼੍ਰੀ ਰਾਮਲੱਲਾ 20 ਜਨਵਰੀ ਨੂੰ ਵਾਸਤੂ ਸ਼ਾਂਤੀ ਤੋਂ ਬਾਅਦ ਗੱਦੀ ‘ਤੇ ਵਿਰਾਜਮਾਨ ਹੋਣਗੇ।
ਦੱਸ ਦੇਈਏ ਕਿ ਇਸ ਦੌਰਾਨ ਜਗਦਗੁਰੂ ਰਾਮਭੱਦਰਾਚਾਰੀਆ ਨੇ ਕਿਹਾ ਕਿ ਗਰਭ ਗ੍ਰਹਿ ਵਿੱਚ ਨਵੀਂ ਮੂਰਤੀ ਵਿੱਚ ਕੋਈ ਦਿੱਕਤ ਨਹੀਂ ਹੈ। ਅਜਿਹਾ ਲੋਕਾਂ ਦੇ ਦਰਸ਼ਨਾਂ ਲਈ ਕੀਤਾ ਗਿਆ ਹੈ। ਅੱਜ ਸ਼ਾਮ 7 ਵਜੇ ਤੋਂ ਅਸਥਾਈ ਰਾਮ ਮੰਦਿਰ ਵਿੱਚ ਦਰਸ਼ਨ ਬੰਦ ਹੋ ਜਾਣਗੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”