ਹਰਿਆਣਾ ਦੀ ਓਲੰਪਿਕ ਤਮਗਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਵੱਡਾ ਸਦਮਾ ਲੱਗਿਆ ਹੈ। ਦਰਅਸਲ, ਮਨੂ ਭਾਕਰ ਦੇ ਮਾਮਾ ਅਤੇ ਨਾਨੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਸਕੂਟੀ ‘ਤੇ ਸਵਾਰ ਮਨੂ ਭਾਕਰ ਦੇ ਮਾਮਾ ਅਤੇ ਨਾਨੀ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ‘ਚ ਉਨ੍ਹਾਂ ਦੀ ਮੌਤ ਹੋ ਗਈ। ਇਹ ਹਾਦਸਾ ਚਰਖੀ ਦਾਦਰੀ ਦੇ ਮਹਿੰਦਰਗੜ੍ਹ ਬਾਈਪਾਸ ਰੋਡ ‘ਤੇ ਐਤਵਾਰ ਸਵੇਰੇ ਕਰੀਬ 9.30 ਵਜੇ ਵਾਪਰਿਆ।
ਮਿਲੀ ਜਾਣਕਾਰੀ ਅਨੁਸਾਰ ਮਨੂ ਭਾਕਰ ਦੇ ਮਾਮਾ ਸਕੂਟੀ ‘ਤੇ ਡਿਊਟੀ ਲਈ ਜਾ ਰਹੇ ਸੀ। ਉਨ੍ਹਾਂ ਦੀ ਮਾਂ ਵੀ ਸਕੂਟੀ ‘ਤੇ ਉਨ੍ਹਾਂ ਨਾਲ ਸੀ। ਉਨ੍ਹਾਂ ਨੇ ਆਪਣੀ ਮਾਂ ਨੂੰ ਆਪਣੇ ਦੂਜੇ ਭਰਾ ਕੋਲ ਛੱਡਣਾ ਸੀ। ਜਦੋਂ ਉਹ ਘਰ ਤੋਂ 150 ਮੀਟਰ ਦੂਰ ਪਹੁੰਚੇ ਤਾਂ ਇੱਕ ਬ੍ਰੇਜ਼ਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਪਲਟ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਨੂ ਭਾਕਰ ਦੇ ਮਾਮਾ ਅਤੇ ਨਾਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਵਾਹਨ ਚਾਲਕ ਫਰਾਰ ਹੋ ਗਿਆ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਸਿਟੀ ਥਾਣਾ ਇੰਚਾਰਜ ਸਮੇਤ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ‘ਚ ਜੁਟੀ ਹੋਈ ਹੈ। ਮ੍ਰਿਤਕਾਂ ਦੀ ਪਛਾਣ 65 ਸਾਲਾ ਸਾਵਿਤਰੀ (ਨਾਨੀ) ਅਤੇ 50 ਸਾਲਾ ਯੁੱਧਵੀਰ (ਮਾਮਾ) ਵਜੋਂ ਹੋਈ ਹੈ। ਉਹ ਮੂਲ ਰੂਪ ਵਿੱਚ ਪਿੰਡ ਕਲਾਲੀ ਦੇ ਵਸਨੀਕ ਹਨ। ਇਸ ਸਮੇਂ ਉਹ ਚਰਖੀ ਦਾਦਰੀ ਸ਼ਹਿਰ ਵਿੱਚ ਰਹਿ ਰਹੇ ਸੀ। ਯੁੱਧਵੀਰ ਹਰਿਆਣਾ ਰੋਡਵੇਜ਼ ਵਿੱਚ ਡ੍ਰਾਈਵਰ ਸੀ। ਇਸ ਸਮੇਂ ਉਨ੍ਹਾਂ ਦੀ ਡਿਊਟੀ ਦਾਦਰੀ ਬੱਸ ਸਟੈਂਡ ‘ਤੇ ਸੀ।
ਇਹ ਵੀ ਪੜ੍ਹੋ : ਅੱਜ ਮੋਗਾ ਦਾ ਦੌਰਾ ਕਰਨਗੇ CM ਮਾਨ, 3 ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ, 4 ਜ਼ਿਲ੍ਹਿਆਂ ਦੀਆਂ ਮਹਿਲਾਵਾਂ ਨੂੰ ਮਿਲਣਗੇ
ਯੁਧਵੀਰ ਦੇ ਚਾਚਾ ਆਨੰਦ ਨੇ ਦੱਸਿਆ ਕਿ ਯੁਧਵੀਰ ਸਵੇਰੇ ਡਿਊਟੀ ਲਈ ਜਾ ਰਿਹਾ ਸੀ। ਉਸਦੀ ਮਾਂ ਨੇ ਆਪਣੇ ਛੋਟੇ ਪੁੱਤਰ ਕੋਲ ਜਾਣਾ ਸੀ। ਇਸ ਦੌਰਾਨ ਮਾਂ ਨੇ ਯੁੱਧਵੀਰ ਨੂੰ ਉਸ ਦੇ ਛੋਟੇ ਬੇਟੇ ਕੋਲ ਛੱਡਣ ਲਈ ਕਿਹਾ। ਹਾਦਸਾ ਘਰ ਤੋਂ 150 ਮੀਟਰ ਦੀ ਦੂਰੀ ‘ਤੇ ਵਾਪਰਿਆ। ਉਨ੍ਹਾਂ ਦੱਸਿਆ ਕਿ ਗੱਡੀ ਗਲਤ ਸਾਈਡ ਤੋਂ ਤੇਜ਼ ਰਫ਼ਤਾਰ ’ਤੇ ਆਈ। ਪੁਲਿਸ ਨੂੰ ਇਸ ਮਾਮਲੇ ਦੀ ਸਹੀ ਜਾਂਚ ਕਰਨੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
