Snapchat ਡਾਊਨ ਹੋਣ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੈਂਕੜੇ ਯੂਜ਼ਰਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਊਟੇਜ ਟ੍ਰੈਕਿੰਗ ਵੈਬਸਾਈਟ ਅਨੁਸਾਰ ਅੱਜ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ 1900 ਤੋਂ ਵੱਧ ਯੂਜ਼ਰਸ ਨੇ ਸਨੈਪਚੈਟ ਡਾਊਨ ਹੋਣ ਨੂੰ ਲੈ ਕੇ ਰਿਪੋਰਟ ਕੀਤੀ ਹੈ।
ਭਾਰਤੀ ਸਮੇਂ ਅਨੁਸਾਰ ਯੂਜ਼ਰਸ ਨੇ ਸ਼ੁੱਕਰਵਾਰ ਦੁਪਹਿਰ 12 ਵਜੇ Snapchat ਦੇ ਨਾਲ ਹੋ ਰਹੀ ਸਮੱਸਿਆ ਨੂੰ ਲੈ ਕੇ ਰਿਪੋਰਟ ਕਰਨਾ ਸ਼ੁਰੂ ਕੀਤਾ। ਕਈ ਯੂਜ਼ਰਸ ਹਾਲੇ ਵੀ ਆਊਟੇਜ ਦੀ ਸਾਹਮਣਾ ਕਰ ਰਹੇ ਹਨ। ਵੈਬਸਾਈਟ ਅਨੁਸਾਰ Snapchat ਆਊਟੇਜਨੂੰ ਲੈ ਕੇ ਰਿਪੋਰਟ ਕਰਨ ਵਾਲੇ ਯੂਜ਼ਰਸ ਵਿੱਚੋਂ 80 ਫ਼ੀਸਦੀ ਯੂਜ਼ਰਸ ਵੈਬਸਾਈਟ ਦੇ ਨਾਲ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਫਿਲਹਾਲ ਆਊਟੇਜ ਨੂੰ ਲੈ ਕੇ ਕੰਪਨੀ ਵੱਲੋਂ ਅਧਿਕਾਰਿਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਇਕ ਵਾਰ ਫਿਰ ਰਾਮ ਨਗਰੀ ਅਯੁੱਧਿਆ ਪਹੁੰਚੇ ਅਮਿਤਾਭ ਬੱਚਨ, ਰਾਮਲੱਲਾ ਦੇ ਦਰਬਾਰ ‘ਚ ਲਗਾਈ ਹਾਜ਼ਰੀ
ਦੱਸ ਦੇਈਏ ਕਿ Snapchat ਡਾਊਨ ਹੋਣ ਦੇ ਕਾਰਨ ਐਪ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਨੂੰ ਮੈਸੇਜ ਭੇਜਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਸੇਜ ਨਾ ਭੇਜ ਕਾਰਨ ਕੁਝ ਪੋਸਟਾਂ ਦੀਆਂ ਮੀਡੀਆ ਫਾਈਲਾਂ ਵੀ ਦੇਖ ਪਾ ਰਹੇ ਹਨ। ਕੁਝ ਯੂਜ਼ਰਸ ਨੇ ਰਿਪੋਰਟ ਕੀਤਾ ਹੈ ਕਿ Snapchat ਡਾਊਨ ਹੋਣ ਦੇ ਕਾਰਨ ਉਨ੍ਹਾਂ ਦਾ ਅਕਾਊਂਟ ਆਪਣੇ ਆਪ ਲਾਗ ਆਊਟ ਵੀ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –