ਸ਼ਰਾਬ ਦੇ ਸ਼ੌਕੀਨ ਲੋਕਾਂ ਲਈ ਇੱਕ ਖੁਸ਼ਖਬਰੀ ਹੈ । ਹੁਣ ਉਨ੍ਹਾਂ ਨੂੰ ਸ਼ਰਾਬ ਖਰੀਦਣ ਲਈ ਸ਼ਰਾਬ ਦੇ ਠੇਕੇ ਅੱਗੇ ਲੰਬੀਆਂ ਕਤਾਰਾਂ ਵਿੱਚ ਨਹੀਂ ਖੜ੍ਹਨਾ ਪਵੇਗਾ। Swiggy, BigBasket ਅਤੇ Zomato ਵਰਗੇ ਪਲੇਟਫਾਰਮ ਜਲਦੀ ਹੀ ਬੀਅਰ, ਵਾਈਨ ਅਤੇ ਸ਼ਰਾਬ ਵਰਗੇ ਘੱਟ-ਅਲਕੋਹਲ ਵਾਲੀ ਡਰਿੰਕ ਦੀ ਹੋਮ ਡਿਲਿਵਰੀ ਸ਼ੁਰੂ ਕਰ ਸਕਦੇ ਹਨ। ਦਿੱਲੀ, ਕਰਨਾਟਕ, ਹਰਿਆਣਾ, ਪੰਜਾਬ, ਤਾਮਿਲਨਾਡੂ, ਗੋਆ ਅਤੇ ਕੇਰਲ ਵਰਗੇ ਰਾਜ ਪਾਇਲਟ ਪ੍ਰੋਜੈਕਟ ਕਰ ਰਹੇ ਹਨ । ਮੌਜੂਦਾ ਸਮੇਂ ‘ਚ ਸਿਰਫ ਓਡੀਸ਼ਾ ਅਤੇ ਪੱਛਮੀ ਬੰਗਾਲ ਵਿੱਚ ਹੀ ਸ਼ਰਾਬ ਦੀ ਹੋਮ ਡਿਲੀਵਰੀ ਦੀ ਇਜਾਜ਼ਤ ਹੈ । ਸੰਭਵ ਹੈ ਕਿ ਇਹ ਜਲਦੀ ਹੀ ਦੂਜੇ ਰਾਜਾਂ ਵਿੱਚ ਵੀ ਸ਼ੁਰੂ ਹੋ ਜਾਵੇਗਾ।
ਇੱਕ ਰਿਪੋਰਟ ਮੁਤਾਬਕ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਕਦਮ ਵੱਡੇ ਸ਼ਹਿਰਾਂ ਵਿੱਚ ਵਧਦੀ ਆਬਾਦੀ, ਬਦਲਦੇ ਉਪਭੋਗਤਾ ਪ੍ਰੋਫਾਈਲ ਅਤੇ ਰਵਾਇਤੀ ਸ਼ਰਾਬ ਦੀਆਂ ਦੁਕਾਨਾਂ ਤੋਂ ਔਰਤਾਂ ਅਤੇ ਬਜ਼ੁਰਗ ਨਾਗਰਿਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਜਾ ਰਿਹਾ ਹੈ। ਦੱਸ ਦੇਈਏ ਕਿ ਆਨਲਾਈਨ ਮਾਡਲਾਂ ਵਿੱਚ ਪੂਰਾ ਟ੍ਰਾਂਜੈਕਸ਼ਨ ਰਿਕਾਰਡ, ਉਮਰ ਦੀ ਪੁਸ਼ਟੀ ਅਤੇ ਨਿਯਮਾਂ ਦਾ ਪਾਲਣ ਹੁੰਦਾ ਹੈ । ਇਸ ਤੋਂ ਇਲਾਵਾ ਆਨਲਾਈਨ ਤਕਨਾਲੋਜੀ ਸਰਕਾਰੀ ਅਤੇ ਆਬਕਾਰੀ ਨਿਯਮਾਂ ਦੇ ਅਨੁਸਾਰ ਕੰਮ ਕਰਦੀ ਹੈ, ਜਿਵੇਂ ਕਿ ਸਮੇਂ ਦੀ ਪਾਬੰਦੀ, ਡ੍ਰਾਈ ਡੇਅ ਅਤੇ ਜ਼ੋਨਲ ਡਿਲੀਵਰੀ ਦੇ ਨਿਯਮ। ਸਭ ਕੁਝ ਵਧੀਆ ਢੰਗ ਨਾਲ ਫਾਲੋ ਹੁੰਦਾ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ਤੋਂ ਮੰਦਭਾਗੀ ਖਬਰ, ਸਕੂਲ ਤੋਂ ਘਰ ਜਾ ਰਹੇ ਪੰਜਾਬੀ ਬੱਚੇ ਦੀ ਸੜਕ ਹਾਦਸੇ ‘ਚ ਹੋਈ ਮੌਤ
ਜ਼ਿਕਰਯੋਗ ਹੈ ਕਿ ਕੋਵਿਡ -19 ਲਾਕਡਾਊਨ ਦੌਰਾਨ ਮਹਾਰਾਸ਼ਟਰ, ਝਾਰਖੰਡ, ਛੱਤੀਸਗੜ੍ਹ ਅਤੇ ਅਸਾਮ ਵਿੱਚ ਕੁਝ ਸ਼ਰਤਾਂ ਨਾਲ ਸ਼ਰਾਬ ਦੀ ਡਿਲੀਵਰੀ ਦੀ ਅਸਥਾਈ ਤੌਰ ‘ਤੇ ਇਜਾਜ਼ਤ ਦਿੱਤੀ ਗਈ ਸੀ। ਰਿਪੋਰਟ ਮੁਤਾਬਕ ਆਨਲਾਈਨ ਡਿਲੀਵਰੀ ਨਾਲ ਪੱਛਮੀ ਬੰਗਾਲ ਅਤੇ ਉੜੀਸਾ ਵਿੱਚ ਵਿਕਰੀ ਵਿੱਚ 20-30 ਫੀਸਦੀ ਦਾ ਵਾਧਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: