ਪੱਛਮੀ ਬੰਗਾਲ ਤੋਂ ਬਾਅਦ ਹੁਣ ਆਂਧਰਾ ਪ੍ਰਦੇਸ਼ ਵਿੱਚ ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਦਾ ਮਾਮਲਾ ਸਾਹਮਣੇ ਆਇਆ ਹੈ । ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਵੰਦੇ ਭਾਰਤ ਟ੍ਰੇਨ ‘ਤੇ ਪਥਰਾਅ ਕੀਤਾ ਗਿਆ । 19 ਜਨਵਰੀ ਨੂੰ ਪ੍ਰਧਾਨ ਮੰਤਰੀ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਵਾਲੇ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੇਨਟੀਨੈਂਸ ਦੌਰਾਨ ਘਟੀ । ਇਸ ਤੋਂ ਪਹਿਲਾਂ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਪੱਛਮੀ ਬੰਗਾਲ ਵਿੱਚ ਵੰਦੇ ਭਾਰਤ ਟ੍ਰੇਨ ‘ਤੇ ਪਥਰਾਅ ਦਾ ਮਾਮਲਾ ਸਾਹਮਣੇ ਆਇਆ ਸੀ।
ਰੇਲਵੇ ਦੇ ਡੀ.ਆਰ.ਐੱਮ. ਨੇ ਦੱਸਿਆ ਕਿ ਵਿਸ਼ਾਖਾਪਟਨਮ ਦੇ ਕੰਚਰਾਪਾਲੇਮ ਨੇੜੇ ਵੰਦੇ ਭਾਰਤ ਐਕਸਪ੍ਰੈਸ ਤੇ ਕੁੱਝ ਅਣਪਛਾਤੇ ਲੋਕਾਂ ਨੇ ਪਥਰਾਅ ਕੀਤਾ, ਜਿਸ ਵਿੱਚ ਇੱਕ ਕੋਚ ਦਾ ਸ਼ੀਸ਼ਾ ਟੁੱਟ ਗਿਆ । ਫਿਲਹਾਲ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ। ਮਿਲੀ ਜਾਣਕਾਰੀ ਕੁਝ ਸ਼ਰਾਰਤੀ ਅਨਸਰਾਂ ਨੇ ਵੰਦੇ ਭਾਰਤ ਟ੍ਰੇਨ ‘ਤੇ ਪਥਰਾਅ ਕੀਤਾ, ਜਿਸ ਵਿੱਚ ਟ੍ਰੇਨ ਦੇ ਕੋਚ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਇਹ ਟ੍ਰੇਨ ਟ੍ਰਾਇਲ ਰਨ ਪੂਰਾ ਕਰਨ ਦੇ ਬਾਅਦ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਤੋਂ ਮਰੀਪਾਲੇਮ ਦੇ ਕੋਚ ਮੇਂਟੇਨੇਂਸ ਸੈਂਟਰ ਜਾ ਰਹੀ ਸੀ। ਦੱਸ ਦੇਈਏ ਕਿ ਇਹ ਘਟਨਾ ਸਮੇਂ ਵਾਪਰੀ ਜਦੋਂ ਟ੍ਰੇਨ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਤੋਂ ਕੋਚਿੰਗ ਕੰਪਲੈਕਸ ਜਾ ਰਹੀ ਸੀ। RPF ਵੱਲੋਂ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਜਲੰਧਰ : ਬੰਦੂਕ ਦੀ ਨੋਕ ‘ਤੇ ਕੋਟਕ ਮਹਿੰਦਰਾ ਬੈਂਕ ‘ਚ ਲੁੱਟ, 9 ਲੱਖ ਦੀ ਨਕਦੀ ਲੈ ਕੇ ਲੁਟੇਰੇ ਹੋਏ ਫਰਾਰ
ਦੱਸ ਦੇਈਏ ਕਿ ਪੀਐੱਮ ਮੋਦੀ 19 ਜਨਵਰੀ ਨੂੰ ਸਿਕੰਦਰਾਬਾਦ ਰੇਲਵੇ ਸਟੇਸ਼ਨ ਤੋਂ ਇਸ ਟ੍ਰੇਨ ਨੂੰ ਰਵਾਨਾ ਕਰਨ ਵਾਲੇ ਸਨ। ਇਹ ਟ੍ਰੇਨ ਸਿਕੰਦਰਾਬਾਦ ਤੋਂ ਵਿਸ਼ਾਖਾਪਟਨਮ ਵਿਚਾਲੇ ਦੌੜੇਗੀ। ਇਸ ਦੌਰਾਨ ਇਹ ਵਾਰੰਗਲ, ਖਮਾਮ, ਵਿਜੇਵਾੜਾ ਤੇ ਰਾਜਮੂੰਦਰੀ ਵਿੱਚ ਰੁਕੇਗੀ। ਜ਼ਿਕਰਯੋਗ ਹੋ ਕਿ ਇਸ ਤੋਂ ਪਹਿਲਾਂ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਪੱਛਮੀ ਬੰਗਲਾ ਵਿੱਚ ਵੰਦੇ ਭਾਰਤ ‘ਤੇ ਪੱਥਰ ਸੁੱਟੇ ਗਏ ਸਨ । ਇਸ ਘਟਨਾ ਵਿੱਚ ਹਾਵੜਾ-ਨਿਊ ਜਲਪਾਈਗੁੜੀ ਵੰਦੇ ਭਾਰਤ ਐਕਸਪ੍ਰੈੱਸ ਦੇ ਦੋ ਡੱਬਿਆਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: