ਮਸ਼ਹੂਰ ਲੇਖਿਕਾ ਅਤੇ ਸਮਾਜਸੇਵੀ ਸੁਧਾ ਮੂਰਤੀ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ। ਸੁਧਾ ਮੂਰਤੀ ਮਸ਼ਹੂਰ ਕਾਰੋਬਾਰੀ ਅਤੇ ਇਨਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੀ ਪਤਨੀ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਉਨ੍ਹਾਂ ਦੇ ਜਵਾਈ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਹ ਜਾਣਕਾਰੀ ਦਿੱਤੀ। ਪੀਐੱਮ ਨੇ ਆਪਣੀ ਪੋਸਟ ਵਿੱਚ ਲਿਖਿਆ- ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੁਧਾ ਮੂਰਤੀ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਰਾਜ ਸਭਾ ਵਿੱਚ ਉਨ੍ਹਾਂ ਦੀ ਮੌਜੂਦਗੀ ਨਾਰੀ ਸ਼ਕਤੀ ਦਾ ਜ਼ਬਰਦਸਤ ਸਬੂਤ ਹੈ। ਸਮਾਜਿਕ ਕਾਰਜ, ਪਰਉਪਕਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਪ੍ਰੇਰਨਾਦਾਇਕ ਰਿਹਾ ਹੈ।
ਸੁਧਾ ਨੂੰ ਕੰਨੜ ਅਤੇ ਅੰਗਰੇਜ਼ੀ ਸਾਹਿਤ ਵਿੱਚ ਆਪਣੇ ਯੋਗਦਾਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਵੱਖ-ਵੱਖ ਸ਼ੈਲੀਆਂ ਵਿੱਚ 30 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਦੀਆਂ ਕਿਤਾਬਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਉਨ੍ਹਾਂ ਦੀਆਂ ਕੁਝ ਮਸ਼ਹੂਰ ਕਿਤਾਬਾਂ ਵਿੱਚ ‘ਦ ਮਦਰ ਆਈ ਨੇਵਰ ਨਿਊ’, ਥ੍ਰੀ ਥਾਊਜ਼ੈਂਡ ਸਟਿਚੇਸ, ਦ ਮੈਨ ਫ੍ਰਾਮ ਦ ਐਗ, ਅਤੇ ਮੈਜਿਕ ਆਫ਼ ਦਾ ਲੌਸਟ ਟੈਂਪਲ ਸ਼ਾਮਲ ਹਨ। ਸੁਧਾ ਦੀਆਂ ਕਈ ਕਿਤਾਬਾਂ ਉਨ੍ਹਾਂ ਦੇ ਅਸਲ ਜੀਵਨ ਦੇ ਤਜ਼ਰਬਿਆਂ ‘ਤੇ ਆਧਾਰਿਤ ਹਨ। ਸੁਧਾ ਲੇਖਕ ਹੋਣ ਦੇ ਨਾਲ-ਨਾਲ ਅਧਿਆਪਕਾ ਅਤੇ ਇਨਫੋਸਿਸ ਫਾਊਂਡੇਸ਼ਨ ਦੀ ਸਾਬਕਾ ਪ੍ਰਧਾਨ ਵੀ ਰਹਿ ਚੁੱਕੀ ਹੈ। ਸੁਧਾ ਮੂਰਤੀ ਨੂੰ ਉਨ੍ਹਾਂ ਦੇ ਸਮਾਜਿਕ ਕਾਰਜਾਂ ਲਈ 2006 ਵਿੱਚ ਪਦਮ ਸ਼੍ਰੀ ਅਤੇ 2023 ਵਿੱਚ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਦੱਸ ਦੇਈਏ ਕਿ ਸੁਧਾ ਮੂਰਤੀ ਨੇ ਵੱਖ-ਵੱਖ ਸ਼ੈਲੀਆਂ ਵਿੱਚ 30 ਤੋਂ ਵੱਧ ਕਿਤਾਬਾਂ ਲਿਖੀਆਂ ਹਨ । ਉਨ੍ਹਾਂ ਦੀਆਂ ਕਿਤਾਬਾਂ ਮੁੱਖ ਤੌਰ ‘ਤੇ ਕੰਨੜ ਅਤੇ ਅੰਗਰੇਜ਼ੀ ਵਿੱਚ ਹਨ, ਪਰ ਕਈ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ। ਉਨ੍ਹਾਂ ਦੀਆਂ ਕੁਝ ਮਸ਼ਹੂਰ ਕਿਤਾਬਾਂ ਵਿੱਚ ਦ ਮਦਰ ਆਈ ਨੇਵਰ ਨਿਊ, ਥ੍ਰੀ ਥਾਊਜ਼ੈਂਡ ਸਟਿਚੇਸ, ਦ ਮੈਨ ਫ੍ਰਾਮ ਦ ਐਗ, ਅਤੇ ਮੈਜਿਕ ਆਫ਼ ਦਾ ਲੌਸਟ ਟੈਂਪਲ ਸ਼ਾਮਲ ਹਨ। ਉਨ੍ਹਾਂ ਦੀਆਂ ਕਈ ਕਿਤਾਬਾਂ ਉਨ੍ਹਾਂ ਦੇ ਅਸਲ ਜੀਵਨ ਦੇ ਤਜ਼ਰਬਿਆਂ ‘ਤੇ ਆਧਾਰਿਤ ਹਨ।
ਵੀਡੀਓ ਲਈ ਕਲਿੱਕ ਕਰੋ -: