ਕੌਣ ਬਣੇਗਾ ਕਰੋੜਪਤੀ(KBC) ਵਿੱਚ 5 ਕਰੋੜ ਰੁਪਏ ਜਿੱਤ ਕੇ ਚਰਚਾ ਵਿੱਚ ਆਏ ਬਿਹਾਰ ਦੇ ਸੁਸ਼ੀਲ ਕੁਮਾਰ ਨੇ ਇੱਕ ਹੋਰ ਕਮਾਲ ਕਰ ਦਿੱਤਾ ਹੈ। ਹੁਣ ਉਹ ਬੱਚਿਆਂ ਨੂੰ ਪੜ੍ਹਾਉਣਗੇ। ਸੁਸ਼ੀਲ ਕੁਮਾਰ ਦਾ ਬਿਹਾਰ ਵਿੱਚ ਅਧਿਆਪਕ ਦੇ ਤੌਰ ‘ਤੇ ਚੋਣ ਹੋਈ ਹੈ। ਸੁਸ਼ੀਲ ਕੀਮਰ ਮੋਤੀਹਾਰੀ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਨੂੰ ਇਹ ਸਫਲਤਾ ਪਹਿਲੀ ਹੀ ਕੋਸ਼ਿਸ਼ ਵਿੱਚ ਮਿਲੀ ਹੈ। ਉਨ੍ਹਾਂ ਦੀ ਪੋਸਟਿੰਗ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਵਿੱਚ ਹੀ ਹੋਈ ਹੈ। ਬੀਪੀਐੱਸਸੀ ਵਿੱਚ ਉਨ੍ਹਾਂ ਨੂੰ 119 ਵਾਂ ਰੈਂਕ ਮਿਲਿਆ ਹੈ। ਸੁਸ਼ੀਲ ਕੁਮਾਰ ਦੀ ਸਫਲਤਾ ‘ਤੇ ਤਮਾਮ ਲੋਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।
ਦੱਸ ਦੇਈਏ ਕਿ ਇਹ ਓਹੀ ਸੁਸ਼ੀਲ ਕੁਮਾਰ ਹਨ ਜਿਨ੍ਹਾਂ ਨੇ ਇੱਕ ਸਮੇਂ KBC ਦੇ ਸੀਜ਼ਨ 5 ਵਿੱਚ 5 ਕਰੋੜ ਜਿੱਤ ਕੇ ਹੈਰਾਨ ਕਰ ਦਿੱਤਾ ਸੀ। ਇਸ ਸਮੇਂ ਅਮਿਤਾਭ ਬੱਚਨ ਦੇ ਸਵਾਲਾਂ ਦਾ ਜਵਾਬ ਦੇਣ ਨੂੰ ਲੈ ਕੇ ਉਨ੍ਹਾਂ ਨੇ ਖੂਬ ਪ੍ਰਸ਼ੰਸਾ ਲੁੱਟੀ ਸੀ। ਅਧਿਆਪਕ ਬਣਨ ਤੋਂ ਬਾਅਦ ਹੁਣ ਸੁਸ਼ੀਲ ਬੱਚਿਆਂ ਨੂੰ ਪੜ੍ਹਾਈ ਦੇ ਟਿਪਸ ਦੇਣਗੇ। ਸੁਸ਼ੀਲ ਕੁਮਾਰ ਦੀ ਚੋਣ 11ਵੀਂ ਤੇ 12ਵੀਂ ਦੇ Psychology ਵਿਸ਼ੇ ਵਿੱਚ ਸਕੂਲ ਦੇ ਅਧਿਆਪਕ ਦੇ ਅਹੁਦੇ ‘ਤੇ ਹੋਇਆ ਹੈ।
ਦੱਸ ਦੇਈਏ ਕਿ ਸੁਸ਼ੀਲ ਬਹੁਤ ਹੀ ਸਾਧਾਰਨ ਪਰਿਵਾਰ ਤੋਂ ਹੈ। ਉਨ੍ਹਾਂ ਨੇ ਮਨਰੇਗਾ ਵਿੱਚ ਕੰਪਿਊਟਰ ਓਪ੍ਰੇਟਰ ਦੇ ਤੌਰ ‘ਤੇ ਵੀ ਨੌਕਰੀ ਕੀਤੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਕਰੋੜਪਤੀ ਬਣਨ ਤੋਂ ਬਾਅਦ ਵੀ ਉਹ ਸਾਦਗੀ ਨਾਲ ਹੀ ਆਪਣਾ ਜੀਵਨ ਬਤੀਤ ਕਰ ਰਹੇ ਹਨ। ਸਮਾਜ ਵਿੱਚ ਕਈ ਲੋਕ ਉਨ੍ਹਾਂ ਨੂੰ ਪ੍ਰੇਰਣਾ ਸਰੋਤ ਮੰਨਦੇ ਹਨ। ਉਹ ਇਸ ਸਮੇ PhD ਵੀ ਕਰ ਰਹੇ ਹਨ। ਬੀਪੀਐੱਸਸੀ ਵਿੱਚ ਸਫਲਤਾ ਦਾ ਪਰਚਮ ਲਹਿਰਾਉਣ ਤੋਂ ਬਾਅਦ ਸੁਸ਼ੀਲ ਕੁਮਾਰ ਨੇ ਸੋਸ਼ਲ ਮੀਡੀਆ ‘ਤੇ ਖਿਸ਼ੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਹੋਣਾ ਇੱਕ ਵੱਡੀ ਜ਼ਿੰਮੇਵਾਰੀ ਹੈ ਤੇ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਹਾਰ ਦੇ ਪਰਿਵਾਰਾਂ ਵਿੱਚ ਸਰਕਾਰੀ ਨੌਕਰੀ ਦਾ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ : –