ਭਾਰਤ ਦੀ ਮਹਿਲਾ ਪੈਰਾ ਐਥਲੀਟ ਦੀਪਤੀ ਜੀਵਾਂਜੀ ਨੇ ਪੈਰਿਸ ਪੈਰਾਲੰਪਿਕ 2024 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ । ਦੀਪਤੀ ਦੀ ਇਸ ਉਪਲਬਧੀ ‘ਤੇ ਪੂਰੇ ਦੇਸ਼ ਨੂੰ ਮਾਣ ਹੈ । ਉਨ੍ਹਾਂ ਨੇ ਮਹਿਲਾਵਾਂ ਦੀ 400 ਮੀਟਰ ਟੀ-20 ਮੁਕਾਬਲੇ ਦੇ ਫਾਈਨਲ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਨੂੰ 16ਵਾਂ ਤਮਗਾ ਦਿਵਾਇਆ ਸੀ । ਇਸ ਪੈਰਾ-ਅਥਲੀਟ ਨੇ ਇਹ ਦੌੜ 55.82 ਸਕਿੰਟਾਂ ਵਿੱਚ ਪੂਰੀ ਕੀਤੀ ਸੀ। ਤੇਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਨੇ ਦੀਪਤੀ ਲਈ 1 ਕਰੋੜ ਰੁਪਏ ਦਾ ਨਕਦ ਇਨਾਮ, ਵਾਰੰਗਲ ਵਿੱਚ 500 ਵਰਗ ਗਜ਼ ਜ਼ਮੀਨ ਅਤੇ ਗਰੁੱਪ ਦੋ ਸਰਵਿਸ ਵਿੱਚ ਸਰਕਾਰੀ ਨੌਕਰੀ ਦਾ ਐਲਾਨ ਕੀਤਾ।
ਦੀਪਤੀ ਜੀਵਾਂਜੀ ਨੇ ਪੈਰਿਸ ਤੋਂ ਪਰਤਣ ਤੋਂ ਬਾਅਦ ਮੁੱਖ ਮੰਤਰੀ ਏ ਰੇਵੰਤ ਰੈਡੀ ਨਾਲ ਮੁਲਾਕਾਤ ਕੀਤੀ । ਰੈੱਡੀ ਨੇ ਉਨ੍ਹਾਂ ਦੇ ਕੋਚ ਐੱਨ ਰਮੇਸ਼ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ, ਜੋ ਕਿ ਦਰੋਣਾਚਾਰੀਆ ਪੁਰਸਕਾਰ ਜੇਤੂ ਹੈ । ਪਿੰਡ ਵਾਲੇ ਦੀਪਤੀ ਨੂੰ ‘ਪਿਚੀ ਕੋਠੀ’ ਕਹਿ ਕੇ ਚਿੜਾਉਂਦੇ ਸਨ। ਉਨ੍ਹਾਂ ਦਾ ਜਨਮ ਸੂਰਜ ਗ੍ਰਹਿਣ ਦੌਰਾਨ ਹੋਇਆ ਸੀ। ਉਸ ਦਾ ਸਿਰ ਬਹੁਤ ਵੱਡਾ ਸੀ ਜਦਕਿ ਉਸ ਦਾ ਨੱਕ ਅਤੇ ਬੁੱਲ੍ਹ ਵੀ ਅਸਧਾਰਨ ਸਨ।
ਦੀਪਤੀ ਜੀਵਾਂਜੀ ਨੇ ਇਹ ਦਿਖਾਇਆ ਕਿ ਜੇਕਰ ਤੁਹਾਡੇ ਅੰਦਰ ਕੁਝ ਕਰਨ ਦੀ ਇੱਛਾ ਸ਼ਕਤੀ ਹੈ ਤਾਂ ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ । ਸ਼ੁਰੂਆਤ ਵਿੱਚ ਇੰਨੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਦੀਪਤੀ ਨੇ ਹਿੰਮਤ ਨਹੀਂ ਮੰਨੀ ਅਤੇ ਪੈਰਿਸ ਤੋਂ ਤਮਗਾ ਲੈ ਕੇ ਪਰਤੀ ਹੈ । ਦੀਪਤੀ ਦੇ ਲਈ ਇਹ ਤਮਗਾ ਇਸ ਲਈ ਵੀ ਖਾਸ ਹੈ ਕਿਉਂਕਿ ਉਹ ਪਹਿਲੀ ਵਾਰ ਪੈਰਾਲੰਪਿਕ ਵਿੱਚ ਗਈ ਸੀ। ਇਸ ਤੋਂ ਪਹਿਲਾਂ ਉਸ ਨੇ ਜਾਪਾਨ ਵਿੱਚ ਵਿਸ਼ਵ ਅਥਲੈਟਿਕਸ ਪੈਰਾ ਚੈਂਪੀਅਨਸ਼ਿਪ ਵਿੱਚ ਦੇਸ਼ ਨੂੰ ਪਹਿਲਾ ਸੋਨ ਤਗਮਾ ਦਿਵਾਇਆ ਸੀ।
ਦੱਸ ਦੇਈਏ ਕਿ ਦੀਪਤੀ ਦਾ ਜਨਮ ਆਂਧਰਾ ਪ੍ਰਦੇਸ਼ ਦੇ ਵਾਰੰਗਲ ਜ਼ਿਲ੍ਹੇ ਦੇ ਪਿੰਡ ਕਲੇਡਾ ਵਿੱਚ ਹੋਇਆ ਸੀ। ਦੀਪਤੀ Intellectual Disability ਨਾਲ ਪੈਦਾ ਹੋਈ ਸੀ। ਕੁਝ ਦਿਨ ਪਹਿਲਾਂ ਦੀਪਤੀ ਦੀ ਮਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਦੀ ਧੀ ਬਹੁਤ ਘੱਟ ਬੋਲਦੀ ਸੀ । ਜਦੋਂ ਪਿੰਡ ਦੇ ਬੱਚੇ ਉਸ ਨੂੰ ਛੇੜਦੇ ਸਨ ਤਾਂ ਉਹ ਆਪਣੀ ਮਾਂ ਦੇ ਸਾਹਮਣੇ ਬਹੁਤ ਰੋਇਆ ਕਰਦੀ ਸੀ।
ਵੀਡੀਓ ਲਈ ਕਲਿੱਕ ਕਰੋ -: