TMC ਨੇਤਾ ਮਹੂਆ ਮੋਇਤਰਾ ਨੇ ਅੱਜ ਆਪਣਾ ਸਰਕਾਰੀ ਬੰਗਲਾ ਖਾਲੀ ਕਰ ਦਿੱਤਾ ਹੈ। ਮਹੂਆ ਮੋਇਤਰਾ ਦੇ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਮਹੂਆ ਨੇ ਕਬਜ਼ੇ ਵਾਲੇ ਮਕਾਨ ਨੰਬਰ 9 ਬੀ ਟੈਲੀਗ੍ਰਾਫ ਲੇਨ ਨੂੰ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ ਗਿਆ। ਬੰਗਲੇ ਨੂੰ ਮਹੂਆ ਦੇ ਵਕੀਲਾਂ ਵੱਲੋਂ ਅਸਟੇਟ ਡਾਇਰੈਕਟੋਰੇਟ ਨੂੰ ਸੌਂਪ ਦਿੱਤਾ ਗਿਆ। ਹੁਣ ਅਧਿਕਾਰੀ ਬੰਗਲੇ ਦਾ ਨਿਰੀਖਣ ਕਰ ਰਹੇ ਹਨ । ਵਕੀਲਾਂ ਨੇ ਕਿਹਾ ਕਿ ਅਧਿਕਾਰੀਆਂ ਦੇ ਆਉਣ ਤੋਂ ਪਹਿਲਾਂ ਹੀ ਬੰਗਲਾ ਖਾਲੀ ਕਰ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਮਹੂਆ ਨੂੰ 16 ਜਨਵਰੀ ਨੂੰ ਦੂਜੀ ਵਾਰ ਡੀਓਆਈ ਨੇ ਬੰਗਲਾ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਸੀ। ਮਹੂਆ ਨੂੰ ਪਿਛਲੇ ਮਹੀਨੇ ਲੋਕ ਸਭਾ ਤੋਂ ਕੱਢ ਦਿੱਤਾ ਗਿਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਸਾਂਸਦ ਦੇ ਰੂਪ ਵਿੱਚ ਅਲਾਟ ਸਰਕਾਰੀ ਬੰਗਲੇ ਵਿੱਚੋਂ TMC ਨੇਤਾ ਨੂੰ ਬੇਦਖਲ ਕਰਨ ਦੇ ਲਈ ਇੱਕ ਟੀਮ ਭੇਜੀ ਗਈ ਸੀ।
ਵੀਰਵਾਰ ਨੂੰ ਮੋਇਤਰਾ ਨੂੰ ਦਿੱਲੀ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਸੀ। ਉਨ੍ਹਾਂ ਨੇ ਕੋਰਟ DoE ਨੋਟਿਸ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਦੇ ਲਈ ਕਿਹਾ ਗਿਆ ਸੀ। ਜਸਟਿਸ ਗਿਰੀਸ਼ ਕਥਪਾਲਿਆ ਨੇ ਕਿਹਾ ਕਿ ਅਦਾਲਤ ਦੇ ਸਾਹਮਣੇ ਕੋਈ ਖਾਸ ਨਿਯਮ ਨਹੀਂ ਲਿਆਂਦਾ ਗਿਆ ਹੈ ਜੋ ਸੰਸਦ ਮੈਂਬਰਾਂ ਨੂੰ ਵਿਧਾਇਕ ਬਣਨ ਦੇ ਬਾਅਦ ਉਨ੍ਹਾਂ ਦੇ ਸਰਕਾਰੀ ਰਿਹਾਇਸ਼ ਤੋਂ ਬੇਦਖਲ ਕਰਨ ਨਾਲ ਸਬੰਧਿਤ ਹੋਵੇ ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”