ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਮੁੰਬਈ ਦੀਆਂ ਜੁੜਵਾਂ ਭੈਣਾਂ ਨੇ ਇੱਕ ਸ਼ਖਸ ਨਾਲ ਵਿਆਹ ਰਚਾ ਲਿਆ। ਦੋਨੋ ਭੈਣਾਂ ਪੇਸ਼ੇ ਤੋਂ IT ਇੰਜੀਨੀਅਰ ਹਨ। ਇਸ ਵਿਆਹ ਸਮਾਗਮ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਲਾੜੇ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਵੀਡੀਓ ਸਾਹਮਣ ਆਉਣ ਤੋਂ ਬਾਅਦ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਮਾਲਸ਼ਿਰਸ ਤਹਿਸੀਲ ਵਿੱਚ ਵਿਆਹ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ।
ਇਸ ਮਾਮਲੇ ਵਿੱਚ ਪੁਲਿਸ ਨੇ ਧਾਰਾ 494 ਦੇ ਤਹਿਤ ਲਾੜੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸ਼ਖਸ ਨੇ 36 ਸਾਲਾ ਜੁੜਵਾ ਭੈਣਾਂ ਨਾਲ ਵਿਆਹ ਰਚਾਇਆ, ਜੋ IT ਪੇਸ਼ੇਵਰ ਹਨ। ਲਾੜਾ ਤੇ ਲਾੜੀ ਦੇ ਪਰਿਵਾਰ ਦੇ ਲੋਕ ਇਸ ਤਰ੍ਹਾਂ ਦੇ ਵਿਆਹ ਲਈ ਸਹਿਮਤ ਹੋ ਗਏ ਸਨ। ਕੁਝ ਦਿਨ ਪਹਿਲਾਂ ਆਪਣੇ ਪਿਤਾ ਦੇ ਦਿਹਾਂਤ ਮਗਰੋਂ ਦੋਵੇਂ ਕੁੜੀਆਂ ਆਪਣੀ ਮਾਂ ਨਾਲ ਰਹਿ ਰਹੀਆਂ ਸਨ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਉਸ ਦੀ ਮਾਂ ਦੀ ਤਬੀਅਤ ਅਚਾਨਕ ਵਿਗੜ ਗਈ ਸੀ । ਉਸ ਦੌਰਾਨ ਅਤੁਲ ਨੇ ਰਿੰਕੀ-ਪਿੰਕੀ ਦੀ ਮਾਂ ਨੂੰ ਹਸਪਤਾਲ ਲਿਜਾਣ ਵਿੱਚ ਮਦਦ ਕੀਤੀ ਸੀ । ਜਿਸ ਤੋਂ ਬਾਅਦ ਅਤੁਲ ਪਿੰਕੀ ਅਤੇ ਰਿੰਕੀ ਦੇ ਨੇੜੇ ਆ ਗਿਆ। ਹੁਣ ਤਿੰਨਾਂ ਨੇ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਕਰਵਾ ਲਿਆ ਹੈ। ਜਦੋਂ ਉਨ੍ਹਾਂ ਦੇ ਵਿਆਹ ਦੀ ਵੀਡੀਉ ਵਾਇਰਲ ਹੋਈ ਤਾਂ ਇਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਲਾੜੇ ਵਿਰੁੱਧ ਧਾਰਾ 494 ਤਹਿਤ ਮਾਮਲਾ ਦਰਜ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: