ਕੇਂਦਰ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਦਾ ਟਵਿੱਟਰ ਹੈਂਡਲ ਹੈਕ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੈਕਰਾਂ ਨੇ ਵੀਰਵਾਰ ਸਵੇਰੇ ਜਲ ਸ਼ਕਤੀ ਮੰਤਰਾਲੇ ਦਾ ਟਵਿੱਟਰ ਹੈਂਡਲ ਹੈਕ ਕੀਤਾ ਹੈ। ਸਿਕਓਰਿਟੀ ਏਜੰਸੀ ਤੇ ਸਾਈਬਰ ਐਕਸਪਰਟ ਟਵਿੱਟਰ ਹੈਂਡਲ ਹੈਕਿੰਗ ਨਾਲ ਜੁੜੇ ਮਾਮਲਿਆਂ ਦੀ ਜਾਂਚ ਵਿੱਚ ਜੁੱਟ ਗਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ AIIMS ਦੇ ਸਰਵਰ ‘ਤੇ ਵੀ ਸਾਈਬਰ ਅਟੈਕ ਕੀਤਾ ਗਿਆ ਸੀ। ਜਿਸ ਤੋਂ ਬਾਅਦ ਹੈਕਰਾਂ ਨੇ ਸੰਸਥਾਂ ਤੋਂ ਕ੍ਰਿਪਟੋਕਰੰਸੀ ਵਿੱਚ 200 ਕਰੋੜ ਰੁਪਏ ਦੀ ਮੰਗ ਕੀਤੀ ਸੀ। ਹਾਲਾਂਕਿ ਪੁਲਿਸ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ ਤੇ ਸਰਵਰ ਠੱਪ ਹੋਣ ਕਾਰਨ ਕਈ ਦਿਨਾਂ ਤੱਕਕੇ ਸਾਰੇ ਕੰਮ ਮੈਨੂਅਲ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਦਿੱਲੀ ਏਮਜ਼ ਦਾ ਮੁਖ ਸਰਵਰ 23 ਨਵੰਬਰ ਨੂੰ ਡਾਊਨ ਹੋ ਗਿਆ ਸੀ। ਪੰਜੀਕਰਨ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਮੁਖ ਸਰਵਰ ਦਾਊਂ ਹੋਣ ਨਾਲ ਆਨਲਾਈਨ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈਆਂ ਸਨ। ਪਰਚੀ ਬਣਨ ਤੇ ਰਿਪੋਰਟ ਸਣੇ ਹੋਰ ਸਾਰੇ ਕੰਮ ਪ੍ਰਭਾਵਿਤ ਹੋਣ ਨਾਲ ਹਜ਼ਾਰਾਂ ਮਰੀਜ਼ ਪਰੇਸ਼ਾਨ ਹੋਏ। ਸਰਵਰ ਬੁੱਧਵਾਰ ਦੇਰ ਸ਼ਾਮ ਤੱਕ ਠੱਪ ਪਿਆ ਰਿਹਾ। ਜਿਸ ਤੋਂ ਬਾਅਦ ਦਿੱਲੀ ਪੁਲਿਸ ਤੇ ਗ੍ਰਹਿ ਮੰਤਰਾਲੇ ਦੇ ਪ੍ਰਤੀਨਿਧੀ ਜਾਂਚ ਵਿੱਚ ਜੁੱਟ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: