ਦੇਸ਼ ਵਿੱਚ ਇਲੈਕਟ੍ਰਿਕ ਗੱਡੀਆਂ ਦੀ ਡਿਮਾਂਡ ਤੇ ਵਿਕਰੀ ਦੋਵੇਂ ਹੀ ਤੇਜ਼ੀ ਨਾਲ ਵੱਧ ਰਹੀਆਂ ਹਨ। ਅਜਿਹੇ ਵਿੱਚ ਆਟੋ ਸੈਕਟਰ ਨੂੰ ਇਸ ਵਾਰ ਆਮ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਸੀ। ਇਲੈਕਟ੍ਰਿਕ ਗੱਡੀਆਂ ਦੇ ਨਿਰਮਾਤਾਵਾਂ ਦੀ ਵੀ ਮੰਗ ਸੀ ਕਿ ਬੈਟਰੀਆਂ ‘ਤੇ ਲਾਗੂ ਹੋਣ ਵਾਲੀ ਕਸਟਮ ਡਿਊਟੀ ਤੋਂ ਥੋੜ੍ਹੀ ਰਾਹਤ ਮਿਲੇ। ਅੱਜ ਵਿੱਤ ਮੰਤਰੀ ਨਿਰਮਲ ਸੀਤਾਰਮਨ ਨੇ ਆਮ ਬਜਟ ਨੂੰ ਪੇਸ਼ ਕਰਨ ਦੌਰਾਨ ਇਲੈਕਟ੍ਰੋਨਿਕ ਗੱਡੀਆਂ ਵਿੱਚ ਵਰਤੀਆਂ ਜਾਣ ਵਾਲੀਆਂ ਲਿਥੀਅਮ ਬੈਟਰੀਆਂ ‘ਤੇ ਲੱਗਣ ਵਾਲੀ ਕਸਟਮ ਡਿਊਟੀ ਨੂੰ ਘੱਟ ਕਰਨ ਦਾ ਐਲਾਨ ਕੀਤਾ ਹੈ। ਜਿਸ ਨਾਲ ਇਲੈਕਟ੍ਰਿਕ ਗੱਡੀਆਂ ਸਸਤੀਆਂ ਹੋਣਗੀਆਂ ।
ਵਿੱਤ ਮੰਤਰੀ ਨੇ ਕਿਹਾ ਕਿ ਇਲੈਕਟ੍ਰਿਕ ਗੱਡੀਆਂ ਵਿੱਚ ਵਰਤੀਆਂ ਜਾਣ ਵਾਲੀਆਂ ਬੈਟਰੀਆਂ ‘ਤੇ ਲੱਗਣ ਵਾਲੀ ਕਸਟਮ ਡਿਊਟੀ ਨੂੰ ਘੱਟ ਕਰ ਕੇ 13 ਫ਼ੀਸਦੀ ਕਰ ਦਿੱਤਾ ਗਿਆ ਹੈ। ਇਸ ਸਤੋਂ ਇਲਾਵਾ ਕੁਦਰਤੀ ਗੈਸ, ਬਾਇਓਗੈਸ ਦੀ ਵੀ ਕਸਟਮ ਡਿਊਟੀ ‘ਤੇ ਛੋਟ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਲੰਬੇ ਸਮੇਂ ਤੋਂ ਪੈਟਰੋਲ-ਡੀਜ਼ਲ ‘ਤੇ ਨਿਰਭਰਤਾ ਘੱਟ ਕਰਨ ਤੇ ਇਲੈਕਟ੍ਰਿਕ ਗੱਡੀਆਂ ਦੀ ਵਰਤੋਂ ਨੂੰ ਵਧਾਵਾ ਦੇਣ ‘ਤੇ ਜ਼ੋਰ ਦੇ ਰਹੀ ਹੈ। ਅਜਿਹੇ ਵਿੱਚ ਆਮ ਬਜਟ ਵਿੱਚ ਬੈਟਰੀਆਂ ਦੀ ਕਸਟਮ ਡਿਊਟੀ ਵਿੱਚ ਛੋਟ ਦਿੱਤੀਆਂ ਜਾਣ ਵਾਲੀਆਂ ਇਲੈਕਟ੍ਰਿਕ ਗੱਡੀਆਂ ਦੇ ਸਸਤੇ ਹੋਣ ਦੀ ਰੂਪ ਰੇਖਾ ਤਿਆਰ ਹੋ ਚੁੱਕੀ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਜ਼ਮੀਨੀ ਪਾਣੀ ਬਚਾਉਣ ਲਈ ਨਿਯਮ ਅੱਜ ਤੋਂ ਲਾਗੂ, ਪਾਣੀ ਕੱਢਣ ‘ਤੇ ਲੱਗਣਗੇ ਪੈਸੇ, ਜਾਣੋ ਰੇਟ
ਲਿਥੀਅਮ-ਆਇਨ ਬੈਟਰੀ ਪੈਕ ਤੇ ਸੇਲ ‘ਤੇ GST 18 ਫ਼ੀਸਦੀ ਤੋਂ ਘਟਾ ਕੇ 13 ਫ਼ੀਸਦੀ ਕਰ ਦਿੱਤੀ ਗਈ ਹੈ। ਇਹ ਜਾਨਣਾ ਜ਼ਰੂਰੀ ਹੈ ਕਿ ਮੌਜੂਦਾ ਸਮੇਂ ਵਿੱਚ ਲਿਥੀਅਮ ਸੇਲ ਭਾਰਤ ਵਿੱਚ ਨਹੀਂ ਬਣਦੀਆਂ। ਦੱਸ ਦੇਈਏ ਕਿ ਸਾਲ 2020 ਵਿੱਚ ਭਾਰਤ ਵਿੱਚ ਲਿਥੀਅਮ-ਆਇਨ ਬੈਟਰੀ ਦਾ ਬਾਜ਼ਾਰ 1.66 ਬਿਲੀਅਨ ਡਾਲਰ ਸੀ। 2022-27 ਦੀ ਮਿਆਦ ਦੌਰਾਨ 17.23 ਫ਼ੀਸਦੀ ਦੀ ਸੀਏਜੀਆਰ ਦੇ ਨਾਲ ਵਧ ਕੇ 4.85 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ।
ਵੀਡੀਓ ਲਈ ਕਲਿੱਕ ਕਰੋ -: