UP ‘ਚ ਕਾਂਵੜ ਯਾਤਰਾ ਦੇ ਰੂਟ ‘ਤੇ ਪੈਣ ਵਾਲੀਆਂ ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਨੂੰ ਮਾਲਕ ਦਾ ਨਾਮ ਅਤੇ ਪਛਾਣ ਲਿਖਣਾ ਜ਼ਰੂਰੀ ਹੋਵੇਗਾ। ਸ਼ੁੱਕਰਵਾਰ ਨੂੰ UP ਦੇ CM ਯੋਗੀ ਨੇ ਇਹ ਹੁਕਮ ਦਿੱਤਾ। ਸਰਕਾਰ ਦਾ ਕਹਿਣਾ ਹੈ ਕਿ ਕਾਂਵੜ ਯਾਤਰੀਆਂ ਦੀ ਆਸਥਾ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਇਹ ਫੈਸਲਾ ਲਿਆ ਗਿਆ ਹੈ ।ਇਸ ਤੋਂ ਇਲਾਵਾ ਹਲਾਲ ਸਰਟੀਫਿਕੇਸ਼ਨ ਵਾਲੇ ਪ੍ਰੋਡਕਟ ਵੇਚਣ ਵਾਲਿਆਂ ‘ਤੇ ਵੀ ਕਾਰਵਾਈ ਹੋਵੇਗੀ।
ਦੱਸ ਦੇਈਏ ਕਿ ਇਹ ਫੈਸਲਾ ਪਹਿਲਾਂ ਮੁਜ਼ੱਫਰਨਗਰ ਪੁਲਿਸ ਨੇ ਲਿਆ ਅਤੇ ਫਿਰ ਸਹਾਰਨਪੁਰ ਡਿਵੀਜ਼ਨ ਦੇ ਡੀਆਈਜੀ ਨੇ ਹੁਕਮ ਜਾਰੀ ਕੀਤਾ ਕਿ ਸ਼ਾਮਲੀ, ਮੁਜ਼ੱਫਰਨਗਰ ਅਤੇ ਸਹਾਰਨਪੁਰ ਦੇ ਸਾਰੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰ ਨੇਮ ਪਲੇਟਾਂ ਲਗਾਉਣੀਆਂ ਪੈਣਗੀਆਂ। ਹਾਲਾਂਕਿ ਜਦੋਂ ਇਸ ਮਾਮਲੇ ਵਿੱਚ ਵਿਵਾਦ ਵਧਿਆ ਤਾਂ ਮੁਜ਼ੱਫਰਨਗਰ ਪੁਲਿਸ ਨੇ ਆਪਣਾ ਫੈਸਲਾ ਵਾਪਸ ਲੈ ਲਿਆ। ਪਰ ਹੁਣ ਸੀਐਮ ਯੋਗੀ ਵੱਲੋਂ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਖੇਤ ‘ਚ ਪਾਣੀ ਲਗਾ ਰਹੇ ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ, ਜ਼ਮੀਨ ਠੇਕੇ ‘ਤੇ ਲੈਣ ਦੀ ਸੀ ਰੰਜਿਸ਼
ਮੁਜ਼ੱਫਰਨਗਰ ਦੇ ਪੁਲਸ ਮੁਖੀ ਅਭਿਸ਼ੇਕ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਸਾਵਣ ਮਹੀਨੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਕਾਂਵੜ ਯਾਤਰਾ ਦਾ ਲਗਭਗ 240 ਕਿਲੋਮੀਟਰ ਦਾ ਰਸਤਾ ਜ਼ਿਲ੍ਹੇ ਵਿੱਚ ਪੈਂਦਾ ਹੈ। ਰੂਟ ‘ਤੇ ਸਥਿਤ ਹੋਟਲਾਂ, ਢਾਬਿਆਂ ਅਤੇ ਗੱਡੀਆਂ ਸਮੇਤ ਸਾਰੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ ਆਪਣੇ ਮਾਲਕਾਂ ਜਾਂ ਇਨ੍ਹਾਂ ਦੁਕਾਨਾਂ ‘ਤੇ ਕੰਮ ਕਰਨ ਵਾਲਿਆਂ ਦੇ ਨਾਂ ਦਿਖਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਲਕੀ ਇਹ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ ਕਿ ਇਸ ਵਿੱਚ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਪੈਦਾ ਨਾ ਹੋਵੇ।
ਦੱਸ ਦੇਈਏ ਕਿ ਭਗਵਾਨ ਸ਼ਿਵ ਦੇ ਭਗਤ ਹਰ ਸਾਲ ਕਾਂਵੜ ਯਾਤਰਾ ‘ਤੇ ਜਾਂਦੇ ਹਨ। ਇਹ ਪਵਿੱਤਰ ਯਾਤਰਾ ਸਾਵਣ ਦੇ ਮਹੀਨੇ ਵਿੱਚ ਸ਼ੁਰੂ ਹੁੰਦੀ ਹੈ। ਇਸ ਯਾਤਰਾ ਵਿੱਚ ਕਾਂਵੜੀਏ ਭਗਵੇਂ ਕੱਪੜੇ ਪਾ ਕੇ ਇਹ ਯਾਤਰਾ ਕਰਦੇ ਹਨ। ਇਸ ਸਾਲ ਇਹ ਪਵਿੱਤਰ ਯਾਤਰਾ 22 ਜੁਲਾਈ 2024 ਤੋਂ ਸ਼ੁਰੂ ਹੋ ਰਹੀ ਹੈ। ਇਸ ਯਾਤਰਾ ਨੂੰ ਲੈ ਕੇ ਯੂਪੀ ਤੇ ਉੱਤਰਾਖੰਡ ਵਿੱਚ ਖਾਸ ਇੰਤਜ਼ਾਮ ਕੀਤੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: