ਉੱਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਰਾਤ ਇੱਕ ਬੱਸ 500 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ । ਇਸ ਹਾਦਸੇ ਵਿੱਚ 25 ਲੋਕਾਂ ਦੀ ਮੌਤ ਹੋ ਗਈ ਹੈ । ਇਹ ਬੱਸ ਬਰਾਤੀਆਂ ਨੂੰ ਲੈ ਕੇ ਹਰਿਦੁਆਰ ਦੇ ਲਾਲਢਾਂਗ ਤੋਂ ਕਾੜਾਗਾਓਂ ਜਾ ਰਹੀ ਸੀ । ਸਿਮੜੀ ਪਿੰਡ ਨੇੜੇ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਖੱਡ ਵਿੱਚ ਜਾ ਡਿੱਗੀ।
ਇਹ ਹਾਦਸਾ ਖਰਾਬ 8 ਵਜੇ ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਬੀਰੋਖਾਲ ਇਲਾਕੇ ਵਿੱਚ ਵਾਪਰਿਆ । ਰਾਤ ਹੋਣ ਕਾਰਨ ਬਚਾਅ ਕਾਰਜ ਵਿੱਚ ਦਿੱਕਤ ਆਈ । ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਸਥਾਨਕ ਲੋਕ ਪਹੁੰਚ ਗਏ ਅਤੇ ਬਚਾਅ ਕਾਰਜ ਵਿੱਚ ਮਦਦ ਕੀਤੀ । ਹਨੇਰਾ ਹੋਣ ਕਾਰਨ ਮੋਬਾਈਲ ਦੀ ਫਲੈਸ਼ ਲਾਈਟ ਨਾਲ ਲਾਸ਼ਾਂ ਅਤੇ ਜ਼ਖ਼ਮੀਆਂ ਦੀ ਭਾਲ ਕੀਤੀ ਗਈ।
ਡੀਜੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੱਸ 500 ਮੀਟਰ ਖੱਡ ਵਿੱਚ ਡਿੱਗ ਗਈ । ਇਸ ਹਾਦਸੇ ਵਿੱਚ ਹੁਣ ਤੱਕ 6 ਲੋਕਾਂ ਨੂੰ ਬਚਾ ਕੇ ਹਸਪਤਾਲ ਭੇਜਿਆ ਜਾ ਚੁੱਕਿਆ ਹੈ । ਐਸਡੀਆਰਐਫ ਕੋਟਦੁਆਰ ਅਤੇ ਪੌੜੀ ਦੀਆਂ ਟੀਮਾਂ ਵੀ ਬਚਾਅ ਲਈ ਮੌਕੇ ‘ਤੇ ਪਹੁੰਚ ਗਈਆਂ । ਇਸ ਤੋਂ ਇਲਾਵਾ 40 ਤੋਂ 50 ਕਿਲੋਮੀਟਰ ਦੇ ਘੇਰੇ ਅੰਦਰ ਪੈਂਦੇ ਥਾਣਿਆਂ ਨੂੰ ਵੀ ਸੂਚਨਾ ਦੇ ਦਿੱਤੀ ਗਈ ਸੀ।
ਦੱਸ ਦੇਈਏ ਕਿ ਇਹ ਹਾਦਸਾ ਮੰਗਲਵਾਰ ਰਾਤ ਕਰੀਬ ਅੱਠ ਵਜੇ ਵਾਪਰਿਆ । SDRF ਨੂੰ ਧੁਮਾਕੋਟ ਤੋਂ 70 ਕਿਲੋਮੀਟਰ ਅੱਗੇ ਟਿਮਰੀ ਪਿੰਡ ਵਿੱਚ ਇੱਕ ਬਰਾਤ ਨਾਲ ਭਰੀ ਬੱਸ ਖੱਡ ਵਿੱਚ ਡਿੱਗਣ ਦੀ ਸੂਚਨਾ ਮਿਲੀ । ਇਹ ਬੱਸ ਲਾਲਢਾਂਗ ਹਰਿਦੁਆਰ ਤੋਂ ਕਾੜਾਗਾਓਂ ਜਾ ਰਹੀ ਸੀ । ਬੱਸ ਵਿੱਚ ਕਰੀਬ 45-50 ਲੋਕ ਸਵਾਰ ਸਨ । ਜਨਰਲ SDRF ਦੀਆਂ ਹਦਾਇਤਾਂ ’ਤੇ ਸ੍ਰੀਨਗਰ, ਕੋਟਦੁਆਰ, ਸਤਪੁਲੀ ਅਤੇ ਰੁਦਰਪੁਰ ਤੋਂ SDRF ਦੀਆਂ ਬਚਾਅ ਟੀਮਾਂ ਨੂੰ ਰਵਾਨਾ ਕੀਤਾ ਗਿਆ ਸੀ । ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ । ਬੱਸ ਵਿੱਚ ਕਰੀਬ 45 ਲੋਕ ਸਵਾਰ ਸਨ । ਬੱਸ ਡੂੰਘੀ ਖੱਡ ਵਿੱਚ ਡਿੱਗ ਗਈ ਹੈ । ਮੈਂ ਉੱਥੋਂ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ ।
ਵੀਡੀਓ ਲਈ ਕਲਿੱਕ ਕਰੋ -: