ਉੱਤਰਾਖੰਡ ਦੇ ਚਮੋਲੀ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਚਮੋਲੀ ਵਿੱਚ ਅਲਕਨੰਦਾ ਨਦੀ ਦੇ ਕਿਨਾਰੇ ਟ੍ਰਾਂਸਫਾਰਮਰ ਫਟਣ ਕਾਰਨ 10 ਲੋਕਾਂ ਦੀ ਮੌ.ਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖਮੀ ਹਨ। ਚਮੋਲੀ ਦੇ ਐੱਸਪੀ ਡੋਭਾਲ ਵੱਲੋਂ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ।
ਇਸ ਘਟਨਾ ਸਬੰਧੀ ਉੱਤਰਾਖੰਡ ਦੇ DGP ਅਸ਼ੋਕ ਕੁਮਾਰ ਨੇ ਦੱਸਿਆ ਕਿ ਹੁਣ ਤੱਕ 10 ਲੋਕਾਂ ਦੀ ਮੌ.ਤ ਹੋਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮ.ਰਨ ਵਾਲਿਆਂ ਵਿੱਚ ਪੀਪਲਕੋਟੀ ਦਾ ਆਊਟ ਪੋਸਟ ਇੰਚਾਰਜ ਵੀ ਸ਼ਾਮਿਲ ਹੈ। ਚਮੋਲੀ ਪੁਲਿਸ ਨੇ ਦੱਸਿਆ ਕਿ ਨਦੀ ਦੇ ਕਿਨਾਰੇ ਇੱਕ ਦੇਹ ਪਈ ਸੀ। ਜਿਸਨੂੰ ਦੇਖਣ ਦੇ ਲਈ ਲੋਕ ਉੱਥੇ ਗਏ ਸਨ। ਜਿਸ ਕਾਰਨ ਉਹ ਵੀ ਕਰੰਟ ਦੀ ਚਪੇਟ ਵਿੱਚ ਆ ਗਏ। ਦੱਸਿਆ ਜਾ ਰਿਹਾ ਹੈ ਕਿ ਨਦੀ ਦੇ ਕਿਨਾਰੇ ਨਮਾਮਿ ਗੰਗੇ ਪ੍ਰੋਜੈਕਟ ਦੇ ਤਹਿਤ ਕੰਮ ਚੱਲ ਰਿਹਾ ਸੀ। ਇੱਥੇ ਕਈ ਮਜਦੂਰ ਵੀ ਕਰੰਟ ਲੱਗਣ ਕਾਰਨ ਜ਼ਖਮੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਬਚਾਅ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: