ਵੰਦੇ ਭਾਰਤ ਐਕਸਪ੍ਰੈਸ ਇੱਕ ਵਾਰ ਫਿਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ । ਇਹ ਘਟਨਾ ਗੁਜਰਾਤ ਦੇ ਵਲਸਾਡ ਦੇ ਉਦਵਾੜਾ ਦੀ ਹੈ । ਜਿੱਥੇ ਅਚਾਨਕ ਇੱਕ ਗਾਂ ਟ੍ਰੈਕ ‘ਤੇ ਆ ਗਈ ਅਤੇ ਟ੍ਰੇਨ ਨਾਲ ਟਕਰਾ ਗਈ । ਇਸ ਤੋਂ ਬਾਅਦ ਵੰਦੇ ਭਾਰਤ ਐਕਸਪ੍ਰੈਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ । ਇਸ ਤੋਂ ਬਾਅਦ ਟ੍ਰੇਨ15-20 ਮਿੰਟ ਤੱਕ ਰੁਕੀ ਰਹੀ। ਇਸ ਦੌਰਾਨ ਸੰਜਨ ਰੇਲਵੇ ਸਟੇਸ਼ਨ ‘ਤੇ ਟ੍ਰੇਨ ਨੂੰ ਠੀਕ ਕੀਤਾ ਗਿਆ ਤੇ ਮੁੰਬਈ ਲਈ ਰਵਾਨਾ ਕੀਤਾ ਗਿਆ ।
ਵੰਦੇ ਭਾਰਤ ਐਕਸਪ੍ਰੈਸ ਵੀਰਵਾਰ ਨੂੰ ਗਾਂਧੀਨਗਰ ਤੋਂ ਮੁੰਬਈ ਜਾ ਰਹੀ ਸੀ । ਜਦੋਂ ਟ੍ਰੇਨ ਉਦਵਾੜਾ ਰੇਲਵੇ ਸਟੇਸ਼ਨ ਤੋਂ ਗੁਜ਼ਰ ਰਹੀ ਸੀ, ਉਦੋਂ ਇੱਕ ਗਾਂ ਨਾਲ ਉਸਦੀ ਟੱਕਰ ਹੋ ਗਈ। ਇਹ 5ਵੀਂ ਵਾਰ ਹੈ ਜਦੋਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਸ਼ਿਕਾਰ ਹੋਈ ਹੈ । ਇਸ ਤੋਂ ਪਹਿਲਾਂ ਵਲਸਾਡ ਜ਼ਿਲੇ ਦੇ ਅਤੁਲ ਵਿੱਚ ਵੰਦੇ ਭਾਰਤ ਟ੍ਰੇਨ ਹਾਦਸੇ ਦਾ ਸ਼ਿਕਾਰ ਹੋ ਗਈ ਸੀ।
ਇਹ ਵੀ ਪੜ੍ਹੋ: ਵੱਡੀ ਖਬਰ : ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ‘ਚ ਕੀਤਾ ਗਿਆ ਨਜ਼ਰਬੰਦ : ਸੂਤਰ
ਇਸ ਸਬੰਧੀ ਰੇਲਵੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਦੱਸਿਆ ਸੀ ਕਿ ਵੰਦੇ ਭਾਰਤ ਐਕਸਪ੍ਰੈੱਸ ਦੇ ਨੱਕ ਕੋਨ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ, ਤਾਂ ਜੋ ਇਹ ਟਕਰਾਉਣ ਤੋਂ ਬਾਅਦ ਵੀ ਟ੍ਰੇਨ ਅਤੇ ਇਸ ਵਿੱਚ ਬੈਠੇ ਯਾਤਰੀਆਂ ਨੂੰ ਨੁਕਸਾਨ ਨਾ ਪਹੁੰਚਣ ਦਵੇ । ਜ਼ਿਆਦਾਤਰ ਪ੍ਰੀਮੀਅਮ ਟ੍ਰੇਨਾਂ ਵਿੱਚ ਅਗਲੇ ਹਿੱਸੇ ਨੂੰ ਕੋਨ ਦੇ ਆਕਾਰ ਵਿੱਚ ਰੱਖਿਆ ਜਾਂਦਾ ਹੈ। ਇਹ ਹਿੱਸਾ ਮਜ਼ਬੂਤ ਫਾਈਬਰ ਪਲਾਸਟਿਕ ਦਾ ਬਣਿਆ ਹੁੰਦਾ ਹੈ । ਕਿਸੇ ਵੀ ਤਰ੍ਹਾਂ ਦੀ ਟੱਕਰ ਹੋਣ ‘ਤੇ ਸਿਰਫ ਸਾਹਮਣੇ ਵਾਲੇ ਕੋਨ ਸ਼ੇਪ ਵਾਲੇ ਹਿੱਸੇ ਨੂੰ ਹੀ ਨੁਕਸਾਨ ਪਹੁੰਚਦਾ ਹੈ। ਗੱਡੀ ਦੇ ਬਾਕੀ ਹਿੱਸੇ, ਚੇਚਿਸ ਤੇ ਇੰਜਣ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ।
ਵੀਡੀਓ ਲਈ ਕਲਿੱਕ ਕਰੋ -: