ਅੰਮ੍ਰਿਤਸਰ ਦੇ ਰਾਜਾਸਾਂਸੀ ‘ਤੋਂ ਇੱਕ ਦੁੱਖਦਾਈ ਖਬਰ ਸਾਹਮਣੇ ਆਈ ਹੈ। ਇੱਥੇ ਬੀਤੇ ਕੱਲ੍ਹ ਲਾਹੌਰ ਬ੍ਰਾਂਚ ਨਹਿਰ ਵਿੱਚ ਨਹਾਉਣ ਗਏ ਤਿੰਨ ਬੱਚੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ ਸਨ। ਤਿੰਨਾਂ ਬੱਚਿਆਂ ਦੀਆਂ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਨਾਲ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਜਾਣਕਾਰੀ ਅਨੁਸਾਰ 4 ਦੋਸਤ ਪਿੰਡ ਸਬਾਜਪੁਰਾ ਵਿਖੇ ਇਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਗਏ ਸਨ। ਇਸ ਦੌਰਾਨ ਅੱਤ ਦੀ ਗਰਮੀ ਤੋਂ ਛੁਟਕਾਰਾ ਪਾਉਣ ਲਈ ਬੱਚੇ ਲਾਹੌਰ ਬ੍ਰਾਂਚ ਨਹਿਰ ਵਿੱਚ ਨਹਾਉਣ ਸਮੇਂ ਪਾਣੀ ਵਿਚ ਰੁੜ੍ਹ ਗਏ। ਜਿਨ੍ਹਾਂ ’ਚੋਂ 1 ਬੱਚੇ ਨੂੰ ਸਥਾਨਕ ਲੋਕਾਂ ਨੇ ਬਚਾਅ ਲਿਆ, ਜਦੋਂਕਿ ਬਾਕੀ ਨਹਿਰ ’ਚ ਰੁੜ੍ਹ ਗਏ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਟੀਮ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ : ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਨੇ ਪੱਛਮੀ ਬੰਗਾਲ ਰੇਲ ਹਾ.ਦਸੇ ‘ਤੇ ਪ੍ਰਗਟਾਇਆ ਦੁੱਖ, ਹੈਲਪਲਾਈਨ ਨੰਬਰ ਕੀਤੇ ਜਾਰੀ
ਮੌਕੇ ’ਤੇ ਪਹੁੰਚੇ ਥਾਣਾ ਰਾਜਾਸਾਂਸੀ ਦੇ ਐੱਸ.ਐੱਚ.ਓ. ਕਰਮਪਾਲ ਸਿੰਘ, ਤਹਿਸੀਲਦਾਰ ਜਸਵਿੰਦਰ ਸਿੰਘ ਏ.ਡੀ.ਸੀ. ਅੰਮ੍ਰਿਤਸਰ ਨੇ ਪਹੁੰਚ ਕੇ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਅਤੇ 2 ਬੱਚਿਆਂ ਦੀਆਂ ਲਾਸ਼ਾਂ ਕੱਲ੍ਹ ਹੀ ਮਿਲ ਗਈਆਂ ਸਨ ਜਦਕਿ ਜਸਕਰਨ ਸਿੰਘ ਦੀ ਲਾਸ਼ ਦੀ ਭਾਲ ਗੋਤਾਖੋਰਾਂ ਵਲੋਂ ਜਾਰੀ ਸੀ। ਅੱਜ ਜਸਕਰਨ ਸਿੰਘ ਦਾ ਮ੍ਰਿਤਕ ਸਰੀਰ ਪਿੰਡ ਚਵਿੰਡਾ ਕਲਾਂ ਤੇ ਖ਼ੁਰਦ ਨਜ਼ਦੀਕ ਲਾਹੌਰ ਬਰਾਂਚ ਨਹਿਰ ਵਿਚੋਂ ਮਿਲਿਆ। ਪਿੰਡ ਵਾਸੀਆਂ ਦੀ ਮਦਦ ਨਾਲ ਜਸਕਰਨ ਸਿੰਘ ਦੇ ਮ੍ਰਿਤਕ ਸਰੀਰ ਨੂੰ ਨਹਿਰ ਵਿਚੋਂ ਬਾਹਰ ਕੱਢ ਕੇ ਪੁਲਿਸ ਨੂੰ ਸੌਂਪ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: