ਤਰਨ ਤਾਰਨ ਦੇ ਪਿੰਡ ਸੁਰ ਸਿੰਘ ਵਿੱਚ ਇੱਕ ਨੋਜਵੰਦੀ ਸ਼ੱਕੀ ਹਾਲਾਤ ਵਿੱਚ ਮ੍ਰਿਤਕ ਦੇਹ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। 22 ਸਾਲਾਂ ਨੌਜਵਾਨ ਰਾਤ ਦੀ ਰੋਟੀ ਖਾਣ ਤੋਂ ਬਾਅਦ ਸੈਰ ‘ਤੇ ਗਿਆ ਸੀ ਪਰ ਘਰ ਵਾਪਸ ਨਹੀਂ ਪਰਤਿਆ। ਸਵੇਰੇ ਉਸ ਦੀ ਦੇਹ ਸੜਕ ‘ਤੇ ਪਈ ਮਿਲੀ। ਪਰਿਵਾਰ ਵੱਲੋਂ ਨੌਜਵਾਨ ਦੇ ਕਤਲ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 22 ਸਾਲਾਂ ਨੌਜਵਾਨ ਮਹਾਂਵੀਰ ਸਿੰਘ ਸਪੁੱਤਰ ਸਰਦਾਰ ਸਵਿੰਦਰ ਸਿੰਘ ਜੋ ਕੇ ਮਜ਼ਦੂਰ ਦਾ ਪੁੱਤਰ ਹੈ ਆਪਣੀ ਦਿਹਾੜੀ ਕਰਕੇ ਘਰ ਵਾਪਸ ਆਇਆ ਸੀ। ਰਾਤ ਦੀ ਰੋਟੀ ਖਾਣ ਤੋਂ ਬਾਅਦ ਸੈਰ ਕਰਨ ਲਈ ਨਿਕਲਿਆ ਸੀ ਅਤੇ ਸਵੇਰ ਤੱਕ ਘਰ ਨਹੀਂ ਪਹੁੰਚਿਆ। ਸਵੇਰੇ ਉਸ ਦਾ ਮ੍ਰਿਤਕ ਸਰੀਰ ਦਾਣਾ ਮੰਡੀ ਦੇ ਕਰੀਬ ਸਾਹਮਣੇ ਹਸਪਤਾਲ ਦੇ ਪਿਆ ਮਿਲਦਾ ਹੈ। ਉਸ ਨੂੰ ਹਸਪਤਾਲ ਪਹੁੰਚਿਆ ਗਏ ਪਰ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਪਿੰਡ ਤਰਿੰਡਾ ਦੇ ਮੌਜੂਦਾ ਸਰਪੰਚ ਨੇ ਚੁੱਕਿਆ ਖੌਫਨਾਕ ਕਦਮ, ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਨ ਮਗਰੋਂ ਖੁਦ ਨੂੰ ਮਾਰੀ ਗੋਲੀ
ਪਰਿਵਾਰ ਦਾ ਖਦਸਾ ਹੈ ਕਿ ਕਿਸੇ ਨੇ ਉਨ੍ਹਾਂ ਦੇ ਲੜਕੇ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਹੈ। ਪੁਲਿਸ ਤਫਤੀਸ਼ ਦਰਮਿਆਨ ਕੁਝ ਵੀਡੀਓ ਸਾਹਮਣੇ ਆਈਆਂ ਹਨ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਥਾਣਾ ਭਿੱਖੀਵਿੰਡ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























