ਪੰਜਾਬ ਐਂਟੀ-ਗੈਂ.ਗਸਟਰ ਟਾਸਕ ਫੋਰਸ (AGTF) ਨੇ ਸ਼ੁੱਕਰਵਾਰ ਨੂੰ ਵੱਡੀ ਸਫਲਤਾ ਹਾਸਿਲ ਕੀਤੀ ਹੈ। AGTF ਨੇ SAS ਨਗਰ ਪੁਲਿਸ ਨਾਲ ਸਾਂਝਾ ਅਪ੍ਰੇਸ਼ਨ ਚਲਾ ਕੇ ਬੰਬੀਹਾ ਗੈਂ.ਗ ਦੇ 4 ਗੁਰਗੇ ਗ੍ਰਿਫਤਾਰ ਕੀਤੇ ਹਨ । ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਦੇ DGP ਗੌਰਵ ਯਾਦਵ ਨੇ ਟਵਿੱਟਰ ‘ਤੇ ਜਾਣਕਾਰੀ ਸਾਂਝੀ ਕੀਤੀ ਹੈ।
DGP ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ AGTF ਪੰਜਾਬ ਨੇ SAS ਨਗਰ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਬੰਬੀਹਾ ਗੈਂ.ਗ ਦੇ 4 ਮੁੱਖ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਵਿਦੇਸ਼ ਸਥਿਤ ਗੈਂਗਸਟਰ ਗੌਰਵ ਕੁਮਾਰ ਲੱਕੀ ਪਟਿਆਲ ਵੱਲੋਂ ਹੈਂਡਲ ਕੀਤਾ ਜਾ ਰਿਹਾ ਸੀ । ਪੁਲਿਸ ਨੇ ਮੁਲਜ਼ਮਾਂ ਕੋਲੋਂ 4 ਪਿਸ.ਤੌਲ ਬਰਾਮਦ ਕੀਤੇ ਹਨ। ਜਿਨ੍ਹਾਂ ਵਿੱਚੋਂ 2 ਅਤਿ-ਆਧੁਨਿਕ ਆਟੋਮੈਟਿਕ ਅਤੇ ਅਰਧ-ਆਟੋਮੈਟਿਕ ਵਿਦੇਸ਼ੀ ਬਣੇ ਪਿਸ.ਤੌਲ ਜਦਕਿ 2 ਦੇਸੀ ਪਿਸ.ਤੌਲ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮਾਂ ਕੋਲੋਂ 25 ਰੌਂ.ਦ ਵੀ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: ਮੋਗਾ ‘ਚ ਨਿੱਜੀ ਰੰਜਿਸ਼ ਕਾਰਨ ਚੱ.ਲੀਆਂ ਗੋ.ਲੀਆਂ, ਸਰਪੰਚ ਤੇ ਸਾਥੀ ਦੀ ਗੋ.ਲੀ ਲੱਗਣ ਨਾਲ ਹੋਈ ਮੌ.ਤ
ਉੱਥੇ ਹੀ ਪੰਜਾਬ ਪੁਲਿਸ ਨੇ ਇਸਦਾ ਸਿਹਰਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਫੋਰਸ ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਵੀਡੀਓ ਲਈ ਕਲਿੱਕ ਕਰੋ -: